ਇੰਡੋ-ਅਮਰੀਕਨ ਕਲਚਰਲ ਆਰਗੇਨਾਈਜੇਸ਼ਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਮਨਾਇਆ

ਇੰਡੋ-ਅਮਰੀਕਨ ਕਲਚਰਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਬਿੰਦਰਾ, ਉਨ੍ਹਾਂ ਦੇ ਪਰਿਵਾਰ ਅਤੇ ਸ. ਜੁਝਾਰ ਸਿੰਘ ਗਿੱਲ ਦੇ ਸਾਰੇ ਪਰਿਵਾਰ ਨੇ ਬੀਤੇ ਦਿਨੀਂ ਗੁਰੂ ਘਰ ਦਸਮੇਸ਼ ਦਰਬਾਰ ਵਿਖੇ ਗ਼ਦਰ ਸੰਗਰਾਮ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਅਤੇ ਉੱਚੀ ਸੂਝ-ਬੂਝ ਦੇ ਮਾਲਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ। ਸ. ਸੁਰਿੰਦਰ ਸਿੰਘ ਬਿੰਦਰਾ ਦੇ ਪੁੱਤਰ ਐਡਵੋਕੇਟ ਪਰਮਪ੍ਰੀਤ ਬਿੰਦਰਾ ਅਤੇ ਜੁਝਾਰ ਸਿੰਘ ਗਿੱਲ ਦੇ ਵੱਡਾ ਪੁੱਤਰ ਡਾ. ਗੁਰਪ੍ਰੀਤ ਗਿੱਲ ਦੇ ਉਚੇਚੇ ਯਤਨਾਂ ਨਾਲ ਇਸ ਯੋਧੇ ਦਾ ਜਨਮ ਦਿਨ ਹਰ ਸਾਲ ਮਨਾਇਆ ਜਾਂਦਾ ਹੈ। ਸੁਰਿੰਦਰ ਸਿੰਘ ਬਿੰਦਰਾ ਨੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਗ਼ਦਰ ਪਾਰਟੀ ਅਤੇ ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੇ ਮਹਾਨ ਸੰਘਰਸ਼ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਭਾਰਤ ਤੋਂ ਆਏ ਲੇਖਕ ਵਿਚਾਰਕ ਪ੍ਰੋ. ਕੇਵਲ ਕਲੋਟੀ, ਨਰਿੰਦਰਪਾਲ ਸਿੰਘ ਹੁੰਦਲ, ਇੰਡੋ ਅਮਰੀਕਨ ਕਲਚਰਲ ਆਰਗੇਨਾਈਜੇਸ਼ਨ ਦੇ ਮੋਢੀ ਤੇ ਡਾਇਰੈਕਟਰ ਸੁਮਿੱਤਰ ਸਿੰਘ ਉੱਪਲ ਅਤੇ ਸੀਨੀਅਰ ਸਿਟੀਜਨ ਗੁਰਪਾਲ ਸਿੰਘ ਖਹਿਰਾ ਨੇ ਵੀ ਆਪਣੇ ਵਿਚਾਰ ਰੱਖੇ।

Comments

comments

Share This Post

RedditYahooBloggerMyspace