‘ਮੈਂ ਜੋ ਕੀਤਾ, ਮੈਨੂੰ ਉਸ ‘ਤੇ ਪਛਤਾਵਾ’

ਸੇਂਟ ਪੀਟਰਸਬਰਗ : ਫਲੋਰੀਡਾ ਦੇ ਸ਼ਹਿਰ  ਕਲੀਅਰਵਾਟਰ ‘ਚ ਜੁਲਾਈ ‘ਚ ਪਾਰਕਿੰਗ ਅਲਾਟ ਨੂੰ ਲੈ ਕੇ ਹੋਈ ਗੋਲੀਬਾਰੀ ‘ਚ ਦੋਸ਼ੀ ਵਿਅਕਤੀ ਨੇ ਪੀੜਤ ਦੇ ਪਰਿਵਾਰਕ ਮੈਂਬਰਾਂ ਤੋਂ ਮੁਆਫੀ ਮੰਗੀ ਹੈ। ਉਸ ਨੇ ਕੋਰਟ ‘ਚ ਪੇਸ਼ੀ ਤੋਂ ਬਾਅਦ ਇਕ ਇੰਟਰਵਿਊ ‘ਚ ਆਖਿਆ ਕਿ ਉਸ ਨੇ ਜੁਲਾਈ ਜੋ ਵੀ ਕੀਤਾ ਉਸ ਨੂੰ ਇਸ ਦਾ ਪਛਤਾਵਾ ਹੈ ਪਰ ਹੁਣ ਉਹ ਕੁਝ ਵੀ ਬਦਲ ਨਹੀਂ ਸਕਦਾ।
ਦੱਸ ਦਈਏ ਕਿ ਦੋਸ਼ੀ ਵਿਅਕਤੀ ਦਾ ਨਾਂ ਮਾਈਕਲ ਡਰੇਜਕਾ ਹੈ, ਜੋ ਕਿ ਫਲੋਰੀਡਾ ਦਾ ਵਾਸੀ ਹੈ ਉਸ ਨੇ ਇੰਟਰਵਿਊ ‘ਚ ਕਿਹਾ ਕਿ ਉਹ ਬਹੁਤ ਡਰ ਗਿਆ ਸੀ ਜਦੋਂ ਉਸ ਨੇ ਪਾਰਕਿੰਗ ਅਲਾਟ ‘ਚ 28 ਸਾਲਾ ਦੇ ਮਾਰਕੀਸ ਮੈਕਗਲੋਕਟਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਵੱਲੋਂ ਕੀਤੀ ਗਈ ਗੋਲੀਬਾਰੀ ਇੰਨੀ ਵਿਵਾਦਤ ਇਸ ਕਾਰਨ ਹੋਈ ਕਿਉਂਕਿ ਉਹ ਆਪ ਸ਼ਵੇਤ (ਚਿੱਟਾ) ਸੀ ਅਤੇ ਮੈਕਗਲੋਕਟਨ ਕਾਲਾ ਰੰਗ ਦਾ ਵਿਅਕਤੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਹੋਰ ਭੱਖ ਗਿਅ ਅਤੇ ਲੋਕਾਂ ਵੱਲੋਂ ਉਸ ਨੂੰ ਨਸਲੀ ਭੇਦਭਾਵ ਕਰਨ ਵਾਲਿਆ ਦੱਸਿਆ ਗਿਆ ਪਰ ਉਸ ਨੇ ਇੰਟਰਵਿਊ ‘ਚ ਸਾਫ ਤੌਰ ‘ਤੇ ਕਿਹਾ ਕਿ ਉਹ ਨਸਲਵਾਦੀ ਨਹੀਂ ਹੈ।
ਉਸ ਨੇ ਅੱਗੇ ਆਖਿਆ ਕਿ ਜਿਸ ਥਾਂ ‘ਤੇ ਮੈਕਗਲੋਟਨ ਨੇ ਆਪਣੀ ਕਾਰ ਪਾਰਕ ਕੀਤੀ ਸੀ ਉਸ ਥਾਂ ‘ਤੇ ਉਸ ਦੀ ਪ੍ਰੇਮਿਕਾ ਅਤੇ ਉਸ ਦੀ ਸੱਸ ਆਪਣੀ ਕਾਰ ਪਾਰਕ ਕਰਦੀਆਂ ਸਨ ਕਿਉਂਕਿ ਉਹ ਪਾਰਕਿੰਗ ਸਿਰਫ ਅਪਾਹਜਾਂ ਲਈ ਸੀ ਪਰ ਉਸ ਨੇ ਮੇਰੀ ਗੱਲ ਨਾ ਮੰਨੀ, ਜਿਸ ਤੋਂ ਬਾਅਦ ਗੁੱਸੇ ‘ਚ ਆ ਕੇ ਉਸ ਨੇ ਮੈਕਗਲੋਟਨ ‘ਤੇ ਗੋਲੀ ਚਲਾ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਮਾਈਕਲ ਨੇ ਆਖਿਰ ‘ਚ ਆਖਿਆ ਕਿ ਉਸ ਨੇ ਜੋ ਵੀ ਕੀਤਾ, ਉਸ ‘ਤੇ ਉਸ ਨੂੰ ਪਛਤਾਵਾ ਹੈ।
ਦੱਸ ਦਈਏ ਕਿ ਉਹ ਹੁਣ ਜੇਲ ‘ਚ ਹੈ ਅਤੇ ਪੁਲਸ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ। ਕੋਰਟ ‘ਚ ਪੇਸ਼ੀ ਤੋਂ ਬਾਅਦ ਉਸ ਨੇ ਇੰਟਰਵਿਊ ‘ਚ ਇਹ ਖੁਲਾਸਾ ਕੀਤਾ। ਕੋਰਟ ਵੱਲੋਂ ਉਸ ਨੂੰ ਜਲਦ ਹੀ ਸਜ਼ਾ ਸੁਣਾਈ ਜਾਵੇਗੀ।

Comments

comments

Share This Post

RedditYahooBloggerMyspace