ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨ ਦੀ ਪਨਾਮਾ ਦੇ ਜੰਗਲਾਂ ’ਚ ਮੌਤ

ਨਡਾਲਾ  : ਸੁਨਹਿਰੇ ਭਵਿੱਖ ਖ਼ਾਤਰ ਅਮਰੀਕਾ ਜਾ ਰਹੇ ਨਡਾਲਾ ਵਾਸੀ ਸੁਨੀਲ ਕੁਮਾਰ ਦੀ ਪਨਾਮਾ ਦੇ ਜੰਗਲਾਂ ਵਿੱਚ ਮੌਤ ਹੋ ਗਈ ਹੈ। ਸੁਨੀਲ ਦੇ ਪਿਤਾ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਇਕ ਜਾਣਕਾਰ ਪਿੰਡ ਟਾਂਡੀ ਦਾਖ਼ਲੀ ਵਾਸੀ ਏਜੰਟ ਜਸਬੀਰ ਸਿੰਘ ਨੇ 23.50 ਲੱਖ ਰੁਪਏ ਵਿੱਚ ਸੁਨੀਲ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ 19 ਲੱਖ ਰੁਪਏ ਲੈ ਕੇ ਏਜੰਟ ਨੇ ਉਨ੍ਹਾਂ ਕੋਲੋਂ ਪਾਸਪੋਰਟ ਲੈ ਲਿਆ ਸੀ ਤੇ ਸੁਨੀਲ 21 ਅਪਰੈਲ ਨੂੰ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਸੀ। ਇਸ ਮਗਰੋਂ 24 ਅਪਰੈਲ ਨੂੰ ਉਸ ਦੇ ਪਨਾਮਾ ਪਹੁੰਚਣ ਦੀ ਸੂਚਨਾ ਉਨ੍ਹਾਂ ਨੂੰ ਮਿਲੀ। ਦਵਿੰਦਰ ਕੁਮਾਰ ਨੇ ਦੱਸਿਆ ਕਿ 8 ਜੂਨ ਨੂੰ ਉਨ੍ਹਾਂ ਦੀ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਆਪਣੇ ਬੇਟੇ ਨਾਲ ਕਿਸੇ ਜੰਗਲੀ ਇਲਾਕੇ ਵਿੱਚ ਆਖ਼ਰੀ ਵਾਰ ਗੱਲ ਹੋਈ ਸੀ। ਪਰ ਇਸ ਤੋਂ ਬਾਅਦ ਉਸ ਦਾ ਕੋਈ ਥਹੁ-ਪਤਾ ਨਹੀ ਲੱਗਾ। ਉਨ੍ਹਾਂ ਦੱਸਿਆ ਕਿ ਸੁਨੀਲ ਦੀ ਮੌਤ ਹੋਣ ਸਬੰਧੀ ਸੂਚਨਾ ਉਨ੍ਹਾਂ ਨੂੰ ਉਸੇ ਰਾਸਤੇ ਜਾ ਰਹੇ ਇਕ ਹਰਿਆਣਾ ਸੂਬੇ ਦੇ ਵਾਸੀ ਤੇ ਸਥਾਨਕ ਮੀਡੀਆ ਰਾਹੀਂ ਮਿਲੀ। ਸੁਨੀਲ ਦੇ ਪਿਤਾ ਨੇ ਦੱਸਿਆ ਕਿ ਪਨਾਮਾ ਦੇ ਜੰਗਲਾਂ ’ਚੋਂ ਲੰਘਦੇ ਸਮੇਂ ਥਕਾਵਟ ਕਾਰਨ ਉਹ ਚੱਲਣ-ਫਿਰਨ ਤੋਂ ਅਸਮਰੱਥ ਹੋ ਚੁੱਕਾ ਸੀ ਅਤੇ ਰਸਤੇ ’ਚ ਵਗ ਰਹੀ ਨਦੀ ’ਚੋਂ ਪਾਣੀ ਪੀਣ ਲੱਗੇ ਉਸ ਨੂੰ ਕਥਿਤ ਤੌਰ ’ਤੇ  ਧੱਕਾ ਦੇ ਦਿੱਤਾ ਗਿਆ। ਉਸ ਦੀ ਮੌਤ ਦਸ ਦਿਨ ਪਹਿਲਾਂ ਹੋਈ ਦੱਸੀ ਗਈ ਹੈ। ਵੇਰਵਿਆਂ ਮੁਤਾਬਕ ਉੱਥੇ ਮੌਜੂਦ ਪੰਜਾਬੀ ਨੌਜਵਾਨਾਂ ਨੇ ਪੈਸੇ ਇਕੱਠੇ ਕਰਕੇ ਪਨਾਮਾ ਪੁਲੀਸ ਦੀ ਸਹਾਇਤਾ ਨਾਲ ਕੈਂਪ ’ਚ ਲਿਜਾ ਕੇ ਸੁਨੀਲ ਦਾ ਸਸਕਾਰ ਕਰ ਦਿੱਤਾ। ਦਵਿੰਦਰ ਕੁਮਾਰ ਨੇ ਏਜੰਟ ’ਤੇ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਏਜੰਟ ਜਸਬੀਰ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਸਥਾਨਕ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹ :

Comments

comments

Share This Post

RedditYahooBloggerMyspace