ਸੰਵਿਧਾਨ ਦੀ ਪਾਲਣਾ ਕਰਨ ਵਾਲੇ ਨੂੰ ਹੀ ਨਿਯੁਕਤ ਕਰਾਂਗਾ ਸੁਪਰੀਮ ਕੋਰਟ ਦਾ ਪ੍ਰਮੁੱਖ : ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸੁਪਰੀਮ ਕੋਰਟ ‘ਚ ਕਿਸੇ ਵੀ ਅਜਿਹੇ ਵਿਅਕਤੀ ਨੂੰ ਨਾਮਜ਼ਦ ਨਹੀਂ ਕਰਨਗੇ, ਜਿਹੜਾ ਬੈਂਚ ਨਾਲ ਜੁਡੀਸ਼ੀਅਲ ਸਰਗਰਮੀ ‘ਚ ਹਿੱਸੇਦਾਰੀ ਕਰਦਾ ਹੋਵੇ ਬਲਕਿ ਇਕ ਅਜਿਹੇ ਜੱਜ ਨੂੰ ਚੁਣਨਗੇ ਜਿਹੜਾ ਸੰਵਿਧਾਨ ਦੀ ਪਾਲਣਾ ਕਰਦਾ ਹੋਵੇ।
ਸੇਵਾ ਮੁਕਤ (ਰਿਟਾਇਰ) ਜੱਜ ਐਂਥਨੀ ਕੈਨੇਡੀ ਦੀ ਥਾਂ ‘ਤੇ ਕਿਸੇ ਜੱਜ ਨੂੰ ਚੁਣਨ ਤੋਂ ਪਹਿਲਾਂ ਟਰੰਪ ਦਾ ਇਹ ਬਿਆਨ  ਸਾਹਮਣੇ ਆਇਆ ਹੈ। ਵ੍ਹਾਈਟ ਹਾਊਸ ਮੁਤਾਬਕ ਟਰੰਪ ਨੇ ਹੁਣ ਤੱਕ 7 ਜੱਜਾਂ ਦਾ ਇੰਟਰਵਿਊ ਕੀਤਾ, ਜਿਸ ‘ਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਮੂਲ ਥਾਪਰ ਵੀ ਸ਼ਾਮਲ ਹਨ। ਕੈਨੇਡੀ ਨੇ ਹਾਲ ਹੀ ‘ਚ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ।

Comments

comments

Share This Post

RedditYahooBloggerMyspace