ਮਨੋਹਰ ਸਿੰਘ ਖਹਿਰਾ ਦਾ ਰੂਬਰੂ ਸਮਾਰੋਹ 14 ਨੂੰ

 ਐਡੀਲੇਡ : ਫੋਕ ਐਂਡ ਲਿਟਰੇਚਰ ਆਰਗੇਨਾਈਜ਼ੇਸ਼ਨ ਆਫ ਆਸਟਰੇਲੀਆ ਅਤੇ ਧੀਆਂ ਪੰਜਾਬ ਦੀਆਂ ਵੱਲੋਂ ਪੰਜਾਬ ਤੋਂ ਐਡੀਲੇਡ ਪਹੁੰਚੇ ਸਾਹਿਤ ਕਲਾ ਕੇਂਦਰ ਜਲੰਧਰ ਦੇ ਮੀਤ ਪ੍ਰਧਾਨ ਤੇ ਤ੍ਰੈਮਾਸਿਕ ਮੈਗਜ਼ੀਨ, ਅਲਖ ਦੇ ਸਲਾਹਕਾਰ ਲੇਖਕ ਮਨੋਹਰ ਸਿੰਘ ਖਹਿਰਾ ਦਾ ਰੂਬਰੂ ਸਮਾਰੋਹ 14 ਜੁਲਾਈ ਨੂੰ ਗਲੇਨ ਓਸਮੰਡ ਗੁਰਦੁਆਰੇ ਦੇ ਐਲਿਜ਼ਾ ਹਾਲ ਵਿੱਚ ਰੱਖਿਆ ਗਿਆ ਹੈ।

ਇਸ ਮੌਕੇ ਲੇਖਕ ਮਨੋਹਰ ਸਿੰਘ ਖਹਿਰਾ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਦੇ ਮੱਦੇਨਜ਼ਰ ਯਾਦਗਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮਗਰੋਂ ਕਵੀ ਦਰਬਾਰ ਵੀ ਹੋਵੇਗਾ। ਇਹ ਜਾਣਕਾਰੀ ਇੰਡੀਅਨ ਫੋਕ ਐਂਡ ਲਿਟਰੇਚਰ ਆਰਗੇਨਾਈਜੇਸ਼ਨ ਆਫ ਆਸਟਰੇਲੀਆ ਦੇ ਪ੍ਰਧਾਨ ਲੱਕੀ ਸਿੰਘ ਤੇ ਮੀਤ ਪ੍ਰਧਾਨ ਦਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਸਾਹਿਤਕ ਪ੍ਰੇਮੀਆਂ ਨੂੰ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।

Comments

comments

Share This Post

RedditYahooBloggerMyspace