ਪੂਰਾ ਕੋਰਮ ਨਾ ਹੋਣ ਕਾਰਨ ਨਗਰ ਕੌਂਸਲ ਮੀਤ ਪ੍ਰਧਾਨ ਕੁਰਸੀ ਅਜੇ ਵੀ ਸੱਖਣੀ

ਜੰਡਿਆਲਾ (ਗੁਰੂ ਕੁਲਜੀਤ ਸਿੰਘ) : ਅੱਜ ਜਿੱਥੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਮੀਤ ਪ੍ਰਧਾਨ ਬਣਨ ਸਬੰਧੀ ਪੂਰੀਆਂ ਤਿਆਰੀਆਂ ਚੱਲ ਰਹੀਆਂ ਸਨ।ਉੱਥੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਵਾਰਡ ਨੰਬਰ 1ਦੀ ਕੱਟੜ ਕਾਂਗਰਸ ਕੌਂਸਲਰ  ਡਿੰਪਲ ਦੀ ਮੀਟਿੰਗ ਵਿੱਚ ਗੈਰਹਾਜ਼ਰ ਰਹਿਣ ਕਾਰਨ ਮੀਤ ਪ੍ਰਧਾਨ ਦੀ ਚੋਣ ਇਸ ਕਰਕੇ ਮੁਲਤਵੀ ਕਰਨੀ ਪਈ ਕਿਓਂਕਿ ਇਸ ਵਿੱਚ ਕੁੱਲ 15 ਕੌਂਸਲਰ ਤੇ ਹਲਕਾ ਵਿਧਾਇਕ ਸਮੇਤ 16 ਵਿੱਚੋ 7 ਹਾਜ਼ਿਰ ਜਦਕਿ ਮੀਤ ਪ੍ਰਧਾਨ ਬਹੁਮਤ ਨਾਲ ਚੁਣਨ ਲਈ 8 ਜਰੂਰੀ ਸਨ।ਇਸ ਕਰਕੇ ਮੌਕੇ ਤੇ ਪਹੁੰਚੇ ਅਧਿਕਾਰੀ ਐੱਸ ਡੀ ਐਮ 1 ਨਿਤਿਨ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਅੱਜ 11 ਵਜੇ ਦਾ ਸਮਾਂ ਰੱਖਿਆ ਗਿਆ ਸੀ ।ਕਿਸੇ ਕੋਰਮ ਨੂੰ ਪੂਰਾ ਕਰਨ ਵਾਸਤੇ ਅੱਧਾ ਮੈਂਬਰਾਂ ਦੀ ਹਾਜ਼ਰੀ ਜਰੂਰੀ ਸੀ।ਇਸ ਕਰਕੇ ਇਸ ਨੂੰ ਮੁਲਤਵੀ ਕਰਨਾ ਪਿਆ ।ਦੂਜੇ ਪਾਸੇ ਜੰਡਿਆਲਾ।ਗੁਰੂ ਦੇ ਸ਼ਹਿਰ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਹਲਕਾ ਵਿਧਾਇਕ ਅਤੇ ਕਾਂਗਰਸ ਕੌਂਸਲਰ ਐਨ ਮੌਕੇ ਤੋਂ ਕਿਉਂ ਗੈਰਹਾਜ਼ਰ ਰਹੇ ।ਇਨ੍ਹਾਂ ਵਿੱਚ 6 ਕਾਂਗਰਸ ਤੇ ਇੱਕ ਭਾਜਪਾ ਦਾ ਕੌਂਸਲਰ ਸ਼ਾਮਿਲ ਸੀ ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਮੂਹ ਕੌਂਸਲਰਾਂ ਵੱਲੋਂ ਇਸ ਮੀਟਿੰਗ ਦਾ ਇਸ ਕਰਕੇ ਬਾਈਕਾਟ ਕੀਤਾ ਗਿਆ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਨਾ ਕਰੇ । ਇੱਕ ਭਾਜਪਾ ਕੌਂਸਲਰ ਵੱਲੋ  ਇਸ ਮੀਟਿੰਗ ਵਿੱਚ ਸ਼ਾਮਿਲ ਹੋਣਾ ਅਤੇ ਕਾਂਗਰਸ ਪਾਰਟੀ ਦਾ ਸਮਰਥਨ ਕਰਨਾ ਵੀ ਲੋਕਾਂ ਵਿੱਚ ਚਰਚਾ  ਹੋ ਰਹੀ ਹੈ ।ਜਿੱਥੇ ਅੱਜ ਮਲੋਟ ਵਿੱਚ ਬੀ ਜੇ ਪੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸਾਨ ਰੈਲੀ ਕਰ ਰਹੀ ।ਉੱਥੇ ਇਸ ਕੌਂਸਲਰ ਦਾ ਮਲੋਟ ਰੈਲੀ ਵਿੱਚ ਨਾ ਸ਼ਾਮਿਲ ਹੋਣਾ ਵੀ  ਇਸ ਕੌਂਸਲਰ ਤੇ ਸਵਾਲਿਆ ਨਿਸ਼ਾਨ ਲੱਗ ਰਿਹਾ ਹੈ ?

Comments

comments

Share This Post

RedditYahooBloggerMyspace