ਪ੍ਰਿਯੰਕਾ ਚੋਪੜਾ ਦਾ ਨਿਕ ਜੋਨਸ ਨਾਲ ਹੋਇਆ ਰੋਕਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਨੇ ਆਪਣੇ ਬੁਆਏਫੈਂਡ ਨਿਕ ਜੋਨਸ ਨਾਲ ਅੱਜ ਮੰਗਣੀ ਕਰ ਲਈ ਹੈ। ਕੁਝ ਹੀ ਰਿਸ਼ਤੇਦਾਰਾਂ ਵਿਚਕਾਰ ਉਨ੍ਹਾਂ ਦੀ ਮੰਗਣੀ ਸੈਰੇਮਨੀ ਹੋਈ।

ਮੰਗਣੀ ਤੋਂ ਪਹਿਲਾਂ ਸ਼ਿਵ ਪੂਜਾ ਵੀ ਰੱਖੀ ਗਈ ਸੀ। ਇਸ ਸੈਰੇਮਨੀ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਆ ਗਈਆਂ ਹਨ, ਜਿਸ ‘ਚ ਪ੍ਰਿਯੰਕਾ ਪੀਲੇ ਰੰਗ ਦੀ ਡਰੈੱਸ ਅਤੇ ਨਿਕ ਸਫੈਦ ਰੰਗ ਦੇ ਕੁੜਤੇ ‘ਚ ਨਜ਼ਰ ਆ ਰਹੇ ਹਨ।

ਇਸ ਦੌਰਾਨ ਪ੍ਰਿਯੰਕਾ ਨੇ ਨਿਕ ਨਾਲ ਬੈਠ ਕੇ ਪੂਜਾ ਕੀਤੀ। ਕਿਹਾ ਜਾ ਰਿਹਾ ਸੀ ਕਿ ਪ੍ਰਿਯੰਕਾ ਨੇ ਮੰਗਣੀ ‘ਚ ਮੋਬਾਈਲ ਫੋਨ ਬੈਨ ਕਰ ਦਿੱਤੇ ਸਨ ਪਰ ਇਸ ਦੇ ਬਾਵਜੂਦ ਇਸ ਸਮਾਗਮ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਗਈਆਂ ਹਨ।

ਪ੍ਰਿਯੰਕਾ ਦੀ ਕਜ਼ਨ ਪਰਿਣੀਤੀ ਚੋਪੜਾ ਅਤੇ ਕੁਝ ਖਾਸ ਦੋਸਤ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਹਨ। ਪਰਿਣੀਤੀ ਨੇ ਵੀ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ।

ਪ੍ਰਿਯੰਕਾ ਦੀ ਮੰਗਣੀ ਦੀਆਂ ਖਬਰਾਂ ਦੇ ਨਾਲ-ਨਾਲ ਉਨ੍ਹਾਂ ਦੀ ਅੰਗੇਜਮੈਂਟ ਰਿੰਗ ਦੀ ਵੀ ਖੂਬ ਚਰਚਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਨਿਕ ਨੇ ਪ੍ਰਿ੍ਰਯੰਕਾ ਨੂੰ ਡੇਢ ਕਰੋੜ ਦੀ ਅੰਗੂਠੀ ਪਹਿਨਾਈ ਹੈ।

ਸੋਸ਼ਲ ਮੀਡੀਆ ‘ਤੇ ਯੂਜ਼ਰਸ ਪ੍ਰਿਯੰਕਾ ਨੂੰ ਵਧਾਈ ਦੇ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਦਿਨ ‘ਚ ਮੰਗਣੀ ਅਤੇ ਰੋਕਾ ਸੈਰੇਮਨੀ ਤੋਂ ਬਾਅਦ ਸ਼ਾਮ ਨੂੰ ਇਕ ਸ਼ਾਨਦਾਰ ਪਾਰਟੀ ਹੋਵੇਗੀ।

ਇਸ ਤਸਵੀਰ ‘ਚ ਪ੍ਰਿਯੰਕਾ ਦੇ ਸੱਸ-ਸਹੁਰੇ ਵੀ ਨਜ਼ਰ ਆ ਰਹੇ ਹਨ, ਜੋ ਟ੍ਰੈਡੀਸ਼ਨਲ ਲੁੱਕ ਹੈ। ਇਸ ਪਾਰਟੀ ਦੀ ਥੀਮ ਗੋਲਡਨ ਅਤੇ ਵ੍ਹਾਈਟ ਕਲਰ ਦੀ ਹੋਵੇਗੀ। ਇਸ ਪਾਰਟੀ ‘ਚ ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ, ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ, ਨਿਰਮਾਤਾ ਕਰਨ ਜੌਹਰ, ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਅਦਾਕਾਰਾ ਦੀਪਿਕਾ ਪਾਦੂਕੋਣ ਸ਼ਾਮਲ ਹੋਣਗੀਆਂ।

Comments

comments

Share This Post

RedditYahooBloggerMyspace