ਥਾਈਲੈਂਡ: ਗੁਫਾ ’ਚ ਫਸੇ ਖਿਡਾਰੀਆਂ ਤੱਕ ਸੁਰੰਗ ਰਾਹੀਂ ਪੁੱਜਣ ਦੀਆਂ ਕੋਸ਼ਿਸ਼ਾਂ

ਗੁਫਾ ਵਿੱਚ ਫਸੇ ਬੱਚਿਆਂ ਨੂੰ ਬਾਹਰ ਕੱਢਣ ਵਿੱਚ ਲੱਗੇ ਰਾਹਤ ਕਰਮੀਆਂ ਲਈ ਖਾਣਾ ਬਣਾਉਂਦੀਆਂ ਹੋਈਆਂ ਔਰਤਾਂ।

ਮਏ ਸਈ (ਥਾਈਲੈਂਡ):ਥਾਈਲੈਂਡ ਵਿੱਚ ਇਕ ਗੁਫਾ ਵਿੱਚ ਕਰੀਬ ਦੋ ਹਫ਼ਤਿਆਂ ਤੋਂ ਫਸੇ ਫੁਟਬਾਲ ਟੀਮ ਦੇ 12 ਮੁੰਡਿਆਂ ਤੇ ਉਨ੍ਹਾਂ ਦੇ ਕੋਚ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜਾਰੀ ਕੋਸ਼ਿਸ਼ਾਂ ਦੌਰਾਨ ਉਨ੍ਹਾਂ ਤੱਕ ਅੱਪੜਨ ਲਈ ਹੁਣ ਉਸ ਪਹਾੜੀ ਵਿੱਚ 100 ਤੋਂ ਵੱਧ ਸੁਰੰਗਾਂ ਪੁੱਟੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਬਚਾਅ ਲਈ ਇਹ ਕੋਸ਼ਿਸ਼ ਇਸ ਕਾਰਨ ਸ਼ੁਰੂ ਕੀਤੀ ਗਈ ਹੈ ਕਿ ਗੁਫਾ ਵਿੱਚ ਪਾਣੀ ਭਰਨ ਦੀ ਸੂਰਤ ਵਿੱਚ ਲੜਕਿਆਂ ਨੂੰ ਬਾਹਰ ਕੱਢਿਆ ਜਾ ਸਕੇ।
ਗ਼ੌਰਤਲਬ ਹੈ ਕਿ ਇਨ੍ਹਾਂ ਨੂੰ ਪਾਣੀ ਰਸਤੇ ਗ਼ੋਤਾਖ਼ੋਰਾਂ ਰਾਹੀਂ ਬਚਾਉਣ ਦੀਆਂ ਕੋਸ਼ਿਸ਼ਾਂ ਖ਼ਤਰਨਾਕ ਹੁੰਦੀਆਂ ਜਾ ਰਹੀਆਂ ਹਨ। ਬਚਾਅ ਟੀਮ ਦੇ ਮੁਖੀ ਨਾਰੋਂਗਸਾਕ ਓਸੋਟਾਨਾਕੋਰਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਜਿਹੀਆਂ ਕਈ ਸੁਰੰਗਾਂ 400 ਮੀਟਰ ਤੱਕ ਡੂੰਘੀਆਂ ਪੁੱਟ ਲਈਆਂ ਗਈਆਂ ਹਨ… ਪਰ ਤਾਂ ਵੀ ਉਹ ਸਹੀ ਟਿਕਾਣੇ ਤੱਕ ਨਹੀਂ ਪੁੱਜ ਸਕੀਆਂ।’’ ਗੁਫਾ ਵਿੱਚ ਆਕਸੀਜਨ ਘਟਣ ਦੇ ਖ਼ਤਰੇ ਬਾਰੇ ਉਨ੍ਹਾਂ ਕਿਹਾ ਕਿ ਗੁਫਾ ਵਿੱਚ ਪਾਈਪ ਲਾਈਨ ਰਾਹੀਂ ਤਾਜ਼ੀ ਹਵਾ ਪਹੁੰਚਾਉਣ ਦਾ ਪ੍ਰਬੰਧ ਕਰ ਲਿਆ ਗਿਆ ਹੈ।

ਇਸੇ ਦੌਰਾਨ ਟੀਮ ਦੇ ਕੋਚ ਨੇ ਇਸ ਘਟਨਾ ਲਈ ਖਿਡਾਰੀਆਂ ਦੇ ਮਾਪਿਆਂ ਤੋਂ ‘ਮੁਆਫ਼ੀ’ ਮੰਗੀ ਹੈ। ਗ਼ੌਰਤਲਬ ਹੈ ਕਿ 11 ਤੋਂ 16 ਸਾਲ ਉਮਰ ਦੇ ਇਨ੍ਹਾਂ ਮੁੰਡਿਆਂ ਨਾਲ ਗੁਫਾ ਵਿੱਚ ਫਸਿਆ ਇਕੋ ਇਕ ਬਾਲਗ਼ ਇਨ੍ਹਾਂ ਦਾ ਕੋਚ ਏਕਾਪੋਲ ਚਾਂਤਾਵੋਂਗ (25) ਹੀ ਹੈ। ਉਸ ਨੇ ਥਾਈ ਨੇਵੀ ਸੀਲ ਦੇ ਫੇਸਬੁੱਕ ਪੇਜ ਉਤੇ ਪਾਏ ਅਸਪਸ਼ਟ ਲਿਖਾਈ ਵਾਲੇ ਮੁਆਫ਼ੀਨਾਮੇ ਵਿੱਚ ਕਿਹਾ ਹੈ ਕਿ ਸਾਰੇ ਬੱਚੇ ‘ਸੁਰੱਖਿਅਤ’ ਹਨ।

Comments

comments

Share This Post

RedditYahooBloggerMyspace