ਦਿਲਪ੍ਰੀਤ ਸਿੰਘ ਬਾਬਾ ਗ੍ਰਿਫ਼ਤਾਰ

ਚੰਡੀਗੜ੍ਹ :  ਦਿਲਪ੍ਰੀਤ ਸਿੰਘ ਬਾਬਾ ਨੂੰ ਅੱਜ ਸੋਮਵਾਰ ਬਾਅਦ ਦੁਪਹਿਰ ਚੰਡੀਗੜ੍ਹ `ਚ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਦਾ ਦਾਅਵਾ ਹੈ ਕਿ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਚੰਡੀਗੜ੍ਹ ਦੇ ਸੈਕਟਰ 43 ਸਥਿਤ ਬੱਸ ਅੱਡੇ ਦੇ ਪਿਛਲੇ ਪਾਸਿਓਂ ਇੱਕ ਸੰਖੇਪ ਜਿਹੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਇਸ ਮੁਕਾਬਲੇ `ਚ ਦਿਲਪ੍ਰੀਤ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਪੀਜੀਆਈ `ਚ ਦਾਖ਼ਲ ਕਰਵਾਇਆ ਗਿਆ ਹੈ।  ਦਿਲਪ੍ਰੀਤ ਸਿੰਘ ਦੇ ਪੱਟ ਵਿਚ ਗੋਲੀ ਵੱਜੀ ਹੈ।

ਪੀਜੀਆਈ ਤੋਂ ਸੂਤਰਾਂ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦਿਲਪ੍ਰੀਤ ਦੀ ਸਥਿਤੀ ਫਿਲਹਾਲ ਖਤਰੇ ਤੋਂ ਬਾਹਰ ਹੈ ਤੇ ਉਸਦਾ ਇਲਾਜ ਚੱਲ ਰਿਹਾ ਹੈ।

ਇਸ ਦੌਰਾਨ ਪੀਜੀਆਈ ਵਿਚ ਚੱੰਡੀਗੜ੍ਹ ਪੁਲਿਸ ਦੇ ਉੱਚ ਅਫਸਰ ਵੀ ਮੋਜੂਦ ਹਨ ਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ।

ਗੌਰਤਲਬ ਹੈ ਕਿ ਬੀਤੇ ਦਿਨੀਂ ਇੱਕ ਪੰਜਾਬੀ ਗਾਇਕ  ‘ਤੇ ਗੋਲੀ ਚਲਾਉਣ ਤੋਂ ਬਾਅਦ ਦਿਲਪ੍ਰੀਤ ਸਿੰਘ ਸੁਰਖੀਆਂ ਵਿਚ ਆਇਆ ਸੀ।

ਦਿਲਪ੍ਰੀਤ ਸਿੰਘ ਦਾ ਨਾਂਅ ਪੰਜਾਬ ਪੁਲਿਸ ਦੀ ਗੈਂਗਸਟਰਾਂ ਦੀ ਸੂਚੀ 17 ਏ ਵਿੱਚ ਬੋਲਦਾ ਹੈ। ਉਹ ਰੋਪੜ ਜਿ਼ਲ੍ਹੇ `ਚ ਨੂਰਪੁਰ ਬੇਦੀ ਲਾਗਲੇ ਪਿੰਡ ਢਾਹਾਂ ਦਾ ਜੰਮਪਲ਼ ਹੈ ਤੇ ਉਹ 16 ਮਾਮਲਿਆਂ ਵਿੱਚ ਮੁਲਜ਼ਮ ਹੈ।

ਉਸ ਉੱਤੇ ਫਿ਼ਰੌਤੀਆਂ ਮੰਗਣ ਤੇ ਸੁਪਾਰੀ ਲੈ ਕੇ ਕਤਲ ਕਰਨ ਦੇ ਦੋਸ਼ ਹਨ। ਪੁਲਿਸ ਅਨੁਸਾਰ ਦਿਲਪ੍ਰੀਤ ਆਪਣੇ ਪਿੰਡ ਵਿੱਚ ਹੋਏ ਇੱਕ ਹਮਲੇ ਦਾ ਬਦਲਾ ਲੈਣ ਦੇ ਚੱਕਰ ਵਿੱਚ ਅਪਰਾਧ-ਜਗਤ ਨਾਲ ਜੁੜ ਗਿਆ ਸੀ।

ਦਿਲਪ੍ਰੀਤ ਨੂੰ ਜਦੋਂ ਮਈ 2016 `ਚ ਰੋਪੜ ਦੀ ਇੱਕ ਅਦਾਲਤ ਤੋਂ ਜੇਲ੍ਹ ਲਿਜਾਇਆ ਜਾ ਰਿਹਾ ਸੀ, ਤਦ ਉਹ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ ਸੀ। ਰੋਪੜ ਦੇ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਬੀਤੇ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਦਿਲਪ੍ਰੀਤ ਦੇ ਪਰਿਵਾਰ ਨੂੰ ਦੋ ਵਾਰ ਮਿਲ ਚੁੱਕੇ ਹਨ। ਉਹ ਚਾਹੁੰਦੇ ਸਨ ਕਿ ਦਿਲਪ੍ਰੀਤ ਆਪਣੇ ਆਪ ਹੀ ਆਤਮ ਸਮਰਪਣ ਕਰ ਦੇਵੇ।

Comments

comments

Share This Post

RedditYahooBloggerMyspace