ਮੁਹੰਮਦ ਕੈਫ਼ ਦਾ ਕ੍ਰਿਕਟ ਤੋਂ ਸੰਨਿਆਸ

ਨਵੀਂ ਦਿੱਲੀ : ਭਾਰਤੀ ਬੱਲੇਬਾਜ਼ ਯੁਵਰਾਜ ਨਾਲ 16 ਸਾਲ ਪਹਿਲਾਂ ਲਾਰਡ’ਜ਼ ’ਤੇ ਭਾਰਤ ਨੂੰ ਯਾਦਗਾਰੀ ਇੱਕ ਰੋਜ਼ਾ ਮੈਚ ਵਿੱਚ ਜਿੱਤ ਦਿਵਾਉਣ ਵਾਲੇ ਭਾਰਤੀ ਕ੍ਰਿਕਟ ਮੁਹੰਮਦ ਕੈਫ਼ ਨੇ ਅੱਜ ਕ੍ਰਿਕਟ ਤੋਂ ਪੂਰੀ ਤਰ੍ਹਾਂ ਸੰਨਿਆਸ ਲੈ ਲਿਆ ਹੈ।

ਲਈ ਆਖ਼ਰੀ ਮੈਚ ਖੇਡਣ ਦੇ ਕਰੀਬ 12 ਸਾਲ ਮਗਰੋਂ 37 ਸਾਲ ਦੇ ਕੈਫ ਨੇ ਆਪਣੇ ਟਵਿੱਟਰ ਪੇਜ ’ਤੇ ਜਜ਼ਬਾਤੀ ਸੁਨੇਹਾ ਲਿਖ ਕੇ ਇਸ ਦਾ ਐਲਾਨ ਕੀਤਾ। ਉਸ ਨੇ ਲਿਖਿਆ, ‘‘13 ਜੁਲਾਈ ਨੂੰ ਇਹ ਐਲਾਨ ਕਰਨ ਦਾ ਕਾਰਨ ਹੈ। ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਅਜਿਹਾ ਪਲ ਆਉਂਦਾ ਹੈ ਜੋ ਸਾਡੀ ਪਛਾਣ ਬਣ ਜਾਂਦਾ ਹੈ। 16 ਸਾਲ ਪਹਿਲਾਂ 13 ਜੁਲਾਈ 2002 ਨੂੰ ਲਾਰਡ’ਜ਼ ’ਤੇ ਅਸੀਂ ਉਹ ਪਲ ਹੰਢਾਇਆ। ਇਸੇ ਦਿਨ ਖੇਡ ਨੂੰ ਅਲਵਿਦਾ ਕਹਿਣਾ ਸਹੀ ਲੱਗਿਆ।’’

37 ਸਾਲਾ ਕੈਫ਼ ਨੇ 13 ਟੈਸਟ, 125 ਇੱਕ ਰੋਜ਼ਾ ਖੇਡੇ ਸਨ ਅਤੇ ਉਸ ਨੂੰ ਲਾਰਡ’ਜ਼ ’ਤੇ 2002 ਵਿੱਚ ਨੈਟਵੇਸਟ ਟਰਾਫੀ ਫਾਈਨਲ ਵਿੱਚ 87 ਦੌੜਾਂ ਦੀ ਮੈਚ ਜਿਤਾਉਣ ਵਾਲੀ ਪਾਰੀ ਲਈ ਜਾਣਿਆ ਜਾਂਦਾ ਹੈ।

Comments

comments

Share This Post

RedditYahooBloggerMyspace