ਖਾਲਿਸਤਾਨ : ਇੰਗਲੈਂਡ ਦਾ ਭਾਰਤ ਨੂੰ ਜਵਾਬ ਸਾਡੇ ਦੇਸ਼ ‘ਚ ਲੋਕਾਂ ਨੂੰ ਪੂਰੀ ਆਜ਼ਾਦੀ

ਲੰਡਨ : ਯੂਕੇ ਸਰਕਾਰ ਦਾ ਲੰਡਨ ਵਿੱਚ ਹੋ ਰਹੇ ਖ਼ਾਲਿਸਤਾਨੀ ਪੱਖੀ ਪ੍ਰੋਗਰਾਮ ਨੂੰ ਰੋਕਣ ਦਾ ਕੋਈ ਇਰਾਦਾ ਨਹੀਂ ਹੈ। ਇਥੋਂ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਖਾਲਿਸਤਾਨ ਪੱਖੀ ਇਕ ਜਥੇਬੰਦੀ ਵੱਲੋਂ ਕੀਤਾ ਜਾ ਰਿਹਾ ਇਹ ਪ੍ਰੋਗਰਾਮ ‘ਕਾਨੂੰਨ ਦੇ ਦਾਇਰੇ ਵਿੱਚ’ ਅਤੇ ਹਿੰਸਾ ਤੋਂ ਦੂਰ ਹੈ। ਸਰਕਾਰ ਦਾ ਇਹ ਬਿਆਨ ਭਾਰਤ ਵੱਲੋਂ ਇਸ ਪ੍ਰੋਗਰਾਮ ’ਤੇ ਇਤਰਾਜ਼ ਜਤਾਏ ਜਾਣ ਤੋਂ ਬਾਅਦ ਆਇਆ ਹੈ। ਭਾਰਤ ਨੇ ਕਿਹਾ ਸੀ ਕਿ 12 ਅਗਸਤ ਨੂੰ ਸਿੱਖ਼ਜ. ਫਾਰ ਜਸਟਿਸ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮ ਨੂੰ ਰੋਕਣ ਲਈ ਬਰਤਾਨੀਆ ਸਰਕਾਰ ਜ਼ਰੂਰੀ ਕਦਮ ਉਠਾਏ। ਇਸ ’ਤੇ ਬਰਤਾਨੀਆ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਯੂਕੇ ਵਿੱਚ ਲੋਕਾਂ ਨੂੰ ਇਕੱਠਿਆਂ ਹੋਣ ਦਾ ਪੂਰਾ ਹੱਕ ਹੈ ਅਤੇ ਇਸੇ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਨ ਦਾ ਵੀ ਹੱਕ ਹੈ, ਹਾਂ ਇਹ ਸਭ ਕਾਨੂੰਨ ਦੇ ਦਾਇਰੇ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਜਥੇਬੰਦੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਸਭ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰਨਗੇ।

Comments

comments

Share This Post

RedditYahooBloggerMyspace