ਐਪਿਕ ਚੈਨਲ ‘ਤੇ ਦਿਖਾਏ ਜਾਣਗੇ ਸਿੱਖ ਰੈਜੀਮੈਂਟ ਦੀ ਬਹਾਦਰੀ ਦੇ ਕਿੱਸੇ

ਐਪਿਕ ਚੈਨਲ ਨੇ ਆਪਣੀ ਇਕ ਆਰੀਜਨਲ ਸੀਰੀਜ਼ ਸ਼ੁਰੂ ਕੀਤੀ ਹੈ, ਜਿਸ ਦਾ ਨਾਂ ਹੈ ‘ਰੈਜੀਮੈਂਟ ਡਾਇਰੀਜ਼’। ਇਸ ਸੀਰੀਜ਼ ‘ਚ ਭਾਰਤੀ ਫੌਜ ਦੀਆਂ ਵੱਖ-ਵੱਖ ਰੈਜੀਮੈਂਟਸ ਦੇ ਬਹਾਦਰੀ ਦੇ ਕਿੱਸੇ ਤੇ ਪਿਛੋਕੜ ਦਿਖਾਇਆ ਜਾਂਦਾ ਹੈ।

‘ਰੈਜੀਮੈਂਟ ਡਾਇਰੀਜ਼’ ਦੇ ਤੀਜੇ ਐਪੀਸੋਡ ‘ਚ ਭਾਰਤ ਦੀ ਸਭ ਤੋਂ ਬਹਾਦਰ ਰੈਜੀਮੈਂਟ ਯਾਨੀ ਕਿ ਸਿੱਖ ਰੈਜੀਮੈਂਟ ਦਾ ਇਤਿਹਾਸ ਦਿਖਾਇਆ ਜਾਵੇਗਾ। ਐਪਿਕ ਚੈਨਲ ‘ਤੇ 6 ਸਤੰਬਰ ਰਾਤ 10 ਵਜੇ ਸਿੱਖ ਰੈਜੀਮੈਂਟ ਵਾਲਾ ਐਪੀਸੋਡ ਪ੍ਰਸਾਰਿਤ ਹੋਵੇਗਾ।

ਸਿੱਖ ਰੈਜੀਮੈਂਟ ਦੀ ਸ਼ੁਰੂਆਤ 2 ਬਟਾਲੀਅਨਜ਼ ਨਾਲ ਹੋਈ ਸੀ। ਅੱਜ ਸਿੱਖ ਰੈਜੀਮੈਂਟ ਦੀਆਂ 19 ਰੈਗੂਲਰ ਇਨਫੈਂਟਰੀਜ਼ ਹਨ ਤੇ 2 ਰਿਜ਼ਰਵ ਬਟਾਲੀਅਨਜ਼ ਹਨ।

‘ਰੈਜੀਮੈਂਟ ਡਾਇਰੀਜ਼’ ਦੇ ਜਿੰਨੇ ਵੀ ਐਪੀਸੋਡਸ ਸ਼ੂਟ ਹੋਏ ਹਨ, ਉਨ੍ਹਾਂ ਦੀ ਸ਼ੂਟਿੰਗ ਅਸਲ ਰੈਜੀਮੈਂਟ ਸੈਂਟਰਾਂ ‘ਚ ਹੋਈ ਹੈ। ਇਸ ਦੇ ਨਾਲ ਹੀ ਭਾਰਤੀ ਫੌਜ ਦੇ ਸਾਬਕਾ ਤੇ ਮੌਜੂਦਾ ਫੌਜੀ ਇਸ ਸੀਰੀਜ਼ ‘ਚ ਨਜ਼ਰ ਆ ਰਹੇ ਹਨ।

Comments

comments

Share This Post

RedditYahooBloggerMyspace