ਸ. ਸਕੰਦਰ ਸਿੰਘ ਗਰੇਵਾਲ ਵੱਲੋਂ ਗੁਰੂ-ਘਰ ਲਈ ਇੱਕ ਲੱਖ ਗਿਆਰਾਂ ਹਜ਼ਾਰ ਡਾਲਰ ਭੇਟ

ਟਰੇਸੀ (ਮਾਛੀਕੇ / ਧਾਲੀਆਂ) : ਸ. ਸਕੰਦਰ ਸਿੰਘ ਗਰੇਵਾਲ ਨੇ ਕੈਲੀਫੋਰਨੀਆ ਦੇ ਟਰੇਸੀ ਸ਼ਹਿਰ ਦੇ ਗੁਰੂ ਘਰ ਲਈ ਇੱਕ ਲੱਖ ਗਿਆਰਾਂ ਹਜ਼ਾਰ ਡਾਲਰ ਭੇਟ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਮਾਜ ਸੇਵਾ ਨੂੰ ਸਭ ਤੋਂ ਉੱਤਮ ਸੇਵਾ ਦੱਸਿਆ ਹੈ ਮੇਰੇ ਦਾਦਾ ਦਾਦੀ ਜੀ ਅਤੇ ਮਾਤਾ-ਪਿਤਾ ਬਹੁਤ ਹੀ ਧਾਰਮਿਕ ਬਿਰਤੀ ਦੇ ਮਾਲਕ ਸਨ। ਉਹ ਕਿਹਾ ਕਰਦੇ ਸਨ ਕਿ ਰੱਬ ਦੀਆਂ ਦਾਤਾਂ ਵਿੱਚੋਂ ਦਸਵੰਧ ਕੱਢਣਾ ਮੁਸ਼ਕਿਲ ਨਹੀਂ। ਉਨ੍ਹਾਂ ਵੱਲੋਂ ਮਿਲੇ ਸੰਸਕਾਰ ਅਤੇ ਗੁਰੂਆਂ ਦੀ ਸਿੱਖਿਆ ਹੀ ਸਮਾਜ ਸੇਵਾ ਕਰਵਾਉਂਦੀ ਹੈ, ਜਿਵੇਂ ਛੇ ਗ਼ਰੀਬ ਬੱਚੀਆਂ ਦੇ ਵਿਆਹ ਤੇ ਸਾਰਾ ਖ਼ਰਚ ਕੀਤਾ। ਸੀਐਮਸੀ ਹਸਪਤਾਲ ਲੁਧਿਆਣਾ ਵਿਖੇ ਤੇਜ਼ਾਬ ਪੀੜਤ ਦੋ ਗ਼ਰੀਬ ਲੜਕੀਆਂ ਰਾਜਵੰਤ ਕੌਰ ਅਤੇ ਸੰਦੀਪ ਕੌਰ ਦੇ ਇਲਾਜ ਦੀ ਲੱਖਾਂ ਰੁਪਏ ਦੀ ਸੇਵਾ ਕਰਨ ਦਾ ਸੁਭਾਗ ਵੀ ਮਿਲਿਆ।

ਉਨ੍ਹਾਂ ਕਿਹਾ ਕਿ ਪੰਜਾਬ ਜਦੋਂ ਵੀ ਜਾਂਦਾ ਹਾਂ ਪਿੰਗਲ ਵਾੜਾ (ਅੰਮ੍ਰਿਤਸਰ) ਵਿਖੇ ਵਿੱਤ ਅਨੁਸਾਰ ਤਿਲ-ਫੁੱਲ ਭੇਟ ਕਰਕੇ ਆਉਂਦਾ ਹਾਂ।ਕੋਈ ਸਮਾਜ ਸੇਵੀ ਸੰਸਥਾ ਸਾਂਝੇ ਕੰਮ ਲਈ ਆ ਜਾਵੇ ਕਦੇ ਵੀ ਖ਼ਾਲੀ ਨਹੀਂ ਮੋੜੀ। ਜਦੋਂ ਅਸੀਂ ਆਪਣੇ ਘਰਾਂ ‘ਤੇ ਲੱਖਾਂ ਡਾਲਰ ਖ਼ਰਚ ਸਕਦੇ ਹਾਂ ਤਾਂ ਮੇਰੇ ਇਹ ਇੱਕ ਲੱਖ ਗਿਆਰਾਂ ਹਜ਼ਾਰ ਡਾਲਰ ਗੁਰੂ ਦੇ ਘਰ ਲਈ ਤਾਂ ਕੁੱਝ ਵੀ ਨਹੀਂ ਹੈ।

Comments

comments

Share This Post

RedditYahooBloggerMyspace