ਦੋ ਬੱਚਿਆਂ ਦੀ ਹੱਤਿਆ ਦੇ ਦੋਸ਼ੀ ਨੂੰ ਤੀਹਰੀ ਉਮਰ ਕੈਦ

ਵਾਸ਼ਿੰਗਟਨ : ਇਕ ਅਮਰੀਕੀ ਜੱਜ ਨੇ ਦੋ ਬੱਚਿਆਂ ਨੂੰ ਤਸੀਹੇ ਦੇਣ, ਭੁੱਖਾ ਰੱਖਣ ਅਤੇ ਉਨ੍ਹਾਂ ਦੀ ਹੱਤਿਆ ਕਰਨ ਦੇ ਅਪਰਾਧ ਵਿਚ 20 ਸਾਲਾ ਸ਼ਖਸ ਨੂੰ ਤਿੰਨ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਕੈਲੀਫੋਰਨੀਆ ਦੀ ਇਕ ਭੰਡਾਰਣ ਇਕਾਈ ਵਿਚੋਂ ਮਿਲੀਆਂ ਸਨ। ਸਲੀਨਾਸ ਕੈਲੀਫੋਰਨੀਆ ਦੀ ਰਿਪੋਰਟ ਮੁਤਾਬਕ ਜੱਜ ਪਾਮੇਲਾ ਬਟਲਰ ਨੇ ਦੋਸ਼ੀ ਗੋਜ਼ਾਲੋ ਕੁਰੀਏਲ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਉਹ ਦੁਬਾਰਾ ਆਜ਼ਾਦ ਘੁੰਮਣ ਦਾ ਹੱਕਦਾਰ ਬਿਲਕੁਲ ਨਹੀਂ ਹੈ।

ਬਟਲਰ ਨੇ ਕਿਹਾ,”ਉਸ ਵੱਲੋਂ ਕੀਤੀ ਗਏ ਬੇਰਹਿਮੀ, ਇਰਾਦਤਨ ਤਸੀਹੇ, ਕੁੱਟਮਾਰ, ਭੁੱਖੇ ਰੱਖਣਾ, ਅਧਿਕਾਰ ਦਿਖਾਉਣ ਦੀ ਕੋਸ਼ਿਸ਼ ਕਰਨਾ ਅਤੇ ਕੰਟਰੋਲ ਕਰਨਾ ਅਸਲ ਵਿਚ ਅਜਿਹੀ ਬੇਰਹਿਮੀ ਦਿੱਸਦੀ ਹੈ ਜੋ ਕਿ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।” ਕੁਰੀਏਲ ਨੂੰ ਸਾਲ 2015 ਵਿਚ 6 ਸਾਲਾ ਸ਼ਾਉਨ ਤਾਰਾ ਅਤੇ ਉਸ ਦੀ 3 ਸਾਲਾ ਭੈਣ ਡੀ ਤਾਰਾ ਦੀ ਹੱਤਿਆ ਦੇ ਦੋਸ਼ ਵਿਚ ਬੁੱਧਵਾਰ ਨੂੰ ਸਜ਼ਾ ਸੁਣਾਈ ਗਈ। ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਦੀ ਮੌਤ ਕੁਰੀਏਲ ਅਤੇ ਉਸ ਦੀ ਰਿਸ਼ਤੇਦਾਰ ਟਾਮੀ ਜੌਏ ਹੰਟਸਮੈਨ ਦੀ ਬੇਰਹਿਮੀ ਕਾਰਨ ਹੋਈ। ਕੁਰੀਏਲ ‘ਤੇ ਬੱਚਿਆਂ ਦੀ 9 ਸਾਲਾ ਭੈਣ ‘ਤੇ ਵੀ ਅੱਤਿਆਚਾਰ ਕਰਨ ਦਾ ਦੋਸ਼ ਸਾਬਤ ਹੋਇਆ ਹੈ। ਬੱਚੀ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਹੰਟਸਮੈਨ ਅਤੇ ਕੁਰੀਏਲ ਨੇ ਉਸ ਦੇ ਛੋਟੇ ਭਰਾ ਅਤੇ ਭੈਣ ਦੀ ਹੱਤਿਆ ਕੀਤੀ ਹੈ। ਇਸਤਗਾਸਾ ਪੱਖ ਨੇ ਲਿਖਿਆ,”ਉਸ ਨੂੰ ਅਤੇ ਉਸ ਦੇ ਭੈਣ-ਭਰਾ ਨੂੰ ਕੁੱਟਿਆ ਗਿਆ, ਉਨ੍ਹਾਂ ਦਾ ਗਲਾ ਘੁੱਟਿਆ ਗਿਆ, ਪੈਰਾਂ ਨਾਲ ਠੋਕਰ ਮਾਰੀ ਗਈ, ਬੈਲਟ ਅਤੇ ਹੋਰ ਸਾਮਾਨ ਨਾਲ ਮਾਰਿਆ ਗਿਆ, ਭੁੱਖੇ ਰੱਖਿਆ ਗਿਆ, ਬਿਸਤਰ ‘ਤੇ ਜੰਜ਼ੀਰ ਨਾਲ ਬੰਨ੍ਹਿਆ ਗਿਆ ਅਤੇ ਕਈ ਵਾਰ ਠੰਡੇ ਅਤੇ ਹਨੇਰੇ ਕਮਰੇ ਵਿਚ ਬਿਨਾਂ ਕੱਪੜਿਆਂ ਦੇ ਕਈ ਘੰਟਿਆ ਤੱਕ ਰੱਖਿਆ ਗਿਆ।

Comments

comments

Share This Post

RedditYahooBloggerMyspace