ਬ੍ਰਿਟੇਨ ਦੇ ਨਾਲ ਸਬੰਧ ਬਹੁਤ ਮਜ਼ਬੂਤ : ਟਰੰਪ

ਇੰਗਲੈਂਡ : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੀ ਬ੍ਰੈਗਜ਼ਿਟ ਰਣਨੀਤੀ ਨੂੰ ਲੈ ਕੇ ਜਨਤਕ ਰੂਪ ਨਾਲ ਨਿੰਦਾ ਕਰਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਤੇ ਬ੍ਰਿਟੇਨ ਦੇ ਸਬੰਧ ਬਹੁਤ ਮਜ਼ਬੂਤ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਸਾਡੇ ਅਸਲ ‘ਚ ਬਹੁਤ ਚੰਗੇ ਰਿਸ਼ਤੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀਂ ਵਪਾਰ ‘ਤੇ ਫੌਜ ਨੂੰ ਲੈ ਕੇ ਚਰਚਾ ਕਰ ਰਹੇ ਹਾਂ। ਇਹ ਪੁੱਛੇ ਜਾਣ ‘ਤੇ ਕਿ ਟਰੰਪ ਦੀ ਬ੍ਰੈਗਜ਼ਿਟ ਰਣਨੀਤੀ ਦੀ ਨਿੰਦਾ ਨੂੰ ਲੈ ਕੇ ਕੋਈ ਗੱਲਬਾਤ ਹੋਈ ਤਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਚਰਚਾ ਕਰਨ ਦੇ ਬਹੁਤ ਸਾਰੇ ਵਿਸ਼ੇ ਹਨ।

ਸ਼੍ਰੀਮਤੀ ਮੇਅ ਨੇ ਕਿਹਾ ਕਿ ਅਮਰੀਕਾ ਤੇ ਬ੍ਰਿਟੇਨ ਵਿਚਾਲੇ ਵਿਸ਼ੇਸ਼ ਸਬੰਧਾਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਪਾਰਿਕ ਸਮਝੌਤੇ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਵੇਗੀ। ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਬ੍ਰਿਟੇਨ ਦੌਰੇ ‘ਤੇ ਪਹੁੰਚੇ ਸ਼੍ਰੀ ਟਰੰਪ ਨੇ ਬ੍ਰਿਟੇਨ ਦੇ ਇਕ ਅਖਬਾਰ ਨੂੰ ਦਿੱਤੇ ਇਕ ਇੰਟਰਵਿਊ ‘ਚ ਕਿਹਾ ਕਿ ਸ਼੍ਰੀਮਤੀ ਮੇਅ ਦਾ ਵਪਾਰ ਅਨੁਕੂਲ ਬ੍ਰੈਗਜ਼ਿਟ ਦਾ ਪ੍ਰਸਤਾਵ ਬ੍ਰਿਟੇਨ ਨੂੰ ਯੂਰਪੀ ਸੰਘ ਦੇ ਨੇੜੇ ਲਿਆਵੇਗਾ ਤੇ ਇਸ ਨਾਲ ਨਵੇਂ ਟ੍ਰਾਂਸ-ਅਟਲਾਂਟਿਕ ਵਪਾਰ ਸੰਧੀ ਦੀ ਸੰਭਾਵਨਾ ਖਤਮ ਹੋ ਸਕਦੀ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਨਾਲ ਭੋਜਨ ਤੋਂ ਪਹਿਲਾਂ ਅਖਬਾਰ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਜੇਕਰ ਉਹ ਇਸ ਤਰ੍ਹਾਂ ਦਾ ਸਮਝੌਤਾ ਕਰਦੇ ਹਨ ਤਾਂ ਅਸੀਂ ਬ੍ਰਿਟੇਨ ਦੇ ਨਾਲ ਸਮਝੌਤਾ ਕਰਨ ਦੀ ਬਜਾਏ ਯੂਰਪੀ ਸੰਘ ਦੇ ਨਾਲ ਸੰਧੀ ਕਰਾਂਗੇ। ਉਨ੍ਹਾਂ ਨੇ ਸ਼੍ਰੀਮਤੀ ਮੇਅ ਦੇ ਪ੍ਰਸਤਾਵ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਅਜਿਹਾ ਕਰਦੇ ਹਾਂ ਤਾਂ ਅਮਰੀਕਾ ਦੇ ਨਾਲ ਉਨ੍ਹਾਂ ਦਾ ਵਪਾਰਿਕ ਸੌਦਾ ਸ਼ਾਇਦ ਨਹੀਂ ਹੋ ਸਕੇਗਾ।

Comments

comments

Share This Post

RedditYahooBloggerMyspace