ਰਸੋਈ ‘ਚ ਤੜਕਾ ਲਾਉਂਦਾ ਨਜ਼ਰ ਆਵੇਗਾ ਇੰਗਲੈਂਡ ਦਾ ਕ੍ਰਿਕਟਰ ਮੋਂਟੀ ਪਨੇਸਰ

ਜਲੰਧਰ—ਇੰਗਲੈਂਡ ਵੱਲੋਂ 50 ਟੈਸਟ ਤੇ 26 ਵਨ ਡੇ ਖੇਡਣ ਵਾਲੇ ਭਾਰਤੀ ਮੂਲ ਦੇ ਕ੍ਰਿਕਟਰ ਮੋਂਟੀ ਪਨੇਸਰ ਨੇ ਹੁਣ ਨਵਾਂ ਪ੍ਰੋਫੈਸ਼ਨ ਚੁਣ ਲਿਆ ਹੈ। 36 ਸਾਲ ਦੇ ਪਨੇਸਰ ਨੇ ਭਾਰਤ ਵਿਰੁੱਧ 2006 ਵਿਚ ਟੈਸਟ ਡੈਬਿਊ ਤੋਂ ਬਾਅਦ ਆਪਣਾ ਆਖਰੀ ਟੈਸਟ 5 ਸਾਲ ਪਹਿਲਾਂ ਅਰਥਾਤ 2013 ਵਿਚ ਆਸਟਰੇਲੀਆ ਵਿਰੁੱਧ ਖੇਡਿਆ ਸੀ। ਮੋਂਟੀ ਇਨ੍ਹੀਂ ਦਿਨੀਂ ਫਿਰ ਤੋਂ ਚਰਚਾ ਵਿਚ ਹੈ।
ਦਰਅਸਲ ਮੋਂਟੀ ਪ੍ਰਸਿੱਧ ਫੂਡ ਪ੍ਰਤੀਯੋਗਿਤਾ ਸੈਲੀਬ੍ਰਿਟੀ ਮਾਸਟਰਸ ਸ਼ੈੱਫ ਯੂ. ਕੇ. ਵਿਚ ਹਿੱਸਾ ਲੈਣ ਜਾ ਰਿਹਾ ਹੈ। ਪ੍ਰਤੀਯੋਗਿਤਾ ਦਾ ਬੀਤੇ ਦਿਨੀਂ ਟ੍ਰੇਲਰ ਲਾਂਚ ਹੋਇਆ, ਜਿਸ ਵਿਚ ਮੋਂਟੀ ਸ਼ੈੱਫ ਦੀ ਡ੍ਰੈੱਸ ਵਿਚ ਨਜ਼ਰ ਆ ਰਿਹਾ ਹੈ।

Comments

comments

Share This Post

RedditYahooBloggerMyspace