ਵਿਗਿਆਨੀਆਂ ਨੇ ਵਿਕਸਿਤ ਕੀਤਾ ‘ਸੋਲਰ ਸੈੱਲ’, ਮੀਂਹ ਦੇ ਮੌਸਮ ‘ਚ ਪੈਦਾ ਕਰ ਸਕਦੈ ਬਿਜਲੀ

ਟੋਰਾਂਟੋ  :  ਵਿਗਿਆਨੀਆਂ ਨੇ ਬੈਕਟੀਰੀਆਂ ਦਾ ਇਸਤੇਮਾਲ ਕਰਦੇ ਹੋਏ ਸੋਲਰ ਸੈੱਲ (ਸੂਰਜੀ ਸੈੱਲ) ਦਾ ਨਿਰਮਾਣ ਇਕ ਕਿਫਾਇਤੀ ਅਤੇ ਟਿਕਾਊ ਤਰੀਕਾ ਲੱਭਿਆ ਹੈ, ਜੋ ਕਿ ਬੱਦਲ ਹੋਣ ਦੇ ਬਾਵਜੂਦ ਪ੍ਰਕਾਸ਼ ਤੋਂ ਊਰਜਾ ਪੈਦਾ ਕਰ ਸਕਦਾ ਹੈ। ਇਨ੍ਹਾਂ ਵਿਗਿਆਨੀਆਂ ਵਿਚ ਭਾਰਤੀ ਮੂਲ ਦਾ ਇਕ ਵਿਗਿਆਨੀ ਵੀ ਸ਼ਾਮਲ ਹੈ। ਕੈਨੇਡਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂ. ਬੀ. ਸੀ.) ਦੇ ਸ਼ੋਧਕਰਤਾਵਾਂ ਵਲੋਂ ਵਿਕਸਿਤ ਸੋਲਰ ਸੈੱਲ ਨੇ ਇਸ ਤਰ੍ਹਾਂ ਦੇ ਯੰਤਰ ਤੋਂ ਪਹਿਲਾਂ ਪੈਦਾ ਕੀਤੀ ਗਈ ਬਿਜਲੀ ਦੀ ਤੁਲਨਾ ‘ਚ ਕਿਤੇ ਵਧ ਮਜ਼ਬੂਤ ਬਿਜਲੀ ਧਾਰਾ ਪੈਦਾ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਸੋਲਰ ਸੈੱਲ ਨੇ ਮੱਧਮ ਰੋਸ਼ਨੀ ਵਿਚ ਵੀ ਬਾਖੂਬੀ ਕੰਮ ਕੀਤਾ। ਇਸ ਸੋਲਰ ਸੈੱਲ ਨੂੰ ‘ਬਾਇਓਜੇਨਿਕ’ ਕਿਹਾ ਗਿਆ ਹੈ। ਇਹ ਸੈੱਲ ਰਿਵਾਇਤੀ ਸੋਲਰ ਪੈਨਲਾਂ ਵਿਚ ਇਸਤੇਮਾਲ ਸਿੰਥੇਟਿਕ ਸੈੱਲ ਵਾਂਗ ਹੀ ਪ੍ਰਭਾਵੀ ਹੋ ਸਕਦੇ ਹਨ। ਓਧਰ ਯੂਨੀਵਰਸਿਟੀ ਦੇ ਪ੍ਰੋਫੈਸਰ ਵਿਕ੍ਰਮਾਦਿੱਤਯ ਯਾਦਵ ਨੇ ਕਿਹਾ ਕਿ ਜਿਸ ਯੰਤਰ ਨੂੰ ਅਸੀਂ ਵਿਕਸਿਤ ਕੀਤਾ ਹੈ, ਉਸ ਨੂੰ ਬੇਹੱਦ ਘੱਟ ਖਰਚ ‘ਤੇ ਬਣਾਇਆ ਜਾ ਸਕਦਾ ਹੈ ਅਤੇ ਇਹ ਟਿਕਾਊ ਵੀ ਹੈ।

Comments

comments

Share This Post

RedditYahooBloggerMyspace