ਪੁਲਿਸ ਮੁਲਾਜ਼ਮ ਕਰਦੇ ਨੇ ਛੇੜਖਾਨੀ, ਸਮੱਗਲਿੰਗ ਤੇ ਚੋਰੀਆਂ

ਜਲੰਧਰ : ਪੁਲਸ ਜਿਸਦਾ ਖਿਆਲ ਵੀ ਆਉਂਦਾ ਹੈ ਤਾਂ ਮਨ ’ਚ ਸੁਰੱਖਿਆ ਦਾ ਭਾਵ  ਆਪਣੇ ਆਪ ਹੀ ਆ ਜਾਂਦਾ ਹੈ। ਮੁਸੀਬਤ ’ਚ ਫਸਣ ’ਤੇ ਸਭ ਤੋਂ ਪਹਿਲਾਂ ਲੋਕ ਪੁਲਸ ਨੂੰ ਹੀ  ਬੁਲਾਉਂਦੇ ਹਨ ਪਰ ਜ਼ਰਾ ਸੋਚੋ ਵਰਦੀਧਾਰੀ ਪੁਲਸ ਮੁਲਾਜ਼ਮ ਜਿਨੰ ਅਸੀਂ ਸਮਾਜ ’ਚ ਬੁਰਾਈ ਨੂੰ ਖਤਮ ਕਰਦੇ ਹੋਏ ਆਪਣੀ ਸੁਰੱਖਿਆ ਦੇ ਤੌਰ ’ਤੇ ਦੇਖਦੇ ਹਾਂ, ਉਹੀ ਜੇਕਰ ਨਸ਼ਾ  ਸਮੱਗਲਿੰਗ, ਲੜਕੀਅਾਂ ਨਾਲ ਛੇੜਖਾਨੀ, ਧੋਖਾਦੇਹੀ ਤੇ ਚੋਰੀਅਾਂ ਕਰਦੇ ਫੜੇ ਜਾਣ  ਤਾਂ  ਕਿੰਨੀ  ਹੈਰਾਨੀ  ਵਾਲੀ  ਗੱਲ  ਹੈ।

ਜਲੰਧਰ ਪੁਲਸ ਇੰਨੀ ਦਾਗਦਾਰ ਕਦੇ ਨਹੀਂ ਹੋਈ, ਜਿੰਨੀ ਕਿ ਇਸ ਸਵਾ ਮਹੀਨੇ ’ਚ ਹੋਈ। ਸਿਰਫ  42 ਦਿਨਾਂ ’ਚ ਵੱਖ-ਵੱਖ ਥਾਣਿਆਂ ’ਚ 5 ਅਜਿਹੇ ਕੇਸ ਸਾਹਮਣੇ ਆਏ ਜਿਨ੍ਹਾਂ ’ਚ ਪੁਲਸ  ਮੁਲਾਜ਼Ýਮ ਹੀ ਮੁਲਜ਼ਮ ਨਿਕਲੇ। ਮੁਲਾਜ਼ਮ ਨਾ ਸਿਰਫ ਚੋਰੀ ਦੀ ਬਾਈਕ ਨਾਲ  ਫੜੇ ਗਏ ਸਗੋਂ  ਅੌਰਤ ਨਾਲ ਛੇੜਖਾਨੀ, ਨਸ਼ਾ ਕਰਦੇ ਤੇ ਵੇਚਣ  ਤੋਂ ਇਲਾਵਾ ਤਲਾਕਸ਼ੁਦਾ ਔਰਤ  ਨਾਲ ਸ਼ਾਦੀ ਕਰ ਕੇ ਧੋਖਾਦੇਹੀ ਤੇ ਔਰਤ ਨਾਲ ਕੁੱਟ-ਮਾਰ ਕਰਦੇ ਵੀ ਮਿਲੇ। ਸ਼ਹਿਰ ਅੰਦਰ 22  ਜੂਨ ਤੋਂ ਲੈ ਕੇ 3 ਅਗਸਤ ਤੱਕ ਫੜੇ ਗਏ ਮੁਲਾਜ਼ਮਾਂ ਦੀਆਂ ਹਰਕਤਾਂ ’ਤੇ ਤੁਸੀਂ ਵੀ ਨਜ਼ਰ  ਪਾਓ।
ਵਰਦੀ ਪਾ ਕੇ ਮੁਲਾਜ਼ਮਾਂ ਨੇ ਦਿੱਤੀ ਧਮਕੀ, ਸਿੱਖੇ ਚੋਰੀ ਦੇ ਤਰੀਕੇ ਤੇ ਖੁੱਲ੍ਹੇਆਮ ਕੀਤੀ ਛੇੜਖਾਨੀ

ਆਮ  ਤੌਰ ’ਤੇ ਮੁਲਾਜ਼ਮਾਂ ’ਚ ਵਰਦੀ ਪਾਉਣ ਤੋਂ ਬਾਅਦ ਜ਼ਿੰਮੇਵਾਰੀ ਦਾ ਅਹਿਸਾਸ ਆਉਂਦਾ ਹੈ ਪਰ  ਵਰਦੀ ਦਾ ਦੂਜਾ ਚਿਹਰਾ ਇਨ੍ਹਾਂ ਮੁਲਾਜ਼ਮਾਂ ਨੇ ਹੀ ਦਿਖਾਇਆ। ਫੜੇ ਗਏ ਮੁਲਾਜ਼ਮ ਵਾਰਦਾਤ ਦੌਰਾਨ ਸਮਾਜ ’ਚ ਚੋਰੀ ਕਰਨ ਦਾ ਤਰੀਕਾ ਤਕ ਸਿੱਖ ਗਏ।  ਚੋਰੀ ਕਰਨ ਤੋਂ ਬਾਅਦ ਬਾਈਕ ਦਾ ਨੰਬਰ ਬਦਲ ਦਿੰਦੇ ਤੇ ਪੁਲਸ ਨੂੰ ਧੋਖਾ ਦਿੰਦੇ ਸਨ। ਉਥੇ  ਵਰਦੀ ਦੀ ਆੜ ’ਚ ਨਸ਼ਾ ਸਮੱਗਲਿੰਗ ਤੇ ਨਸ਼ਿਅਾਂ ਦਾ ਧੰਦਾ ਤੇ ਸੇਵਨ ਕਰਦੇ ਹਨ।

 ਇੰਨੀ ਦਾਗਦਾਰ ਕਦੇ ਨਹੀਂ ਹੋਈ  ਖਾਕੀ, ਜਿੰਨੀ  42 ਦਿਨਾਂ ’ਚ ਹੋਈ 1. 22  ਜੂਨ ਕੈਨੇਡਾ ’ਚ ਸੈਟਲ ਹੋਣ ਲਈ ਸਦਰ ਥਾਣੇ ਦੇ ਕਾਂਸਟੇਬਲ ਦਿਲਰਾਜ ਸਿੰਘ ਨੇ ਤਲਾਕਸ਼ੁਦਾ  ਔਰਤ ਨਾਲ ਧੋਖਾਦੇਹੀ ਕਰ ਦਿੱਤੀ। ਆਦਮਪੁਰ ਦੇ ਖਿੱਚੀਪੁਰ ਪਿੰਡ ਦਾ ਦਿਲਰਾਜ ਰਾਮਾ  ਮੰਡੀ ਦੇ ਓਲਡ ਦਸਮੇਸ਼ ਨਗਰ ਨਿਵਾਸੀ ਔਰਤ ਨਾਲ ਇਸੇ ਸਾਲ ਸੰਪਰਕ ’ਚ ਆਇਆ ਸੀ। ਮੂਲ ਰੂਪ  ਨਾਲ ਹੁਸ਼ਿਆਰਪੁਰ ਦੀ ਔਰਤ ਦੇ ਘਰ ਵਾਲੇ ਕੈਨੇਡਾ ’ਚ ਰਹਿੰਦੇ ਹਨ। ਪਤੀ ਨਾਲ ਉਸ ਦਾ ਤਲਾਕ ਹੋ  ਚੁੱਕਾ ਸੀ। ਔਰਤ ਤੇ ਕਾਂਸਟੇਬਲ ’ਚ ਨੇੜਤਾ ਹੋਣ ’ਤੇ ਦੋਵਾਂ ਨੇ 16 ਮਾਰਚ ਨੂੰ ਇਕ  ਧਾਰਮਿਕ ਥਾਂ ’ਤੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਦਿਲਰਾਜ ਔਰਤ ਤੋਂ ਦਾਜ ਮੰਗਣ ਲੱਗਾ ਤੇ  ਕੈਨੇਡਾ ਭੇਜਣ ਨੂੰ ਲੈ ਕੇ ਕੁੱਟਮਾਰ ਕਰਨ ਲੱਗਾ। ਔਰਤ ਦੀ ਸ਼ਿਕਾਇਤ ’ਤੇ ਰਾਮਾ ਮੰਡੀ  ਥਾਣੇ ’ਚ ਕੇਸ ਦਰਜ ਕੀਤਾ ਗਿਆ।

13 ਜੁਲਾਈ-ਕੈਂਟ ਪੁਲਸ ਨੇ ਚੈਕਿੰਗ ਦੌਰਾਨ ਚੋਰੀ  ਦੀ ਬਾਈਕ ਨਾਲ ਪੀ. ਏ. ਪੀ. ਦੀ ਆਈ. ਆਰ. ਬੀ. 7ਵੀਂ ਬਟਾਲੀਅਨ ਦੇ ਕਾਂਸਟੇਬਲ ਮਨਵੀਰ  ਸਿੰਘ ਨੂੰ ਫੜਿਆ। ਅੰਮ੍ਰਿਤਸਰ ਦੇ ਲੁਹਾਰਕਾ ਰੋਡ ਦੇ ਕੋਲ ਬਿਜਲੀ ਘਰ ਦੇ ਰਹਿਣ ਵਾਲੇ  ਮਨਵੀਰ ਸਿੰਘ ਨੇ ਪੁੱਛਗਿੱਛ ’ਚ ਦੱਸਿਆ ਕਿ ਉਸ ਨੇ ਤਿੰਨ ਮਹੀਨੇ ਪਹਿਲਾਂ ਅੰਮ੍ਰਿਤਸਰ ਦੇ  ਬਿਜਲੀ ਘਰ ਦੇ ਕੋਲੋਂ ਬਾਈਕ ਚੋਰੀ ਕੀਤੀ ਸੀ। ਦੋਸ਼ੀ ਬਾਈਕ ਦਾ ਨੰਬਰ ਬਦਲ ਕੇ ਪੁਲਸ ਨੂੰ  ਧੋਖਾ ਦੇ ਰਿਹਾ ਸੀ। ਕੈਂਟ ਥਾਣੇ ’ਚ ਮਨਵੀਰ ’ਤੇ ਕੇਸ ਦਰਜ ਕੀਤਾ ਗਿਆ ਸੀ।

ਜੁਲਾਈ-ਬਸਤੀ ਬਾਵਾ ਖੇਲ ਪੁਲਸ ਨੇ ਹੈੱਡ ਕਾਂਸਟੇਬਲ ਸੁਖਦੇਵ ਸਿੰਘ ਅਤੇ ਉਸ ਦੇ ਸਾਥੀ  ਕੁਲਦੀਪ ਸਿੰਘ ਨੂੰ ਹੈਰੋਇਨ ਸਮੱਗਲਿੰਗ ਅਤੇ ਚੋਰੀ ਦੇ ਕੋਸ ’ਚ ਗ੍ਰਿਫਤਾਰ ਕੀਤਾ। ਪੁਲਸ ਨੇ  ਸੁਖਦੇਵ ਦੇ ਘਰ ’ਚ ਰੇਡ ਕੀਤੀ ਸੀ। ਸੁਖਦੇਵ ਦੀ ਜੇਬ ’ਚੋਂ 4 ਗ੍ਰਾਮ ਹੈਰੋਇਨ ਮਿਲੀ ਸੀ।  ਤਲਾਸ਼ੀ ’ਚ ਘਰ ’ਚੋਂ 10 ਤੋਲੇ ਸੋਨੇ ਦੇ ਗਹਿਣੇ ਅਤੇ 44700 ਰੁਪਏ ਬਰਾਮਦ ਹੋਏ। ਸੁਖਦੇਵ  ਸਿੰਘ ਪਹਿਲਾਂ ਪੁਲਸ ਲਾਈਨ ’ਚ ਸੀ। ਉਸ ਵਿਰੁੱਧ ਕਈ ਸ਼ਿਕਾਇਤਾਂ ਦੀ ਜਾਂਚ ਚੱਲ ਰਹੀ ਹੈ।

2 ਜੁਲਾਈ-ਕੈਂਟ ਥਾਣੇ ’ਚ ਤਾਇਨਾਤ ਕਾਂਸਟੇਬਲ ਮਨੀਸ਼ ਨੇ ਰਾਮਾ ਮੰਡੀ ਦੀ ਰਹਿਣ ਵਾਲੀ ਮੁਟਿਆਰ ਨਾਲ ਛੇੜਖਾਨੀ ਕਰ ਦਿੱਤੀ। ਜਿਸ ਤੋਂ ਬਾਅਦ ਮਨੀਸ਼ ’ਤੇ ਕੈਂਟ ਥਾਣੇ ’ਚ ਹੀ ਕੇਸ  ਦਰਜ ਹੋਇਆ। ਮੁਟਿਆਰ ਬੀ. ਡੀ. ਐੱਸ. ਕਰਨ ਤੋਂ ਬਾਅਦ ਪੀ. ਸੀ. ਐੱਸ. ਦੀ ਤਿਆਰੀ ਕਰ ਰਹੀ  ਹੈ। ਬੀਤੀ 1 ਜੁਲਾਈ ਨੂੰ ਉਹ ਕੋਚਿੰਗ ਤੋਂ ਬਾਅਦ ਘਰ ਜਾ ਰਹੀ ਸੀ ਉਦੋਂ ਰਸਤੇ ’ਚ ਮਨੀਸ਼  ਨੇ ਉਸ ਨੂੰ ਰੋਕ ਲਿਆ ਅਤੇ ਅਸ਼ਲੀਲ ਹਰਕਤਾਂ ਕੀਤੀਅਾਂ। ਜਾਂਦੇ ਸਮੇਂ ਮਨੀਸ਼ ਨੇ ਧਮਕੀ  ਵੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਜਾਨੋਂ ਮਾਰ ਦਿਆਂਗਾ। ਮਾਮਲੇ  ਤੋਂ ਬਾਅਦ ਕੈਂਟ ਥਾਣੇ ਤੋਂ ਦੋਸ਼ੀ ਗੈਰ-ਹਾਜ਼ਰ ਹੈ।
5 ਅਗਸਤ-ਕੈਂਟ ਪੁਲਸ ਨੇ  ਕਾਂਸਟੇਬਲ ਮਨਜਿੰਦਰ ਸਿੰਘ ਨੂੰ ਚੋਰੀ ਦੀ ਬਾਈਕ ਨਾਲ ਗ੍ਰਿਫਤਾਰ ਕੀਤਾ। ਮੂਲ ਤੌਰ ’ਤੇ  ਤਰਨਤਾਰਨ ਦੇ ਚੋਹਲਾ ਸਾਹਿਬ ਥਾਣੇ ਦੇ ਚੋਹਲਾ ਪਿੰਡ ਦਾ ਰਹਿਣ ਵਾਲਾ ਹੈ। ਪੁੱਛਗਿੱਛ ’ਚ  ਉਸ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀ ਨਾਲ ਕੁੱਕੜ ਪਿੰਡ ਤੋਂ ਬਾਈਕ ਚੋਰੀ ਕੀਤੀ ਸੀ।  ਬਾਈਕ ’ਤੇ ਬਾਅਦ ’ਚ ਉਸ ਨੇ ਦੋਸਤ ਦੀ ਬਾਈਕ ਦਾ ਨੰਬਰ ਲਿਖਵਾ ਦਿੱਤਾ ਸੀ। ਉਸ ਨੇ ਚੈਸਿਸ  ਤੇ ਇੰਜਣ ਨੰਬਰ ਨਾਲ ਵੀ ਛੇੜਛਾੜ ਕੀਤੀ ਹੋਈ ਸੀ। ਉਸ ’ਤੇ ਕੈਂਟ ਥਾਣੇ ’ਚ ਚੋਰੀ ਦਾ ਕੇਸ  ਦਰਜ ਕੀਤਾ ਗਿਆ।
ਵਿਭਾਗ ਬਰਦਾਸ਼ਤ ਨਹੀਂ ਕਰੇਗਾ, ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਏਗੀ

ਪੁਲਸ  ਮੁਲਾਜ਼ਮਾਂ ਦੀ ਇਨ੍ਹਾਂ ਹਰਕਤਾਂ ਨਾਲ ਵਿਭਾਗ ਵੀ ਸ਼ਰਮਸਾਰ ਹੈ। ਮਾਮਲੇ ’ਚ ਡੀ. ਸੀ. ਪੀ.  ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੇ ਕੇਸ ਦਰਜ ਕਰਨ ਦੇ ਨਾਲ ਹੀ ਉਨ੍ਹਾਂ ਪੰਜ  ਦੋਸ਼ੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਫੜੇ ਗਏ ਹੋਰ ਜ਼ਿਲਿਆਂ ਦੇ  ਮੁਲਾਜ਼ਮਾਂ ਦੀ ਬੈਡ ਰਿਪੋਰਟ ਬਣਾ ਕੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਭੇਜੀ ਗਈ ਹੈ। ਵਿਭਾਗ  ਆਪਣੀ ਵੱਖਰੀ ਜਾਂਚ ਕਰਕੇ ਕਾਰਵਾਈ ਕਰੇਗਾ।

Comments

comments

Share This Post

RedditYahooBloggerMyspace