ਭਾਰਤੀ ਹਿੰਦੂ 66 ਸਾਲ ਬਾਅਦ ਨਹੁੰ ਕਟਾਉਣ ਲਈ ਹੋਇਆ ਰਾਜ਼ੀ

ਸ੍ਰੀਧਰ ਚਿੱਲਾਲ

ਨਿਊਯਾਰਕ : ਵਿਸ਼ਵ ਵਿੱਚ ਸਭ ਤੋਂ ਲੰਬੇ ਨਹੁੰਆਂ ਦਾ ਰਿਕਾਰਡ ਆਪਣੇ ਨਾਂ ਦਰਜ ਕਰਾਉਣ ਵਾਲਾ ਭਾਰਤ ਦਾ ਸ੍ਰੀਧਰ ਚਿੱਲਾਲ ਆਖ਼ਰਕਾਰ ਆਪਣੇ ਨਹੁੰ ਕੱਟਣ ਲਈ ਰਾਜ਼ੀ ਹੋ ਗਿਆ ਹੈ। ਗਿੰਨੀਜ਼ ਵਰਲਡ ਰਿਕਾਰਡ ਧਾਰਕ ਚਿੱਲਾਲ ਨੇ 1952 ਤੋਂ ਹੁਣ ਤਕ ਆਪਣੇ ਖੱਬੇ ਹੱਥ ਦੇ ਨਹੁੰ ਨਹੀਂ ਕੱਟੇ ਅਤੇ ਉਸ ਦੇ ਨਹੁੰ ਵਿਸ਼ਵ ਵਿੱਚ ਸਭ ਤੋਂ ਲੰਬੇ ਹਨ। ਹੁਣ 82 ਸਾਲ ਦੀ ਉਮਰ ਵਿੱਚ ਉਹ ਆਪਣੇ ਨਹੁੰ ਕੱਟਣ ਲਈ ਤਿਆਰ ਹੋ ਗਿਆ ਹੈ। ਟਾਈਮਜ਼ ਸਕੁਏਅਰ ਵਿੱਚ ਰਿਪਲੇ  ਦੇ ਬਿਲੀਵ ਇਟ ਔਰ ਨਾਟ ਮਿਊਜ਼ੀਅਮ ਵਿੱਚ ਇਕ ਪ੍ਰੋਗਰਾਮ ਹੋਵੇਗਾ ਜਿਥੇ ਚਿੱਲਾਲ ਦੇ ਨਹੁੰ ਕੱਟੇ ਜਾਣਗੇ।

ਮੰਨਿਆ ਜਾ ਰਿਹਾ ਹੈ ਕਿ ਉਸ ਦੇ ਸਾਰੇ ਨਹੁੰਆਂ ਦੀ ਸਾਂਝੇ ਤੌਰ ’ਤੇ ਲੰਬਾਈ 909.6 ਸੈਂਟੀਮੀਟਰ ਹੈ। ਚਿੱਲਾਲ ਦੇ ਇਕ ਅੰਗੂਠੇ ਦੇ ਨਹੁੰ ਦੀ ਲੰਬਾਈ 197.8 ਸੈਂਟੀਮੀਟਰ ਹੈ। 2016 ਵਿੱਚ ਉਸ ਨੇ ‘ਇਕ ਹੱਥ ਦੇ ਸਭ ਤੋਂ ਲੰਬੇ ਨਹੁੰਆਂ’ ਦਾ ਗਿੰਨੀਜ਼ ਵਰਲਡ ਰਿਕਾਰਡ ਆਪਣੇ ਨਾਂ ਕੀਤਾ ਸੀ। ਮੂਲ ਰੂਪ ਵਿੱਚ ਪੁਣੇ ਦੇ ਰਹਿਣ ਵਾਲੇ ਚਿੱਲਾਲ ਨੇ ਬੇਨਤੀ ਕੀਤੀ ਹੈ ਕਿ ਉਸ ਦੇ ਕੱਟੇ ਹੋਏ ਨਹੁੰ ਮਿਊਜ਼ੀਅਮ ਵਿੱਚ ਸੰਭਾਲ ਕੇ ਰੱਖੇ  ਜਾਣ।

Comments

comments

Share This Post

RedditYahooBloggerMyspace