ਮੇਜਰ ਗਾਖਲ ਦਾ ਹੋਵੇਗਾ ਵਿਸ਼ਵ ਕਬੱਡੀ ਕੱਪ ‘ਚ ‘ਗੋਲਡ ਮੈਡਲ’ ਨਾਲ ਸਨਮਾਨ

ਯੂਨੀਅਨ ਸਿਟੀ : ਸਾਲ 1992-93 ਟਰਾਂਟੋ ਵਰਲਡ ਕਬੱਡੀ ਕੱਪ ਦੇ ਬੈੱਸਟ ਸਟਾਪਰ ਮੇਜਰ ਸਿੰਘ ਗਾਖਲ (ਯੂ.ਕੇ) ਦਾ 16 ਸਤੰਬਰ ਨੂੰ ਯੁਨਾਇਟਡ ਸਪੋਰਟਸ ਕਲੱਬ ਵਲੋਂ ਯੂਨੀਅਨ ਸਿਟੀ ਦੇ ਲੋਗਨ ਹਾਈ ਸਕੂਲ ‘ਚ ਕਰਵਾਏ ਜਾ ਰਹੇ 14ਵੇਂ ਵਿਸ਼ਵ ਕਬੱਡੀ ਕੱਪ ‘ਚ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਗਾਖਲਾਂ ਦਾ ਭਾਣਜਾ ਤੇ ਕੌਮਾਂਤਰੀ ਕਬੱਡੀ ਖਿਡਾਰੀ ਤੀਰਥ ਗਾਖਲ ਮੇਜਰ ਦੀ ਖੇਡ ਤੋਂ ਵੀ ਵਧੇਰੇ ਪ੍ਰਭਾਵਿਤ ਸੀ। ਸ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਮੇਜਰ ਗਾਖਲ, ਤੀਰਥ ਗਾਖਲ ‘ਤੇ ਲੱਖਾ ਗਾਜ਼ੀਪੁਰੀਆ ਵਰਗੇ ਖਿਡਾਰੀ ਗਾਖਲਾਂ ਦਾ ਮਾਣ ਹਨ ਤੇ ਮੇਜਰ ਦਾ ਸਨਮਾਨ ਵੀ ਉਨਾਂ ਦੀ ਮਾਂ ਖੇਡ ਕਬੱਡੀ ਨਾਲ ਪਿਆਰ ਦਾ ਹੀ ਇੱਕ ਪ੍ਰਗਟਾਵਾ ਹੈ।

Comments

comments

Share This Post

RedditYahooBloggerMyspace