ਕੋਰਟ ‘ਚ ਦੋਸ਼ੀ ਦੇ ਚੁੱਪ ਨਾ ਹੋਣ ‘ਤੇ ਜੱਜ ਨੇ ਉਸ ਦੇ ਮੂੰਹ ‘ਤੇ ਲਵਾਈ ਟੇਪ

ਓਹੀਓ : ਅਮਰੀਕਾ ਦੇ ਓਹੀਓ ਸ਼ਹਿਰ ਦੀ ਇਕ ਅਦਾਲਤ ‘ਚ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਜੱਜ ਨੇ ਸੁਣਵਾਈ ਦੌਰਾਨ ਦੋਸ਼ੀ ਦੇ ਮੂੰਹ ‘ਤੇ ਟੇਪ ਲਾਉਣ ਦਾ ਆਦੇਸ਼ ਦਿੱਤਾ। ਜੱਜ ਜਾਨ ਰਸੋ ਨੇ ਆਖਿਆ ਦੋਸ਼ੀ ਫ੍ਰੈਂਕਿਲਨ ਵਿਲੀਅਮਸ ਨੂੰ ਵਾਰ-ਵਾਰ ਚੁੱਪ ਰਹਿਣ ਦੀ ਚਿਤਾਵਨੀ ਦਿੱਤੀ ਸੀ ਪਰ ਉਹ ਨਾ ਮੰਨਿਆ ਅਤੇ ਫਿਰ ਬਾਅਦ ‘ਚ ਉਸ ਦੇ ਮੂੰਹ ‘ਤੇ ਟੇਪ ਹੀ ਲਾ ਦਿੱਤੀ ਗਈ। ਇਕ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਲੀਅਮਸ ਨੇ ਨਾਰੰਗੀ ਰੰਗ ਦਾ ਜੰਪਸੂਟ ਪਾਇਆ ਹੈ ਅਤੇ ਉਸ ਨੂੰ ਕਈ ਪੁਲਸ ਅਫਸਰਾਂ ਨੇ ਘੇਰਿਆ ਹੋਇਆ ਹੈ। ਇਕ ਅਫਸਰ ਟੇਪ ਦੇ ਵੱਡੇ ਟੁੱਕੜੇ ਨੂੰ ਵਿਲੀਅਮਸ ਦੇ ਮੂੰਹ ‘ਤੇ ਲਾ ਦਿੰਦਾ ਹੈ ਕਿਉਂਕਿ ਉਹ ਚੁੱਪ ਨਹੀਂ ਕਰਦਾ।

ਵਿਲੀਅਮਸ ਲੁੱਟ ਦੀਆਂ 3 ਵਾਰਦਾਤਾਂ ਨੂੰ ਅੰਜ਼ਾਮ ਦੇਣ ਦਾ ਦੋਸ਼ੀ ਹੈ। ਉਸ ਨੂੰ ਦਸੰਬਰ 2017 ‘ਚ ਹੀ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ ਅਤੇ ਇਸ ਸੁਣਵਾਈ ‘ਚ ਸਜ਼ਾ ‘ਤੇ ਫੈਸਲਾ ਹੋਣਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਵਿਲੀਅਮਸ ਜੇਲ ਤੋਂ ਵੀ ਭੱਜ ਚੁੱਕਿਆ ਸੀ ਪਰ ਜੁਲਾਈ 2018 ‘ਚ ਉਸ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਅਤੇ ਸੁਣਵਾਈ ਲਈ ਕੋਰਟ ਲਿਜਾਇਆ ਗਿਆ। ਵਿਲੀਅਮਸ ਕੋਰਟ ‘ਚ ਲਗਾਤਾਰ 30 ਮਿੰਟ ਤੱਕ ਬੋਲਦਾ ਰਿਹਾ ਪਰ ਜੱਜ ਨੇ ਉਸ ਨੂੰ ਕਈ ਵਾਰ ਰੋਕਿਆ। ਆਖਿਰ ‘ਚ ਜੱਜ ਨੇ ਆਖਿਆ ਕਿ ਮੈਂ ਤੁਹਾਡੇ ਵਕੀਲ ਤੋਂ ਬਾਕੀ ਦਲੀਲਾਂ ਸੁਣਾਂਗਾ ਅਤੇ ਇਸ ਦਾ ਮਤਲਬ ਹੈ ਕਿ ਇਸ ਦਾ ਮੂੰਹ ਬੰਦ ਕਰ ਦਿੱਤਾ ਜਾਵੇ। ਜੱਜ ਨੇ ਵਿਲੀਅਮਸ ਨੂੰ 24 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ।

Comments

comments

Share This Post

RedditYahooBloggerMyspace