ਦਸਵੇਂ ਕੌਮਾਂਤਰੀ ਯੂਥ ਮੇਲੇ ਦੀਆਂ ਤਿਅਰੀਆਂ ਜ਼ੋਰਾਂ ‘ਤੇ

ਫਰਿਜ਼ਨੋ (ਧਾਲੀਆਂ/ ਮਾਛੀਕੇ): ਵਿਦੇਸ਼ਾਂ ਵਿੱਚ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਬੱਚਿਆਂ ਨੂੰ ਉਸ ਨਾਲ ਜੋੜਨ ਲਈ ਜੀ. ਐਚ. ਜੀ. ਸੰਗੀਤ ਅਤੇ ਡਾਂਸ ਅਕੈਡਮੀ ਫਰਿਜ਼ਨੋ ਵੱਲੋਂ ਦਸਵਾਂ ਸਾਲਾਨਾ ਗਿੱਧਾ, ਭੰਗੜਾ ਅਤੇ ਸੰਗੀਤ ਆਦਿਕ ਪੰਜਾਬੀ ਸੱਭਿਆਚਾਰਕ ਸਿਖਲਾਈ ਕੈਂਪ 6 ਜੁਲਾਈ ਤੋਂ 20 ਜੁਲਾਈ ਤੱਕ ਪੰਜਾਬੀ ਸਕੂਲ ਫਰਿਜ਼ਨੋ ਵਿਖੇ ਬੜੀ ਸਫਲਤਾ ਨਾਲ ਚੱਲ ਰਿਹਾ ਹੈ।

ਇਸ ਕੈਂਪ ਵਿੱਚ 600 ਤੋਂ ਵਧੀਕ ਬੱਚੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਗਿੱਧਾ-ਭੰਗੜਾ ਤੇ ਹੋਰ ਗੀਤ ਸੰਗੀਤ ਆਦਿਕ ਗਤੀਵਿਧੀਆਂ ਦੀ ਸਿੱਖਿਆ ਸੁਚੱਜੇ ਮਾਹਿਰਾਂ ਤੋਂ ਪ੍ਰਾਪਤ ਕਰ ਰਹੇ। ਕੈਂਪ ਦੀ ਸਮਾਪਤੀ ਦੇ ਆਖ਼ਰੀ ਦਿਨ 21 ਜੁਲਾਈ ਨੂੰ ਸੈਂਟਰਲ ਹਾਈ ਸਕੂਲ ਫਰਿਜ਼ਨੋ ਵਿਖੇ ਦਸਵਾਂ ਕੌਮਾਂਤਰੀ ਪੱਧਰ ਦਾ ਯੂਥ ਮੇਲਾ ਕਰਵਾਇਆ ਜਾਵੇਗਾ। ਇਸ ਦਾ ਦਾਖਲਾ ਮੁਫ਼ਤ ਹੋਵੇਗਾ। ਇਸ ਵਿੱਚ ਸਥਾਨਿਕ ਬੱਚਿਆਂ ਦੀਆਂ ਵੱਖ ਉਮਰ ਵਾਲੀਆਂ ਟੀਮਾਂ ਅਤੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਇਲਾਵਾ ਕੈਨੇਡਾ ਤੋਂ ਵੀ ਟੀਮਾਂ ਸ਼ਿਰਕਤ ਕਰਨਗੀਆਂ। ਜਿਨਾਂ ਦੁਆਰਾ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ਹੋਣਗੇ।

Comments

comments

Share This Post

RedditYahooBloggerMyspace