ਸਿਨਸਿਨਾਟੀ ਦੇ ਪਹਿਲੇ ਵਿਸ਼ਵ ਧਰਮ ਸੰਮੇਲਨ ਵਿਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਸਿਨਸਿਨਾਟੀ, ਓਹਾਇਓ : ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨਾਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਪਹਿਲਾ ‘ਫੈਸਟੀਵਲ ਆਫ ਫੇਥਸ’ (ਵਿਸ਼ਵ ਧਰਮ ਸੰਮੇਲਨ) ਕਰਾਇਆ ਗਿਆ। ਇਸ ਸੰਮੇਲਨ ਵਿਚ ਬਾਰਾਂ ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 80 ਤੋਂ ਵੀ ਵੱਧ ਸੰਸਥਾਵਾਂ ਨੇ ਭਾਗ ਲਿਆ। ਇਹ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੀ ਕਿ ਵੱਖ-ਵੱਖ ਧਰਮਾਂ ਬਾਰੇ ਸਿੱਖਿਆ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ।

ਸਿਨਸਿਨਾਤੀ ਅਤੇ ਨੇੜਲੇ ਇਲਾਕੇ ਡੇਟਨ ਦੇ ਸਿੱਖਾਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ ਤੇ ਸਮਾਗਮ ਵਿਚ ਆਏ ਹੋਏ ਲੋਕਾਂ ਨੂੰ ਪਗੜੀ ਦਾ ਤਜਰਬਾ ਕਰਨ ਲਈ ਦਸਤਾਰ ਸਜਾਉਣ ਦੇ ਸੈਸ਼ਨ ਦਾ ਪ੍ਰਬੰਧ ਕੀਤਾ। ਉਨ੍ਹਾਂ ਨੇ ਦਸਤਾਰ ਦੀ ਮਹੱਤਤਾ ਬਾਰੇ ਜਾਣਿਆ। ਬਹੁਤ ਸਾਰੇ ਲੋਕਾਂ ਲਈ ਇਹ ਇਲਾਕੇ ਵਿਚਲੇ ਸਿੱਖ ਭਾਈਚਾਰੇ ਬਾਰੇ ਪਹਿਲਾ ਤਜਰਬਾ ਸੀ। ਵੱਖ-ਵੱਖ ਰੰਗਾਂ ਦੀਆ ਦਸਤਾਰਾਂ ਸਜਾਈ ਇਹ ਸਮਾਗਮ ਸਿੱਖ ਸਭਿਆਚਾਰ ਦੇ ਰੰਗਾਂ ਅਤੇ ਪਰੰਪਰਾਵਾਂ ਵਿਚ ਲੀਨ ਹੋ ਗਿਆ।ੂ ਦਸਤਾਰ ਸਜਾ ਕੇ ਬੱਚੇ, ਵੱਡੇ, ਬਜ਼ੁਰਗ ਬਹੁਤ ਹੀ ਉਤਸ਼ਾਹਿਤ ਹੁੰਦੇ, ਤਸਵੀਰਾਂ ਲੈਂਦੇ ਅਤੇ ਮਾਣ ਨਾਲ ਆਪਣੇ ਸਿਰ ਤੇ ਤਾਜ ਦੇ ਨਾਲ ਸੰਮੇਲਨ ਵਿਚ ਘੁੰਮਦੇ ਰਹੇ।

ਫੈਸਟੀਵਲ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀ ਅਰਦਾਸ ਨਾਲ ਹੋਇਆ। ਸਿੱਖ ਪ੍ਰਦਰਸ਼ਨੀ ਵਿਚ ਪੁਸਤਕਾਂ, ਬਰੋਸ਼ਰ, ਕਕਾਰਾਂ ਅਤੇ ਸਪਿਨਿੰਗ ਵਹੀਲ ਗੇਮ ਵਿਚ ਸਿੱਖਾਂ ਦੇ ਸਵਾਲਾਂ ਦੇ ਜਵਾਬ ਦੇਣ ਨਾਲ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਗਈ। ਸਿਨਸਿਨਾਟੀ ਸਿੱਖ ਭਾਈਚਾਰੇ ਦੇ ਮੈਂਬਰ ਜੈਪਾਲ ਸਿੰਘ ਨੇ ਕਿਹਾ, ”ਪਹਿਲੀ ਵਾਰ, ਸਿਨਸਿਨਾਟੀ ਭਾਈਚਾਰਾ ਇਸ ਦਿਨ ਨੂੰ ਮਨਾਉਣ ਲਈ ਇਕੱਠਾ ਹੋਇਆ ਹੈ। ਵੱਖ-ਵੱਖ ਧਰਮਾਂ ਦੇ ਲੋਕ ਇੱਕ ਛੱਤ ਹੇਠ ਇਕੱਠੇ ਹੋ ਕੇ ਇੱਕ ਦੂਜੇ ਨਾਲ ਸਾਂਝ ਵਧਾਉਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਸਿਨਸਿਨਾਟੀ ਅਤੇ ਡੇਟਨ ਦੀ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦਸਤਾਰਾਂ, ਪ੍ਰਦਰਸ਼ਨੀ ਟੇਬਲ, ਗਤਕਾ, ਗੁਰਮਤਿ ਸੰਗੀਤ ਅਤੇ ਵੱਖੋ-ਵੱਖਰੀਆਂ ਪੇਸ਼ਕਾਰੀਆਂ ਦੁਆਰਾ ਗੁਰੂ ਦੀ ਵਿਰਾਸਤ ਨੂੰ ਹੋਰ ਧਰਮਾਂ ਦੇ ਲੋਕਾਂ ਨਾਲ ਸਾਂਝਾ ਕੀਤਾ।
ਪ੍ਰੋਗਰਾਮ ਹਾਲ ਦੇ ਬਾਹਰ, ਗਤਕਾ ਪ੍ਰਦਰਸ਼ਨ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਕੈਡਮੀ ਵੱਲੋਂ ਕੀਤਾ ਗਿਆ ਜੋ ਕਿ 600 ਮੀਲ ਦੂਰੋਂ ਨਿਊਯਾਰਕ ਤੋਂ ਖ਼ਾਸ ਕਰਕੇ ਇਸ ਸਮਾਰੋਹ ਵਿਚ ਹਿੱਸਾ ਲੈਣ ਲਈ ਆਏ ਸਨ। ਪ੍ਰਦਰਸ਼ਨੀਆਂ ਤੋਂ ਇਲਾਵਾ, ਸਮਾਗਮ ਵਿਚ ਸੰਗੀਤ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਿੱਖਾਂ ਨੇ ਸ਼ਬਦ ਕੀਰਤਨ ਵੀ ਗਾਇਨ ਕੀਤਾ। ਸਿੱਖ ਸੰਗਤ ਵੱਲੋਂ ਠੰਡੇ ਪਾਣੀ, ਫਲ ਅਤੇ ਸਨੈਕਸ ਦਾ ਲੰਗਰ ਵੀ ਵਰਤਾਇਆ ਗਿਆ।

Comments

comments

Share This Post

RedditYahooBloggerMyspace