ਜ਼ਮੀਰ ਨੂੰ ਮਾਰਨ ਵਾਲੇ ਸੇਵਾ ਨਿਯਮ ਬਸਤੀਵਾਦੀ ਯੁੱਗ ਦੇ: ਫੈਸਲ

ਸ਼ਾਹ ਫੈਸਲ

ਸ੍ਰੀਨਗਰ : ਆਈਐੱਸ ਅਧਿਕਾਰੀ ਸ਼ਾਹ ਫੈਸਲ ਜੋ ਆਪਣੇ ਵਿਅੰਗਮਈ ਟਵੀਟਾਂ ਕਰਕੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ, ਨੇ ਅੱਜ ਆਪਣੇ ਵਿਰੁੱਧ ਕਾਰਵਾਈ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਸਰਕਾਰੀ ਅਧਿਕਾਰੀ ਸਮਾਜ ਦੇ ਕਿਸੇ ਵੀ ਨੈਤਿਕ ਸਰੋਕਾਰ ਨਾਲੋਂ ਆਪਣੇ ਆਪ ਨੂੰ ਵੱਖ ਕਰ ਲੈਣ।
ਸ੍ਰੀ ਫੈਸਲ ਜੋ 2010 ਬੈਚ ਦੇ  ਆਈਏਐੱਸ ਅਧਿਕਾਰੀ ਹਨ ਅਤੇ ਇਸ ਸਮੇਂ ਅਮਰੀਕਾ ਵਿੱਚ ਇੱਕ ਕੋਰਸ ਕਰ ਰਹੇ ਹਨ, ਨੇ ਕਿਹਾ ਕਿ ਜ਼ਮੀਰ ਨੂੰ ਮਾਰਨ ਲਈ ਜਮਹੂਰੀ ਭਾਰਤ ਵਿੱਚ ਬਸਤੀਵਾਦੀ ਯੁੱਗ ਦੀ ਭਾਵਨਾ ਵਾਲੇ ਸਰਵਿਸ ਨਿਯਮ ਲਾਗੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਹਿਮ ਸਵਾਲ ਇਹ ਹੈ ਕਿ ਕੀ ਸਰਕਾਰੀ ਮੁਲਾਜ਼ਮਾਂ ਨੂੰ ਸਮਾਜ ਦੇ ਨੈਤਿਕ ਸਰੋਕਾਰਾਂ ਉੱਤੇ ਆਪਣਾ ਮੂੰਹ ਬੰਦ ਰੱਖਣ ਦੇ ਲਈ ਕਿਹਾ ਜਾ ਸਕਦਾ ਹੈ। ਇਹ ਮੂੰਹ ਇਸ ਲਈ ਬੰਦ ਰੱਖਣਾ ਹੋਵੇਗਾ ਕਿ ਉਨ੍ਹਾਂ ਵੱਲੋਂ ਕਹੀ ਕਿਸੇ ਵੀ ਗੱਲ ਨੂੰ ਸਰਕਾਰੀ ਨੀਤੀਆਂ ਦੀ ਆਲੋਚਨਾ ਮੰਨਿਆ ਜਾਵੇਗਾ। ਫੈਸਲ ਨੇ ਇਹ ਪ੍ਰਗਟਾਵਾ ਉਸ ਵਿਰੁੱਧ ‘ਟਵੀਟਾਂ’ ਨੂੰ ਲੈ ਕੇ ਕੀਤੀ ਜਾ ਰਹੀ ਅਨੁਸ਼ਾਸਨੀ ਕਾਰਵਾਈ ਸਬੰਧੀ ਕੀਤਾ ਹੈ। ਇਸ ਤੋਂ ਪਹਿਲਾਂ ਫੈਸਲ ਵਿਰੁੱਧ ਉਦੋਂ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਸੀ ਜਦੋਂ ਉਸ ਨੇ ਬਲਾਤਕਾਰ ਨੂੰ ਲੈ ਕੇ ਟਵੀਟ     ਕੀਤਾ ਸੀ।
ਸ੍ਰੀ ਫੈਸਲ ਨੂੰ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਭੇਜੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਤੁਸੀ ਸਰਕਾਰੀ ਡਿਊਟੀ ਕਰਨ ਵਿੱਚ ਮੁਕੰਮਲ ਇਮਾਨਦਾਰੀ ਇੱਕਮੁਠਤਾ ਰੱਖਣ ਵਿੱਚ ਫੇਲ੍ਹ ਹੋਏ ਹੋ ਅਤੇ ਇਸ ਤਰ੍ਹਾਂ ਦੇ ਕਾਰਜ ਇੱਕ ਲੋੋਕ ਸੇਵਕ ਨਾ ਬਣਨ ਵਾਲੇ ਹਨ। ਫੈਸਲ ਨੇ ਕਿਹਾ ਹੈ ਕਿ ਉਸ ਨੇ ਆਪਣੇ ਟਵੀਟਾਂ ਵਿੱਚ ਸਰਕਾਰ ਦੀ ਆਲੋਚਨਾ ਨਹੀਂ ਕੀਤੀ।

Comments

comments

Share This Post

RedditYahooBloggerMyspace