ਟਰੰਪ ਨੇ ਜਿਸ ਖਿਡਾਰੀ ਨੂੰ ਨਿੰਦਿਆ, ਮੇਲਾਨੀਆ ਨਿੱਤਰੀ ਉਸ ਦੇ ਹੀ ਹੱਕ ‘ਚ

ਨਿਊਯਾਰਕ :  ਅਮਰੀਕੀ ਰਾਸ਼ਟਰਪਤੀ ਦੀ ਪਤਨੀ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਬਾਸਕਿਟਬਾਲ ਸੁਪਰਸਟਾਰ ਲੇਬ੍ਰੋਨ ਜੇਮਸ ਦੀ ਚੈਰਿਟੀ ਕੰਮਾਂ ਦੀ ਸ਼ਲਾਘਾ ਕਰਦੀ ਨਜ਼ਰ ਆਈ ਹੈ। ਉਨ੍ਹਾਂ ਦੀ ਇਹ ਪ੍ਰਤੀਕਿਰਿਆ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲੇਬ੍ਰੋਨ ‘ਤੇ ਨਿਸ਼ਾਨਾ ਸਾਧਣ ਤੋਂ ਇਕ ਦਿਨ ਬਾਅਦ ਸਾਹਮਣੇ ਆਈ। ਟਰੰਪ ਨੇ ਲੇਬ੍ਰੋਨ ਦੇ ਚੈਰਿਟੀ ਕੰਮਾਂ ਨੂੰ ਨਿਸ਼ਾਨੇ ‘ਤੇ ਲਿਆ ਸੀ।

ਮੇਲਾਨੀਆ ਦੀ ਬੁਲਾਰਣ ਸਟੈਫਨੀ ਗ੍ਰਿਸ਼ਮ ਨੇ ਸ਼ਨੀਵਾਰ ਨੂੰ ਕਿਹਾ ਕਿ ਮੇਲਾਨੀਆ ਜੇਮਸ ਦੇ ਬੱਚਿਆਂ ਨੂੰ ਲੈ ਕੇ ਕੀਤੇ ਜਾ ਰਹੇ ਚੈਰਿਟੀ ਕੰਮਾਂ ਤੋਂ ਕਾਫੀ ਪ੍ਰਭਾਵਿਤ ਹੈ। ਗ੍ਰਿਸ਼ਮ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਲੇਬ੍ਰੋਨ ਜੇਮਸ ਸਾਡੀ ਅਗਲੀ ਪੀੜ੍ਹੀ ਲਈ ਬਹੁਤ ਚੰਗੇ ਕੰਮ ਕਰ ਰਹੇ ਹਨ ਅਤੇ ਪਹਿਲੀ ਮਹਿਲਾ ਹਮੇਸ਼ਾ ਤੋਂ ਬੱਚਿਆਂ ਦੇ ਮੁੱਦੇ ਨਾਲ ਜੁੜੇ ਕੰਮਾਂ ਦੀ ਸ਼ਲਾਘਾ ਕਰਦੀ ਹੈ।

ਗ੍ਰਿਸ਼ਮ ਦਾ ਇਹ ਬਿਆਨ ਟਰੰਪ ਵਲੋਂ ਲੇਬ੍ਰੋਨ ਨੂੰ ਨਿਸ਼ਾਨੇ ‘ਤੇ ਲੈਣ ਦੇ ਕੁਝ ਹੀ ਸਮੇਂ ਬਾਅਦ ਆਇਆ। ਜਿਸ ਵਿਚ ਟਰੰਪ ਨੇ ਲੇਬ੍ਰੋਨ ਦੇ ਇੰਟਰਵਿਊ ਨੂੰ ਲੈ ਕੇ ਘੇਰਿਆ ਸੀ। ਲੇਬ੍ਰੋਨ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਰਾਸ਼ਟਰਪਤੀ ਦੇ ਨੇੜੇ ਬੈਠਣਾ ਨਹੀਂ ਚਾਹੁਣਗੇ। ਜੇਮਸ ਨੇ ਇਹ ਵੀ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਦੇਸ਼ ਨੂੰ ਵੰਡਣ ਵਿਚ ਐਥਲੈਟਿਕਸ ਅਤੇ ਐਥਲੀਟ ਦੀ ਵਰਤੋਂ ਕਰ ਰਹੇ ਹਨ।

ਇਸ ਇੰਟਰਵਿਊ ਤੋਂ ਬਾਅਦ ਟਰੰਪ ਨੇ ਨਾ ਸਿਰਫ ਲੇਬ੍ਰੋਨ ਸਗੋਂ ਉਨ੍ਹਾਂ ਦੀ ਇੰਟਰਵਿਊ ਲੈਣ ਵਾਲੇ ਡਾਨ ਲੇਮਨ ਦਾ ਟਵੀਟ ਕਰਕੇ ਮਜ਼ਾਕ ਉਡਾਇਆ ਸੀ। ਟਰੰਪ ਨੇ ਟਵੀਟ ਕਰਕੇ ਕਿਹਾ ਸੀ, ਲੇਬ੍ਰੋਨ ਜੇਮਸ ਦਾ ਟੀਵੀ ‘ਤੇ ਸਭ ਤੋਂ ਮੂਰਖ ਵਿਅਕਤੀ ਜਾਨ ਲੇਮਨ ਨੇ ਇੰਟਰਵਿਊ ਲਿਆ। ਉਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਲੇਬ੍ਰੋਨ ਸਮਾਰਟ ਦਿਖੇ, ਜੋ ਸੌਖਾ ਨਹੀਂ ਸੀ।

ਹਾਲਾਂਕਿ ਪਹਿਲੀ ਮਹਿਲਾ ਮੇਲਾਨੀਆ ਲੇਬ੍ਰੋਨ ਦੀ ਤਰੀਫ ਕਰਦੇ ਦਿਖੀ। ਉਨ੍ਹਾਂ ਦੀ ਬੁਲਾਰਣ ਨੇ ਲੇਬ੍ਰੋਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਿਸੇਜ ਟਰੰਪ ਦੇਸ਼ ਅਤੇ ਦੁਨੀਆ ਵਿਚ ਘੁੰਮ ਕੇ ਬੱਚਿਆਂ ਦੇ ਕਲਿਆਣ, ਉਨ੍ਹਾਂ ਦੀ ਸਿਹਤਮੰਦ ਜੀਵਨ ਨੂੰ ਲੈ ਕੇ ਗੱਲਾਂ ਕਰਦੀ ਹੈ। ਮੇਲਾਨੀਆ ਆਪਣੇ ਪਤੀ ਦੇ ਵਿਚਾਰ ਤੋਂ ਅਪ੍ਰਭਾਵਿਤ ਨਜ਼ਰ ਆਈ ਅਤੇ ਹੁਣ ਉਹ ਉਸ ਸਕੂਲ ਦਾ ਵੀ ਦੌਰਾ ਕਰਨ ‘ਤੇ ਵਿਚਾਰ ਕਰ ਰਹੀ ਹੈ, ਜਿਸ ਨੂੰ ਜੇਮਸ ਨੇ ਪਿਛਲੇ ਹਫਤੇ ਓਹਾਓ ਵਿਚ ਖੋਲ੍ਹਿਆ ਸੀ।

Comments

comments

Share This Post

RedditYahooBloggerMyspace