ਰਾਜਜੀਤ ਸਿੰਘ ਨੇ ਪਾਸਪੋਰਟ ਸੌਂਪਿਆ

ਚੰਡੀਗੜ੍ਹ : ਪੰਜਾਬ ਪੁਲੀਸ ਦੇ ਵਿਵਾਦਤ ਅਫ਼ਸਰ ਰਾਜਜੀਤ ਸਿੰਘ ਨੇ ਅੱਜ ਆਪਣਾ ਪਾਸਪੋਰਟ ਆਈਜੀ (ਹੈੱਡ ਕੁਆਰਟਰ) ਜਤਿੰਦਰ ਸਿੰਘ ਔਲਖ ਦੇ ਦਫ਼ਤਰ ਵਿੱਚ ਸੌਂਪ ਦਿੱਤਾ। ਸੂਤਰਾਂ ਦਾ ਦੱਸਣਾ ਹੈ ਕਿ ਡੀਐਸਪੀ ਰੈਂਕ ਦਾ ਇੱਕ ਅਫ਼ਸਰ ਚਿੱਠੀ ਸਮੇਤ ਪਾਸਪੋਰਟ ਆਈਜੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਗਿਆ। ਇਹ ਪਾਸਪੋਰਟ ਜਾਇਜ਼ ਹੈ, ਜਿਸ ਦੀ ਅਜੇ ਮਿਆਦ ਖ਼ਤਮ ਨਹੀਂ ਹੋਈ। ਚਿੱਠੀ ਵਿੱਚ ਰਾਜਜੀਤ ਸਿੰਘ ਨੇ ਲਿਖਿਆ ਹੈ ਕਿ ਉਸ ਨੂੰ ਪੁਲੀਸ ਪ੍ਰਬੰਧ ’ਤੇ ਪੂਰਾ ਯਕੀਨ ਹੈ ਤੇ ਉਹ ਹਰ ਤਰ੍ਹਾਂ ਦੀ ਤਫ਼ਤੀਸ਼ ਵਿੱਚ ਸ਼ਾਮਲ ਹੋਵੇਗਾ। ਮੋਗਾ ਦੇ ਸਾਬਕਾ ਐਸਐਸਪੀ ਨੇ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਤੋਂ ਵਿਦੇਸ਼ ਜਾਣ ਬਾਰੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ, ਜੋ ਕਿ ਗ਼ਲਤ ਸਨ।

ਪਟਿਆਲਾ : ਮੋਗਾ ਦੇ ਸਾਬਕਾ ਐਸਐਸਪੀ ਰਾਜਜੀਤ ਸਿੰਘ ਤੋਂ ਅੱਜ ਇਥੇ ਸਥਿਤ ਵਿਜੀਲੈਂਸ ਦੇ ਈਓ ਵਿੰਗ ਦੇ ਅਧਿਕਾਰੀਆਂ ਵੱਲੋਂ ਇੱਕ ਇੰਸਪੈਕਟਰ ਸਮੇਤ ਦੋ ਹੋਰਨਾਂ ਖ਼ਿਲਾਫ਼ ਢਾਈ ਸਾਲ ਪਹਿਲਾਂ ਦਰਜ ਹੋਏ ਕੇਸ ਨੂੰ ਲੈ ਕੇ ਸੱਤ ਘੰਟੇ ਪੁੱਛ-ਗਿੱਛ ਕੀਤੀ ਗਈ। ਉਨ੍ਹਾਂ ਨੂੰ ਕਈ ਸਵਾਲਾਂ ’ਤੇ ਆਧਾਰਿਤ ਇਕ ਪ੍ਰਫਾਰਮਾ ਦੇ ਕੇ ਕੁਝ ਦਿਨਾਂ ਅੰਦਰ ਇਸ ਨੂੰ ਭਰ ਕੇ ਦੇਣ ਲਈ ਆਖਿਆ ਗਿਆ ਹੈ।

Comments

comments

Share This Post

RedditYahooBloggerMyspace