ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਯੂਬਾ ਸਿਟੀ (ਸੁਰਿੰਦਰ ਮਹਿਤਾ) : ਸ੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਜਿਸ ਵਿੱਚ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਪ੍ਰਿਤਪਾਲ ਸਿੰਘ, ਬੀਬੀ ਲੋਚਨਾ ਰਾਏ ਤੇ ਭਾਈ ਹੀਰਾ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।
ਗੁਰੂ ਘਰ ਦੇ ਗ੍ਰੰਥੀ ਭਾਈ ਕਿਸ਼ਨ ਸਿੰਘ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਜੀਵਨ ਬਾਰੇ ਚਰਚਾ ਕੀਤੀ। ਰਾਮ ਸੇਵਕ ਭਾਟੀਆ ਤੇ ਭਾਈ ਸਤਨਾਮ ਸਿੰਘ ਯੂਬਾ ਸਿਟੀ ਵਾਲਿਆਂ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ। ਗੁਰੂ ਕੇ ਲੰਗਰ ਤਿੰਨੇ ਦਿਨ ਅਤੁੱਟ ਵਰਤੇ। ਗੁਰੂ ਘਰ ਦੇ ਪ੍ਰਧਾਨ ਦਲਵਿੰਦਰ ਸਿੰਘ ਰੱਲ੍ਹ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ 17, 18 ਤੇ 19 ਅਗਸਤ ਨੂੰ ਸ੍ਰੀ ਸ਼ਿੰਗਾਰਾ ਸਿੰਘ ਰੱਲ੍ਹ, ਬੀਬੀ ਪੁਸ਼ਪਾ ਰੱਲ੍ਹ ਤੇ ਪੁਸ਼ਪਾ ਰੱਲ੍ਹ ਤੇ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ।

Comments

comments

Share This Post

RedditYahooBloggerMyspace