ਅਗਲੇ ਸਾਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਬਣ ਜਾਵੇਗਾ ਅਮਰੀਕਾ

ਵਾਸ਼ਿੰਗਟਨ : ਕੱਚੇ ਤੇਲ ਦੇ ਉਤਪਾਦਕ ਦੇਸ਼ਾਂ ‘ਚ ਸਾਊਦੀ ਅਰਬ ਅਤੇ ਰੂਸ ਨੂੰ ਪਿੱਛੇ ਛੱਡ ਅਮਰੀਕਾ 4 ਦਹਾਕਿਆਂ ਤੋਂ ਵੀ ਵਧ ਸਮੇਂ ‘ਚ ਪਹਿਲੀ ਵਾਰ ਦੁਨੀਆ ਦਾ ਸਭ ਤੋਂ ਵੱਡਾ ਕੱਚਾ ਤੇਲ ਉਤਪਾਦਨ ਕਰਨ ਵਾਲਾ ਦੇਸ਼ ਬਣ ਜਾਵੇਗਾ। ਅਮਰੀਕੀ ਊਰਜਾ ਸੂਚਨਾ ਪ੍ਰਸ਼ਾਸਨ ਨੇ ਸੰਭਾਵਨਾ ਜਤਾਈ ਹੈ ਕਿ ਅਮਰੀਕਾ ਦਾ ਤੇਲ ਉਤਪਾਦਨ ਅਗਲੇ ਸਾਲ ਤੱਕ ਵੱਧ ਕੇ 1.18 ਕਰੋੜ ਬੈਰਲ ਪ੍ਰਤੀਦਿਨ ‘ਤੇ ਪਹੁੰਚ ਜਾਵੇਗਾ, ਜਦਕਿ 2017 ‘ਚ ਅਮਰੀਕਾ ਪ੍ਰਤੀ ਦਿਨ 94 ਲੱਖ ਬੈਰਲ ਤੇਲ ਦਾ ਉਤਪਾਦਨ ਕਰਦਾ ਰਿਹਾ ਹੈ। ਖਾੜੀ ਦੇਸ਼ਾਂ ਦੇ ਤੇਲ ਉਤਪਾਦਨ ਅਤੇ ਬਰਾਮਦ ਦੇਸ਼ਾਂ ਦੇ ਸੰਗਠਨ ਓਪੇਕ ਦਾ ਪ੍ਰਤੀ ਦਿਨ ਉਤਪਾਦਨ ਜੂਨ ‘ਚ 319 ਲੱਖ ਬੈਰਲ ਰਿਹਾ ਹੈ।
ਜਾਣਕਾਰੀ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਾੜੀ ਦੇਸ਼ਾਂ ਵਿਚਾਲੇ ਹੋਈ ਬੈਠਕ ਤੋਂ ਪਹਿਲਾਂ ਸਾਊਦੀ ਅਰਬ ਨੂੰ ਤੇਲ ਦੀਆਂ ਕੀਮਤਾਂ ਘੱਟ ਕਰਨ ਲਈ ਗੱਲਬਾਤ ਕੀਤੀ ਸੀ, ਜਿਸ ਤੋਂ ਬਾਅਦ ਸਾਊਦੀ ਅਰਬ ਨੇ ਟਰੰਪ ਦੀ ਗੱਲ ਮੰਨਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਤੇਲ ਦੀਆਂ ਕੀਮਤਾਂ ਘੱਟ ਕਰਨਗੇ।

Comments

comments

Share This Post

RedditYahooBloggerMyspace