ਲੇਖਕ ਤੇ ਪੰਜਾਬ ਪੁਲਿਸ ਦੇ ਐੱਸ.ਪੀ. ਬਲਜੀਤ ਸਿੰਘ ਸਿੱਧੂ ਨਾਲ ਰੂਬਰੂ

ਹੇਵਰਡ : ਇੱਥੇ ਰਾਜਾ ਸਵੀਟਸ ਵਿਖੇ ਪੰਜਾਬ ਲੋਕ ਰੰਗ ਵਲੋਂ ਸ. ਪਰਮਪਾਲ ਸਿੰਘ ਦੇ ਉਚੇਚੇ ਯਤਨਾਂ ਨਾਲ ਪੰਜਾਬੀ ਦੇ ਨਾਮਵਰ ਲੇਖਕ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਐੱਸ.ਪੀ. ਤਾਇਨਾਤ ਸ. ਬਲਜੀਤ ਸਿੰਘ ਸਿੱਧੂ ਨਾਲ ਇਕ ਵਿਸ਼ੇਸ਼ ਰੂਬਰੂ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਬੇਏਰੀਆ ਦੇ ਨਾਮੀ ਸਾਹਿਤਕ ਤੇ ਸੱਭਿਆਚਾਰਕ ਖੇਤਰ ਨਾਲ ਸਬੰਧਿਤ ਲੋਕਾਂ ਨੇ ਭਰਵੀਂ ਹਾਜ਼ਰੀ ਭਰੀ। ਪ੍ਰਧਾਨਗੀ ਮੰਡਲ ਵਿਚ ਰੇਡੀਓ ਮਿਰਚੀ ਦੇ ਸੰਚਾਲਕ ਐੱਸ.ਪੀ ਸਿੰਘ, ਡਾ. ਸਰਵਿੰਦਰ ਸਿੰਘ ਪਾਹਲ ਰਿਟਾ. ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰਦੇਸ ਟਾਈਮਜ਼ ਦੇ ਸੰਪਾਦਕ ਬਲਬੀਰ ਸਿੰਘ ਐੱਮ.ਏ ਅਤੇ ਬਲਜੀਤ ਸਿੰਘ ਸਿੱਧੂ ਸੁਸ਼ੋਭਿਤ ਸਨ।

ਮੰਚ ਸੰਚਾਲਨ ਕਰਦਿਆਂ ਪੰਜਾਬ ਲੋਕ ਰੰਗ ਦੇ ਨਿਰਦੇਸ਼ਕ ਸ. ਸੁਰਿੰਦਰ ਧਨੋਆ ਨੇ ਕਿਹਾ ਕਿ ਪੰਜਾਬ ਲੋਕ ਰੰਗ, ਸਾਹਿਤਕ, ਸੰਗੀਤਕ ਅਤੇ ਨਾਟ ਕਲਾ ਦੇ ਖੇਤਰ ਦੀਆਂ ਉੱਘੀਆਂ ਸਖਸ਼ੀਅਤਾਂ ਨੂੰ ਕੈਲੇਫੋਰਨੀਆਂ ਦੇ ਕਲਾ ਪ੍ਰੇਮੀਆਂ ਨਾਲ ਲਗਾਤਾਰ ਮੇਲ ਮਿਲਾਪ ਕਰਾਉਣ ਦਾ ਪ੍ਰਬੰਧ ਕਰਦਾ ਰਿਹਾ ਹੈ ਤਾਂ ਕਿ ਪੰਜਾਬੀਆਂ ਅੰਦਰ ਵਿਦੇਸ਼ਾਂ ‘ਚ ਸਾਹਿਤਕ ਅਤੇ ਸਮਾਜਿਕ ਸਾਂਝ ਲਗਾਤਾਰ ਉੱਸਰੀ ਰਹਿ ਸਕੇ। ਇਸ ਮੌਕੇ ਤੇ ਪ੍ਰੋ. ਜਸਪਾਲ ਸਿੰਘ, ਸ੍ਰੀਮਤੀ ਜਸਵਿੰਦਰ ਧਨੋਆ, ਬਲਬੀਰ ਸਿੰਘ ਐੱਮ.ਏ., ਐੱਸ.ਅਸ਼ੋਕ ਭੌਰਾ, ਪਾਲੀ ਧਨੌਲਾ, ਡਾ. ਸਰਵਿੰਦਰ ਸਿੰਘ ਪਾਹਲ ਆਦਿ ਸਾਹਿਤ ਅਤੇ ਕਲਾ ਨਾਲ ਜੁੜੀਆਂ ਸਖਸ਼ੀਅਤਾਂ ਨੇ ਸ੍ਰੀ ਸਿੱਧੂ ਦੀ ਸਖਸ਼ੀਅਤ ਅਤੇ ਲੇਖਣੀ ਤੇ ਵਿਸਥਾਰ ਸਹਿਤ ਚਾਨਣਾ ਪਾਇਆ।

ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਅਫਸਰਾਂ ਕੋਲ ਵੀ ਦਿਲ ਹੁੰਦਾ ਹੈ ਤੇ ਇਹ ਦਿਲ ਧੜਕਦਾ ਵੀ ਹੈ ਤੇ ਉਹਨਾਂ ਦੀ ਇਸੇ ਧੜਕਨ ਚੋਂ ਸਾਹਿਤ ਜਨਮ ਲੈ ਰਿਹਾ ਹੈ। ਉਨ੍ਹਾਂ ਆਪਣੀਆਂ ਚੋਣਵੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ ਅਤੇ ਕਾਵਿ ਵਿਅੰਗ ਜ਼ਰੀਰੇ ਦੱਸਿਆ ਕਿ ਪੁਲਿਸ ਸੁਭਾਅ ਰੁੱਖਾ ਅਤੇ ਕੌੜਾ ਕਿਉਂ ਹੁੰਦਾ ਹੈ।

ਇਸ ਮੌਕੇ ਤੇ ਹਾਜ਼ਰ ਸਖਸ਼ੀਅਤਾਂ ਵਿਚ ਜੱਸੀ ਸਰਾਂ, ਮੋਨਿਕਾ ਉੱਪਲ, ਦਰਸ਼ਨ ਔਜਲਾ, ਪਰਮਪਾਲ ਸਿੰਘ, ਸੋਨੀਆ ਚੇੜਾ, ਇੰਦਰਜੀਤ ਸਿੰਘ ਜੌਨੀ, ਗੁਰਜੀਤ ਕੌਰ ਜੀਤੀ ਹਾਜ਼ਰ ਸਨ।

Comments

comments

Share This Post

RedditYahooBloggerMyspace