ਦੁਨੀਆ ਦੀ ਸਭ ਤੋਂ ਮਹਿੰਗੀ ਫਰਾਰੀ ਕਾਰ ਫਿਰ ਵਿਕਣ ਨੂੰ ਤਿਆਰ

ਵਾਸ਼ਿੰਗਟਨ :  ਲੋਕਾਂ ਵਿਚਾਲੇ ਹੁਣ ਤੱਕ ਵਿਕਣ ਵਾਲੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਇਸ ਮਹੀਨੇ ਇਕ ਵਾਰ ਫਿਰ ਨੀਲਾਮੀ ਲਈ ਤਿਆਰ ਹੈ। ਇਸ ਕਾਰ ਦੀ ਨੀਲਾਮੀ ਨਾਲ ਇਕ ਹੋਰ ਵਿਸ਼ਵ ਰਿਕਾਰਡ ਬਣਨ ਦੀ ਉਮੀਦ ਕੀਤੀ ਜਾ ਰਹੀ ਹੈ। ਆਰ. ਐੱਮ. ਸਾਦੇਬੀ ਦੀ ਸਾਲਾਨਾ ਨੀਲਾਮੀ ‘ਚ 1962 ਫਰਾਰੀ 250 ਜੀ. ਟੀ. ਓ. ਨੂੰ ਪੇਸ਼ ਕੀਤਾ ਜਾਵੇਗਾ।
ਇਸ ‘ਚ ਇਸ ਦੀ ਕੀਮਤ 4.5 ਤੋਂ 6 ਕਰੋੜ ਡਾਲਰ ਲਾਉਣ ਦਾ ਅੰਦਾਜ਼ਾ ਹੈ। ਜੇਕਰ ਇਸ ਕਾਰ ਦੀ ਨੀਲਾਮੀ ਇਸ ਕੀਮਤ ਦੇ ਨੇੜੇ-ਤੇੜੇ ਵੀ ਪਹੁੰਚਦੀ ਹੈ ਤਾਂ 2014 ‘ਚ 3.8 ਕਰੋੜ ਡਾਲਰ ‘ਚ ਵਿਕੀ 1962-63 ਫਰਾਰੀ ਜੀ. ਟੀ. ਓ. ਦਾ ਰਿਕਾਰਡ ਟੁੱਟ ਜਾਵੇਗਾ। ਖਾਸ ਗੱਲ ਇਹ ਹੈ ਕਿ ਆਰ. ਐੱਮ. ਸਾਦੇਬੀ ਦੀ ਇਹ ਨੀਲਾਮੀ ਇਕ ਤਰ੍ਹਾਂ ਨਾਲ ਇਸ ਸਾਲ ਹੋਣ ਵਾਲੀ ਨੀਲਾਮੀ ਦੇ ਆਯੋਜਨਾਂ ਦੀ ਸ਼ੁਰੂਆਤ ਹੈ। ਇਸ ਤੋਂ ਬਾਅਦ 21 ਅਗਸਤ ਨੂੰ 68ਵੇਂ ਐਨੁਵਲ ਪੇਬਲ ‘ਚ ਕਾਨਕੋਰਸ ਡੀ ਐਲੀਗੇਂਸ ਕਾਰ ਸ਼ੋਅ ਹੋਵੇਗਾ। ਇਸ ‘ਚ 1963 ‘ਚ ਆਈ ਐੱਸਟਨ ਮਾਰਟੀਨ ਦੀ ਡੀ. ਪੀ. 215 ਗ੍ਰੈਂਡ ਟੂਰਿੰਗ ਕੰਪੇਟੀਸ਼ਨ ਪ੍ਰੋਟੋਟਾਈਪ ਕਾਰ ਸ਼ਿਰਕਤ ਕਰੇਗੀ। ਇਸ ਦੀ ਨੀਲਾਮੀ 2 ਕਰੋੜ ਡਾਲਰ ਤੱਕ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।

PunjabKesari

ਫਰਾਰੀ ਦੀਆਂ ਗੱਡੀਆਂ ਮਹਿੰਗੀਆਂ ਵਿਕਣ ਦੇ 3 ਅਹਿਮ ਕਾਰਨ ਹਨ। ਇਕ, ਇਹ ਕੰਪਨੀ ਦੁਨੀਆ ‘ਚ ਸਭ ਤੋਂ ਸਫਲ ਕਾਰਾਂ ਬਣਾਉਣ ਲਈ ਜਾਣੀ ਜਾਂਦੀ ਹੈ। ਦੂਜਾ, ਇਸ ਦੀਆਂ ਕਾਰਾਂ ਦੁੱਰਲਭ ਸ਼੍ਰੇਣੀ ‘ਚ ਆਉਂਦੀਆਂ ਹਨ ਕਿਉਂਕਿ ਹੁਣ ਤੱਕ ਸਿਰਫ ਅਜਿਹੀਆਂ 36 ਕਾਰਾਂ ਦਾ ਹੀ ਉਤਪਾਦਨ ਕੀਤਾ ਗਿਆ ਹੈ ਅਤੇ ਤੀਜਾ, ਇਹ ਸਭ ਤੋਂ ਖੂਬਸੂਰਤ ਕਾਰਾਂ ਹੁੰਦੀਆਂ ਹਨ। ਇਸ ਤੋਂ ਪਹਿਲਾਂ ਆਰ. ਐੱਮ. ਸਾਦੇਬੀ ਦੇ ਆਕਸ਼ਨ (ਨੀਲਾਮੀ) ‘ਚ ਵਿਕਣ ਵਾਲੀ ਸਭ ਤੋਂ ਮਹਿੰਗੀ ਅਮਰੀਕੀ ਕਾਰ 1962 ‘ਚ ਬਨੀ ਸ਼ੇਲਬੀ ਕੋਬਰਾ ਸੀ। ਦੱਸ ਦਈਏ ਕਿ 2016 ‘ਚ ਇਹ ਕਾਰ 1.83 ਕਰੋੜ ਡਾਲਰ ਦੀ ਵਿਕੀ ਸੀ।

Comments

comments

Share This Post

RedditYahooBloggerMyspace