ਪੀਵੀ ਸਿੰਧੂ ਸੋਨ ਤਗ਼ਮਾ ਜਿੱਤਣ ਤੋਂ ਖੁੰਝੀ

ਨਾਨਚਿੰਗ : ਭਾਰਤ ਦੀ ਸੀਨੀਅਰ ਸ਼ਟਲਰ ਪੀਵੀ ਸਿੰਧੂ ਦਾ ਲਗਾਤਾਰ ਤੀਜੇ ਸਾਲ ਵੱਡਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ। ਉਸ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਜਦੋਂਕਿ ਸਪੇਨ ਦੀ ਕੈਰੋਲੀਨਾ ਮਾਰਿਨ ਉਸ ਨੂੰ ਲਗਾਤਾਰ ਸੈੱਟਾਂ ਵਿੱਚ 21-19, 21-10 ਨਾਲ ਹਰਾ ਕੇ ਅੱਜ ਤੀਜੀ ਵਾਰ ਵਿਸ਼ਵ ਚੈਂਪੀਅਨ ਬਣ ਗਈ ਹੈ। ਇਸ ਦੇ ਨਾਲ ਹੀ ਸਿੰਧੂ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਰ ਵਾਰ ਪੋਡੀਅਮ ’ਤੇ ਥਾਂ ਬਣਾਉਣ ਵਾਲੀ ਇੱਕੋ-ਇੱਕ ਭਾਰਤੀ ਖਿਡਾਰਨ ਬਣ ਗਈ ਹੈ। ਇਸ ਤੋਂ ਪਹਿਲਾਂ ਉਸ ਨੇ 2013 ਗਵਾਂਗਝੂ ਅਤੇ 2014 ਵਿੱਚ ਕੋਪਨਹੈਗਨ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪਿਛਲੇ ਸਾਲ ਗਲਾਸਗੋ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਉਹ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਤੋਂ ਹਾਰ ਗਈ ਸੀ। ਇਸ ਦੇ ਨਾਲ ਹੀ ਮਾਰਿਨ ਤਿੰਨ ਵਾਰ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣ ਗਈ ਹੈ। ਮਾਰਿਨ ਨੇ 2015 ਅਤੇ 2014 ਵਿੱਚ ਕ੍ਰਮਵਾਰ ਭਾਰਤ ਦੀ ਸਾਇਨਾ ਨੇਹਵਾਲ ਅਤੇ ਚੀਨ ਦੀ ਲੀ ਜੁਈਰੂਈ ਨੂੰ ਹਰਾ ਕੇ ਜਕਾਰਤਾ ਵਿੱਚ ਵਿਸ਼ਵ ਖ਼ਿਤਾਬ ਜਿੱਤੇ ਸਨ

ਇਸ ਮੈਚ ਤੋਂ ਪਹਿਲਾਂ ਪੀਵੀ ਸਿੰਧੂ ਨੇ ਮਾਰਿਨ ਖ਼ਿਲਾਫ਼ ਛੇ ਮੈਚਾਂ ਵਿੱਚ ਜਿੱਤ ਦਰਜ ਕੀਤੀ ਸੀ, ਜਦਕਿ ਪੰਜ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੱਡੇ ਟੂਰਨਾਮੈਂਟ ਦੇ ਫਾਈਨਲ ਵਿੱਚ 2016 ਤੋਂ 23 ਸਾਲਾ ਸਿੰਧੂ ਦੀ ਇਹ ਅੱਠਵੀਂ ਹਾਰ ਹੈ। ਇਸ ਤੋਂ ਪਹਿਲਾਂ ਉਸ ਨੂੰ ਰੀਓ ਓਲੰਪਿਕ, ਹਾਂਗਕਾਂਗ ਓਪਨ (2017 ਅਤੇ 2018), ਸੁਪਰ ਸੀਰੀਜ਼ ਫਾਈਨਲ (2017), ਇੰਡੀਆ ਓਪਨ (2018) ਅਤੇ ਥਾਈਲੈਂਡ ਓਪਨ (2018) ਦੇ ਫਾਈਨਲ ਵਿੱਚ ਹਾਰ ਝੱਲਣੀ ਪਈ ਹੈ।
ਬੀਤੇ ਸਾਲ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਤੋਂ ਹਾਰ ਗਈ ਸੀ। ਇਸ ਵਾਰ ਫਾਈਨਲ ਵਿੱਚ ਉਸ ਨੂੰ ਇਸੇ ਮੁਲਕ ਦੀ ਮਾਰਿਨ ਨੇ ਹਰਾ ਦਿੱਤਾ। ਮਾਰਿਨ ਨੇ ਖ਼ਿਤਾਬੀ ਮੁਕਾਬਲਾ ਸਿਰਫ਼ 45 ਮਿੰਟ ਵਿੱਚ ਜਿੱਤਿਆ। ਪੀਵੀ ਸਿੰਧੂ ਲਈ ਫਾਈਨਲ ਦਾ ਅੜਿੱਕਾ ਪਾਰ ਕਰਨਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ। ਓਲੰਪਿਕ ਦਾ ਫਾਈਨਲ, ਦੋ ਵਿਸ਼ਵ ਚੈਂਪੀਅਨਸ਼ਿਪ ਦਾ ਫਾਈਨਲ ਅਤੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦਾ ਫਾਈਨਲ, ਚਾਰ ਅਜਿਹੇ ਵੱਡੇ ਟੂਰਨਾਮੈਂਟ ਹੋ ਚੁੱਕੇ ਹਨ, ਜਿੱਥੇ ਸਿੰਧੂ ਖ਼ਿਤਾਬ ਦੇ ਕਰੀਬ ਪਹੁੰਚ ਕੇ ਖ਼ਿਤਾਬ ਤੋਂ ਦੂਰ ਰਹਿ ਗਈ ਹੈ।
ਪੀਵੀ ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਹ ਲਗਾਤਾਰ ਦੂਜਾ ਚਾਂਦੀ ਅਤੇ ਓਵਰਆਲ ਚੌਥਾ ਤਗ਼ਮਾ ਹੈ। ਭਾਰਤ ਦਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਹ ਅੱਠਵਾਂ ਤਗ਼ਮਾ ਹੈ, ਪਰ ਉਸ ਦਾ ਪਹਿਲਾ ਸੋਨ ਤਗ਼ਮਾ ਜਿੱਤਣ ਦਾ ਸੁਪਨਾ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਇਨ੍ਹਾਂ ਅੱਠ ਤਗ਼ਮਿਆਂ ਵਿੱਚ ਤਿੰਨ ਚਾਂਦੀ ਅਤੇ ਪੰਜ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਸਾਇਨਾ ਨੇਹਵਾਲ ਨੇ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਹੈ।

Comments

comments

Share This Post

RedditYahooBloggerMyspace