ਡਾ. ਗੁਰੂਮੇਲ ਸਿੱਧੂ ਦੀ ਕਿਤਾਬ ਰਿਲੀਜ਼

ਫਰਿਜ਼ਨੋ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਸਥਾਨਕ ਪੰਜਾਬੀ ਸਹਿਤ ਅਕਾਡਮੀ ਵੱਲੋਂ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਡਾ. ਗੁਰੂਮੇਲ ਸਿੱਧੂ ਦੀ ਸਵੈਜੀਵਨੀ ਤੇ ਉਨ੍ਹਾਂ ਦੇ ਸਾਹਿਤਕ ਸਫ਼ਰ ਨੂੰ ਦਰਸਾਉਂਦੀ ਕਿਤਾਬ ‘ਸਿਮਰਤੀ ਦੇ ਹਾਸ਼ੀਏ’ ਰਿਲੀਜ਼ ਗਈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਤੇ ਉੱਘੇ ਫ਼ੋਟੋਗ੍ਰਾਫਰ ਦੇਵ ਇੰਦਰ ਨੇ ਆਪਣੀ ਫ਼ੋਟੋਗਰਾਫੀ ਸਬੰਧੀ ਇੱਕ ਸਲਾਈਡ ਸ਼ੋਅ ਵੀ ਵਿਖਾਇਆ। ਪੱਤਰਕਾਰ ਸਿੱਧੂ ਦਮਦਮੀ ਨੇ ਡੀਨ ਦੇਵ ਇੰਦਰ ਦੀ ਜਾਣ-ਪਛਾਣ ਕਰਵਾਈ, ਉਨ੍ਹਾਂ ਡਾ. ਸਿੱਧੂ ਦੀ ਕਿਤਾਬ ਬਾਰੇ ਜਾਣਕਾਰੀ ਸਾਂਝੀ ਕੀਤੀ। ਤਰਕਸ਼ੀਲ ਅਵਤਾਰ ਗੁੰਦਾਰਾ, ਲੇਖਕ ਸੰਤੋਖ ਸਿੰਘ ਮਿਨਹਾਸ, ਸ਼ਾਇਰ ਅਸ਼ਰਫ਼ ਗਿੱਲ, ਸ਼ਾਇਰ ਸੁੱਖੀ ਧਾਲੀਵਾਲ, ਗਾਇਕ ਕੰਵਲਜੀਤ ਬੈਨੀਪਾਲ, ਸ਼ਾਇਰ ਰਣਜੀਤ ਗਿੱਲ ਨੇ ਆਪਣੇ ਵਿਚਾਰ ਰੱਖੇ। ਸਟੇਜ ਸੰਚਾਲਨ ਉੱਘੇ ਸ਼ਾਇਰ ਹਰਜਿੰਦਰ ਕੰਗ ਨੇ ਕੀਤਾ।

Comments

comments

Share This Post

RedditYahooBloggerMyspace