ਗੈਸ ਹਮਲੇ ਦੇ 7 ਦੋਸ਼ੀਆਂ ਨੂੰ ਫਾਂਸੀ ’ਤੇ ਲਟਕਾਇਆ

 

ਟੋਕੀਓ : ਟੋਕੀਓ ਸਬਵੇਅ ’ਤੇ 1995 ਵਿੱਚ ਘਾਤਕ ਨਰਵ ਗੈਸ (ਸਰੀਨ) ਨਾਲ ਹਮਲਾ ਕਰਨ ਵਾਲੇ ਜਾਪਾਨ ਦੇ ਇਕ ਪੰਥ ਦੇ ਨੇਤਾ ਨੂੰ ਅੱਜ ਉਨ੍ਹਾਂ ਦੇ ਛੇ ਸਮਰਥਕਾਂ ਸਮੇਤ ਫਾਂਸੀ ’ਤੇ ਲਟਕਾ ਦਿੱਤਾ ਗਿਆ। ਇਸ ਹਮਲੇ ਤੋਂ ਦੁਨੀਆ ਹੈਰਾਨ ਰਹਿ ਗਈ ਸੀ ਜਿਸ ਤੋਂ ਬਾਅਦ ਪੰਥ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕਰਨੀ ਪਈ। ਨਿਆਂ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ, ‘‘ਓਮ ਦੇ ਸੱਤ ਮੈਂਬਰਾਂ ਨੂੰ ਫਾਂਸੀ ਦਿੱਤੀ ਗਈ ਜਿਸ ਵਿੱਚ ਸ਼ੋਕੋ ਅਸਾਹਾਰਾ ਵੀ ਸ਼ਾਮਲ ਹੈ।’’

Comments

comments

Share This Post

RedditYahooBloggerMyspace