ਵੈਨਕੂਵਰ ਨੇੜੇ ਜਹਾਜ਼ ਨੂੰ ਹਾਦਸਾ, ਪਾਇਲਟ ਹਲਾਕ

ਵੈਨਕੂਵਰ : ਇਥੇ ਸੈਚਲਟ ਗਿਬਸਨ ਹਵਾਈ ਅੱਡੇ ’ਤੇ ਬਾਅਦ ਦੁਪਹਿਰ ਉਡਾਣ ਭਰਨ ਮਗਰੋਂ ਇੱਕ ਜਹਾਜ਼ ਦਾ ਇੰਜਣ ਫੇਲ੍ਹ ਹੋ ਗਿਆ ਅਤੇ ਜਹਾਜ਼ ਚਟਾਨਾਂ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਪਾਇਲਟ ਦੀ ਮੌਕੇ ’ਤੇ ਹੀ ਮੌਤ ਹੋ ਗਈ, ਪਰ ਉਸ ਵਿੱਚ ਸਵਾਰ ਇਕੋ ਪਰਿਵਾਰ ਦੇ ਚਾਰ ਜੀਆਂ ਨੇ ਛਾਲ ਮਾਰ ਕੇ ਜਾਨ ਬਚਾਈ, ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ। ਪੁਲੀਸ ਬੁਲਾਰੇ ਕੈਰਨ ਵਿਟਬੀ  ਅਨੁਸਾਰ ਇੱਕ ਇੰਜਣ ਵਾਲਾ ਪਾਈਪਰ-140 ਜਹਾਜ਼ ਉਡਾਣ ਭਰਦੇ ਸਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਰਨਵੇਅ ਤੋਂ ਦੋ ਕਿਲੋ ਮੀਟਰ ਦੂਰ ਪਲਟੀਆਂ ਖਾਂਦਾ ਹੋਇਆ  ਪਹਾੜੀ ਨਾਲ ਟਕਰਾ ਗਿਆ ਤੇ ਉਸ ਨੂੰ ਅੱਗ ਲੱਗ ਗਈ। ਅਚਾਨਕ ਸਵਾਰੀ ਖਿੜਕੀ ਖੁੱਲ੍ਹਣ ਕਾਰਨ ਮੁਸਾਫਰਾਂ ਨੇ ਛਾਲਾਂ ਮਾਰ ਦਿੱਤੀਆਂ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜੋ ਜ਼ੇਰੇ ਇਲਾਜ ਹਨ। ਉਹ ਪਹਾੜੀਆਂ ਦੀ ਸੈਰ ਲਈ ਜਹਾਜ਼ ਵਿੱਚ ਸਵਾਰ ਹੋਏ ਸਨ।

Comments

comments

Share This Post

RedditYahooBloggerMyspace