ਰੇਲ ਗੱਡੀ ਹੇਠਾਂ ਆ ਕੇ ਪ੍ਰੇਮੀ ਜੋੜੇ ਵੱਲੋਂ ਖ਼ੁਦਕੁਸ਼ੀ

ਲਹਿਰਾਗਾਗਾ : ਪਿੰਡ ਖੋਖਰ ਨੇੜੇ ਰੇਲ ਗੱਡੀ ਅੱਗੇ ਆ ਕੇ ਪ੍ਰੇਮੀ ਜੋੜੇ ਨੇ ਖ਼ੁਦਕੁਸ਼ੀ ਕਰ ਲਈ ਹੈ। ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਸਰਪੰਚ ਰਣਜੀਤ ਸਿੰਘ ਅਤੇ ਪੰਚ ਰੋਹੀ ਸਿੰਘ ਨੇ ਦੱਸਿਆ ਕਿ ਦੋਵੇਂ ਪਰਿਵਾਰਾਂ ਦੇ ਵਾਰਿਸਾਂ ਨੂੰ ਲੜਕੇ ਅਤੇ ਲੜਕੀ ਦੇ ਪ੍ਰੇਮ ਸਬੰਧਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਲੋਕਾਂ ਨੇ ਅੱਜ ਸਵੇਰੇ ਫੋਨ ਕਰਕੇ ਰੇਲ ਲਾਈਨ ’ਤੇ ਲਾਸ਼ਾਂ ਪਏ ਹੋਣ ਬਾਰੇ ਜਾਣਕਾਰੀ ਦਿੱਤੀ। ਲੜਕੀ ਨੂੰ ਐਂਬੂਲੈਂਸ 108 ਰਾਹੀਂ ਸੁਨਾਮ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ। ਰੇਲਵੇ ਪੁਲੀਸ ਦੇ ਹੌਲਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਛਾਜਲੀ ਸਟੇਸ਼ਨ ਤੋਂ ਇਸ ਬਾਰੇ ਜਾਣਕਾਰੀ ਮਿਲੀ ਹੈ। ਐਸਐਚਓ ਰੇਲਵੇ ਪੁਲੀਸ ਨੇ ਦੱਸਿਆ ਕਿ ਪ੍ਰੇਮੀ ਜੋੜੇ ਦੇ ਵਾਰਿਸਾਂ ਅਤੇ ਪੰਚਾਇਤ ਦੇ ਬਿਆਨਾਂ ’ਤੇ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ਾਂ ਪੋਸਟਮਾਟਰਮ ਲਈ ਭੇਜ ਦਿੱਤੀਆਂ ਹਨ।

Comments

comments

Share This Post

RedditYahooBloggerMyspace