ਲੋਕ ਸੈਲਫੀਆਂ ਲੈਂਦੇ ਰਹੇ, ਜ਼ਖ਼ਮੀ ਮਰਦੇ ਰਹੇ

ਹਾਦਸੇ ਵਾਲੀ ਥਾਂ ਸੈਲਫੀ ਲੈਂਦਾ ਹੋਇਆ ਨੌਜਵਾਨ।
ਬਾੜਮੇਰ :
ਰਾਜਸਥਾਨ ਦੇ ਇਸ ਜ਼ਿਲ੍ਹੇ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਤਿੰਨ ਵਿਅਕਤੀ ਕਰੀਬ ਅੱਧਾ ਘੰਟਾ ਤੜਫ-ਤੜਫ ਕੇ ਸੜਕ ਉਤੇ ਹੀ ਮਰ ਗਏ ਪਰ ਮੌਕੇ ’ਤੇ ਹਾਜ਼ਰ ਲੋਕਾਂ ਨੇ ਉਨ੍ਹਾਂ ਦੀ ਕੋਈ ਮੱਦਦ ਕਰਨ ਦੀ ਥਾਂ ਵੀਡੀਓ ਬਣਾਉਣ ਅਤੇ ਸੈਲਫ਼ੀਆਂ ਲੈਣ ਨੂੰ ਹੀ ਤਰਜੀਹ ਦਿੱਤੀ। ਇਹ ਘਟਨਾ ਬੀਤੇ ਦਿਨ ਉਦੋਂ ਵਾਪਰੀ ਜਦੋਂ ਇਕ ਮੋਟਰਸਾਈਕਲ ਉਤੇ ਸਵਾਰ 20-30 ਸਾਲ ਉਮਰ ਦੇ ਤਿੰਨ ਨੌਜਵਾਨਾਂ ਨੂੰ ਇਕ ਸਕੂਲ ਬੱਸ ਨੇ ਦਰੜ ਦਿੱਤਾ।
ਇਸ ਦੀ 1.43 ਮਿੰਟਾਂ ਦੀ ਵਾਇਰਲ ਹੋਈ ਸੈਲਫੀ-ਵੀਡੀਓ ਵਿੱਚ ਖ਼ੂਨ ਵਿੱਚ ਲਥਪਥ ਇਕ ਜ਼ਖ਼ਮੀ ਸੜਕ ਉਤੇ ਤੜਫਦਾ ਦਿਖਾਈ ਦੇ ਰਿਹਾ ਹੈ। ਪੁਲੀਸ ਮੁਤਾਬਕ ਵੇਲੇ ਸਿਰ ਮੱਦਦ ਹੋਣ ’ਤੇ ਇਨ੍ਹਾਂ ਦੀ ਜਾਨ ਬਚ ਸਕਦੀ ਸੀ। ਵੀਡੀਓ ਬਣਾਉਣ ਵਾਲੇ ਦੀ ਸ਼ਨਾਖ਼ਤ ਨਹੀਂ ਹੋ ਸਕੀ।

Comments

comments

Share This Post

RedditYahooBloggerMyspace