ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਕਾਸ਼ ਦਿਹਾੜਾ ਸਮਾਗਮ 15 ਨੂੰ
ਯੂਬਾ ਸਿਟੀ (ਸੁਰਿੰਦਰ ਮਹਿਤਾ) : ਸ੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਵਿਖੇ 13,14 ਤੇ 15 ਜੁਲਾਈ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। 13 ਜੁਲਾਈ ਨੂੰ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਤੇ 15 ਜੁਲਾਈ ਨੂੰ ਭੋਗ ਪੈਣਗੇ ਤੇ ਕੀਰਤਨ ਦਰਬਾਰ ਸਜੇਗਾ। ਸੇਵਾ ਦੇ ਚਾਹਵਾਨ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ।