ਚਿੱਟੇ ਤੋਂ ਛੁਟਾਕਾਰਾ ਪਾ ਕੇ ਨਵੀਂ ਜਿੰਦਗੀ ਦੀ ਸ਼ੁਰੂਆਤ ਕਰ ਰਹੇ ਨੇ ਨੌਜਵਾਨ

-ਨਸ਼ਾ ਮੁਕਤੀ ਕੇਂਦਰ ਬਦਲ ਰਹੇ ਨੇ ਕਈਆਂ ਦੀ ਤਕਦੀਰ
-ਨਸ਼ਿਆਂ ਤੋਂ ਖਹਿੜਾ ਛੁਡਾਉਣ ਵਾਚਿੱਟੇ ਤੋਂ ਛੁਟਾਕਾਰਾ ਪਾ ਕੇ ਨਵੀਂ ਜਿੰਦਗੀ ਦੀ ਸ਼ੁਰੂਆਤ ਕਰ ਰਹੇ ਨੇ ਨੌਜਵਾਨ ਲੇ ਨੌਜਵਾਨਾਂ ਦੀ ਕਹਾਣੀ

ਅੰਮ੍ਰਿਤਸਰ (ਕੁਲਜੀਤ ਸਿੰਘ) : ‘ਚਿੱਟੇ ਨੇ ਮੇਰੀ ਤੇ ਮੇਰੇ ਪਰਿਵਾਰ ਦੀ ਜਿੰਦਗੀ ਨਰਕ ਬਣਾ ਦਿੱਤੀ ਸੀ, ਲੱਗਦਾ ਸੀ ਕਿ ਜਿਸ ਦਿਨ ਚਿੱਟਾ ਨਾ ਮਿਲਿਆ ਉਸ ਦਿਨ ਮਰ ਜਾਵਾਂਗਾ, ਪਰੰਤੂ ਹੁਣ ਨਸ਼ਾ ਛੁਡਾਊ ਕੇਂਦਰ ਨੇ ਜਿੱਥੇ ਜਾਨ ਬਚਾ ਦਿੱਤੀ ਹੈ, ਉਥੇ ਮੁੜ ਜਿਉਣ ਦੀ ਲਾਲਸਾ ਪੈਦਾ ਕਰ ਦਿੱਤੀ ਹੈ। ਇਲਾਜ ਨਾਲ ਮੈਂ ਹੁਣ ਆਪਣੇ ਪਰਿਵਾਰ ਲਈ ਲੋੜ ਜੋਗਾ ਕੰਮ ਕਰ ਲੈਂਦਾ ਹਾਂ ਤੇ ਦਿਨੋ-ਦਿਨ ਸਿਹਤ ਵੀ ਠੀਕ ਹੋ ਰਹੀ ਹੈ।’ ਇਹ ਦਰਦ ਲੋਕਾਂ ਦੀ ਸਹਾਇਤਾ ਨਾਲ ਸਰਕਾਰ ਵੱਲੋਂ ਨਸ਼ਿਆਂ ਵਿਰੁਧ ਵਿੱਢੀ ਜੰਗ ਤਹਿਤ ਨਸ਼ਾ ਮੁਕਤ ਹੋਏ ਇੱਕ ਨੌਜਵਾਨ ਦਾ ਹੈ, ਜਿਹੜਾ ਕਿ ਮਾੜੀ ਸੰਗਤ ਕਰਕੇ ਚਿੱਟੇ ਦੀ ਲਤ ਲਗਾ ਬੈਠਾ ਸੀ ਪਰੰਤੂ ਅੰਮ੍ਰਿਤਸਰ ਦੇ ਇੱਕ ਨਸ਼ਾ ਛੁਡਾਊ ਕੇਂਦਰ ‘ਚੋਂ ਇਲਾਜ ਕਰਵਾ ਕੇ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਚੁੱਕਾ ਹੈ।

ਇਹ ਕਹਾਣੀ ਸਿਰਫ਼ ਇੱਕ ਨੌਜਵਾਨ ਦੀ ਨਹੀਂ, ਬਲਕਿ ਅਜਿਹੀ ਕਹਾਣੀ ਦੇ ਪਾਤਰ ਹੋਰ ਵੀ ਸੈਂਕੜੇ ਨੌਜਵਾਨ ਹਨ, ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿਲ•ਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਵਿਰੋਧੀ ਜੰਗ ‘ਚ ਹੁਣ ਖ਼ੁਦ ਵੀ ਨਿੱਤਰ ਪਏ ਹਨ। ਆਪਣਾ ਨਾਮ ਗੁਪਤ ਰੱਖਦਿਆਂ ਇਨ੍ਹਾਂ ਨੌਜਵਾਨਾਂ ਨੇ ਨਸ਼ਿਆਂ ਦੀ ਲਤ ਲਈ ਸਿਰਫ਼ ਮਾੜੀ ਸੰਗਤ ਅਤੇ ਅਸਾਨੀ ਨਾਲ ਮਿਲਦੇ ਚਿੱਟੇ ਨੂੰ ਜਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਜੇਕਰ ਹੁਣ ਵੀ ਚਿੱਟਾ ਆਮ ਮਿਲਦਾ ਰਹਿੰਦਾ ਤਾਂ ਸ਼ਾਇਦ ਉਹ ਨਸ਼ਾ ਛਡਾਊ ਕੇਂਦਰ ਵੱਲ ਰੁਖ ਹੀ ਨਾ ਕਰਦੇ।

ਸਰਹੱਦੀ ਪੱਟੀ ਦੇ ਇੱਕ ਪਿੰਡ ਦੇ 25 ਸਾਲਾ ਬਾਰਵੀਂ ਪਾਸ ਨੌਜਵਾਨ ਨੇ ਆਪਣੀ ਕਹਾਣੀ ਦਸਦਿਆਂ ਕਿਹਾ ਕਿ ਉਹ 18 ਕੁ ਸਾਲ ਦੀ ਉਮਰ ਵਿਚ ਨਸ਼ਾ ਕਰਨ ਲੱਗ ਪਿਆ ਸੀ ਅਤੇ ਘਰਦਿਆਂ ਨੇ ਇਸ ਆਸ ‘ਤੇ ਵਿਆਹ ਵੀ ਕਰ ਦਿੱਤਾ ਕਿ ਸ਼ਾਇਦ ਇਹ ਮੁੜ ਪਵੇ, ਪਰ ਅਜਿਹਾ ਨਹੀਂ ਹੋਇਆ। ਮੈਂ ਲਗਾਤਾਰ ਨਸ਼ੇ ਵਿਚ ਧੱਸਦਾ ਗਿਆ, ਪਰ ਹੁਣ ਬੀਤੇ ਦਿਨਾਂ ਤੋਂ ਹੋਈ ਸਖਤਾਈ ਕਾਰਨ ਚਿੱਟੇ ਦੀ ਥਾਂ ਮਿਲਦੇ ਟੀਕਿਆਂ ਕਾਰਨ ਜਦੋਂ ਮੁੰਡੇ ਮਰਨ ਲੱਗੇ ਤਾਂ ਮੈਂ ਡਰ ਗਿਆ। ਇਸ ਡਰ ਨੇ ਮੈਨੂੰ ਇਸ ਕੇਂਦਰ ਵਿਚ ਭੇਜਿਆ, ਜਿੱਥੇ ਮੈਂ ਅੱਗੇ ਨਾਲੋਂ ਬਿਹਤਰ ਮਹਿਸੂਸ ਕਰ ਰਿਹਾ ਹਾਂ।

ਇਸੇ ਤਰ੍ਹਾਂ ਜੰਡਿਆਲਾ ਇਲਾਕੇ ਦੇ ਇੱਕ ਹੋਰ ਦਸਵੀਂ ਪਾਸ ਅਤੇ 30 ਕੁ ਸਾਲ ਦੇ ਨੌਜਵਾਨ ਦੀ ਪਤਨੀ ਦਾ ਕਹਿਣਾ ਸੀ ਕਿ ਉਸਦਾ ਪਤੀ ਵੀ ਸਮੈਕ, ਗੋਲੀਆਂ, ਜਰਦਾ, ਸ਼ਰਾਬ ਆਦਿ ਭੈੜੇ ਨਸ਼ਿਆਂ ਦਾ ਆਦੀ ਹੋ ਚੁੱਕਾ ਸੀ ਜਿਸ ਕਾਰਨ ਉਸਦੀ ਤੇ ਉਸਦੇ ਬੱਚੇ ਦੀ ਜਿੰਦਗੀ ਤਬਾਹ ਹੋਣ ਕਿਨਾਰੇ ਸੀ, ਪਰੰਤੂ ਸਰਕਾਰ ਬਦਲਣ ਨਾਲ ਜਦੋਂ ਨਸ਼ਿਆਂ ਵਿਰੱਧ ਰੌਲਾ ਪਿਆ ਤਾਂ ਅਸੀਂ ਇਸ ਨੂੰ ਨਸ਼ਾ ਛੁਡਾਊ ਕੇਂਦਰ ਭਰਤੀ ਕਰਵਾ ਦਿੱਤਾ, ਜਿੱਥੇ ਉਹ 20 ਕੁ ਦਿਨ ਰਿਹਾ। ਅੱਜਕੱਲ ਉਹ ਡੁਬਈ ਵਿਚ ਵੈਲਡਿੰਗ ਦਾ ਕੰਮ ਕਰ ਰਿਹਾ ਹੈ ਅਤੇ ਸਾਨੂੰ ਲੋੜ ਅਨੁਸਾਰ ਪੈਸੇ ਵੀ ਭੇਜਦਾ ਹੈ।

Comments

comments

Share This Post

RedditYahooBloggerMyspace