ਆਪਣੇ ਹੀ ਮਾਪਿਆਂ ਨੂੰ ਭੁੱਲੇ ਮਾਸੂਮ

ਵਾਸ਼ਿੰਗਟਨ— ਨਿੰਦਾ ਹੋਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਸ਼ਰਣਾਰਥੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਵੱਖ-ਵੱਖ ਰੱਖਣ ਦੀ ਨੀਤੀ ਨੂੰ ਵਾਪਸ ਜ਼ਰੂਰ ਲੈ ਲਿਆ ਹੈ ਪਰ ਇਸ ਦਾ ਮਾੜਾ ਅਸਰ ਚਾਰ ਮਹੀਨੇ ਬਾਅਦ ਹੁਣ ਦੇਖਣ ਨੂੰ ਮਿਲ ਰਿਹਾ ਹੈ।

ਕੈਲੀਫੋਰਨੀਆ ਦੀ ਅਦਾਲਤ ਦੇ ਆਦੇਸ਼ ਤੋਂ ਬਾਅਦ ਸ਼ਰਣਾਰਥੀਆਂ ਨੂੰ ਹੁਣ ਉਨ੍ਹਾਂ ਦੇ ਬੱਚਿਆਂ ਨਾਲ ਮਿਲਾਇਆ ਜਾ ਰਿਹਾ ਹੈ ਪਰ ਬੱਚੇ ਆਪਣੇ ਮਾਤਾ-ਪਿਤਾ ਨੂੰ ਭੁੱਲ ਚੁੱਕੇ ਹਨ। ਉਹ ਆਪਣੇ ਹੀ ਮਾਤਾ-ਪਿਤਾ ਨੂੰ ਪਛਾਣ ਹੀ ਨਹੀਂ ਪਾ ਰਹੇ ਹਨ। ਮਾਤਾ-ਪਿਤਾ ਦੀ ਬਜਾਏ ਉਨ੍ਹਾਂ ਸਮਾਜ ਸੇਵੀ ਔਰਤਾਂ ਕੋਲ ਜਾਣ ਦੀ ਜਿੱਦ ਕਰ ਰਹੇ ਹਨ ਜਿਨ੍ਹਾਂ ਨੇ ਸ਼ਰਣਾਰਥੀ ਕੈਂਪ ‘ਚ ਬੱਚਿਆਂ ਦੀ ਸੇਵਾ ਕੀਤੀ।

ਦੱਸ ਦਈਏ ਕਿ ਚਾਰ ਮਹੀਨੇ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਪ੍ਰਵੇਸ਼ ਕਰਨ ਦੇ ਦੋਸ਼ ‘ਚ ਦੇਸ਼ ਦੀ ਦੱਖਣੀ-ਪੱਛਮੀ ਸਰਹੱਦ ‘ਤੇ 2000 ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰ ਦਿੱਤਾ ਸੀ। ਟਰੰਪ ਦੀ ਇਸ ਨੀਤੀ ਤੋਂ ਪੀੜਤ ਸ਼ਰਣਾਰਥੀ ਮਿਰਸੀ ਅਲਬਾ ਲੋਪੇਜ (31) ਨੇ ਆਪਣਾ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੇਰਾ ਤਿੰਨ ਸਾਲ ਦਾ ਬੇਟਾ ਕਰੀਬ 4 ਮਹੀਨੇ ਬਾਅਦ ਮੇਰੀ ਗੋਦ ‘ਚ ਆਇਆ ਪਰ ਉਹ ਮੈਨੂੰ ਪਛਾਣ ਨਹੀਂ ਸਕਿਆ। ਕੋਰਟ ‘ਚ ਵੀ ਉਹ ਸਮਾਜ ਸੇਵੀ ਔਰਤਾਂ ਕੋਲ ਜਾਣ ਲਈ ਰੋਂਦਾ ਰਿਹਾ। ਇਸ ਦਰਦ ਤੋਂ ਲੰਘ ਰਹੀ ਮਿਲਕਾ ਪਾਬਲੋ (35) ਨੇ ਰੋਂਦੇ ਹੋਏ ਕਿਹਾ ਕਿ ਮੇਰੀ ਤਿੰਨ ਸਾਲ ਦੀ ਧੀ ਹੁਣ ਮੇਰੇ ਤੋਂ ਡਰਦੀ ਹੈ। ਮੈਨੂੰ ਦੇਖ ਦੇ ਦੂਰ ਚਲੀ ਜਾਂਦੀ ਹੈ।

ਪ੍ਰਵਾਸੀ ਮਾਮਲਿਆਂ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਰਣਾਰਥੀਆਂ ਨੂੰ ਸਬੰਧਿਤ ਪੁਲਸ ਵਿਭਾਗ ‘ਚ ਆਪਣੀ ਮੌਜੂਦਗੀ ਦਰਜ ਕਰਵਾਉਣੀ ਹੋਵੇਗੀ। ਇੰਨਾ ਹੀ ਨਹੀਂ ਸ਼ਰਣਾਰਥੀਆਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਵਿਸ਼ੇਸ਼ ਡਿਵਾਈਸ ਨੂੰ ਆਪਣੇ ਪੈਰਾ ‘ਚ ਪਾ ਕੇ ਰੱਖਣਾ ਹੋਵੇਗਾ ਤਾਂ ਜੋ ਪੁਲਸ ਇਨ੍ਹਾਂ ਦੀ ਲੋਕੇਸ਼ਨ ਕਦੇ ਵੀ ਟ੍ਰੇਸ ਕਰ ਸਕੇ।

Comments

comments

Share This Post

RedditYahooBloggerMyspace