ਸ੍ਰੀ ਗੁਰੂ ਰਵਿਦਾਸ ਗੁਰੂ ਘਰ ਵਿਖੇ ਧਾਰਮਿਕ ਸਮਾਗਮ

ਯੂਬਾ ਸਿਟੀ (ਸੁਰਿੰਦਰ ਮਹਿਤਾ) : ਸ੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਵਿਖੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਸਤਿਗੁਰੂ ਕਬੀਰ ਜੀ ਦੇ ਗੁਰਪੁਰਬ ਸ਼ਰਧਾ ਤੇ ਧੂਮ-ਧਾਮ ਨਾਲ ਮਨਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਕੀਰਤਨ ਦਰਬਾਰ ਵਿੱਚ ਭਾਈ ਜਸਪਾਲ ਸਿੰਘ ਸਾਰੰਗ, ਬੀਬੀ ਲੋਚਨਾ ਰਾਏ, ਭਾਈ ਹੀਰਾ ਸਿੰਘ ਦੇ ਜਥਿਆਂ ਨੇ ਗੁਰਬਾਣੀ ਦਾ ਰਸਿਭੰਨਾ ਕੀਰਤਨ ਕੀਤਾ। ਗੁਰੂ ਘਰ ਦੇ ਗ੍ਰੰਥੀ ਭਾਈ ਕ੍ਰਿਸ਼ਨ ਸਿੰਘ ਨੇ ਗੁਰਬਾਣੀ ਕਥਾ ਕੀਤੀ। ਸਟੇਜ ਸੈਕਟਰੀ ਦੀ ਸੇਵਾ ਨਿਭਾਉਂਦਿਆਂ ਗੁਰਦੀਪ ਸਿੰਘ ਹੀਰਾ ਨੇ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ। ਨਿਸ਼ਾਨ ਸਾਹਿਬ ਦੇ ਬਸਤਰਾਂ ਦੀ ਸੇਵਾ ਕਮੇਟੀ ਮੈਂਬਰ ਸ. ਜਸਪਾਲ ਜੱਸਲ ਤੇ ਬੀਬੀ ਨਰਿੰਦਰ ਕੁਮਾਰੀ ਜੱਸਲ ਵੱਲੋਂ ਕੀਤੀ ਗਈ ਜਿਨ੍ਹਾਂ ਦਾ ਗੁਰੂ ਘਰ ਦੀ ਕਮੇਟੀ ਵੱਲੋਂ ਸਿਰਪਾਓ ਬਖ਼ਸ਼ ਕੇ ਸਨਮਾਨ ਕੀਤਾ ਗਿਆ। ਦੇਸ਼ ਦੁਆਬਾ ਦੇ ਸੰਪਾਦਕ ਸ੍ਰੀ ਪ੍ਰੇਮ ਚੁੰਬਰ ਦੇ ਰਿਸ਼ਤੇਦਾਰ ਸ੍ਰੀ ਸੁਰਿੰਦਰ ਮੋਹਨ ਭਾਟੀਆ ਦਾ ਅਮਰੀਕਾ ਆਉਣ ‘ਤੇ ਸਵਾਗਤ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤੇ। ਗੁਰੂ ਘਰ ਦੇ ਪ੍ਰਧਾਨ ਸ੍ਰੀ ਦਲਵਿੰਦਰ ਰੱਲ੍ਹ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Comments

comments

Share This Post

RedditYahooBloggerMyspace