ਕਠੂਆ ਕੇਸ: ਬੱਚੀ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰਾਂ ਦੇ ਬਿਆਨ ਕਲਮਬੰਦ

ਪਠਾਨਕੋਟ  : ਕਠੂਆ ਦੀ ਇਕ ਬੱਚੀ ਨਾਲ ਗੈਂਗਰੇਪ ਤੇ ਕਤਲ ਦੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਬੱਚੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਤੇ ਉਸ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਸੀ। ਹੁਣ ਤੱਕ 54 ਤੋਂ ਵੱਧ ਗਵਾਹ ਭੁਗਤ ਚੁੱਕੇ ਹਨ। ਵਿਸ਼ੇਸ਼ ਸਰਕਾਰੀ ਵਕੀਲ ਜੇ ਕੇ ਚੋਪੜਾ ਨੇ ਦੱਸਿਆ ਕਿ ਪੋਸਟਮਾਰਟਮ ਕਰਾਉਣ ਵਾਲੇ ਡਾਕਟਰਾਂ ਨੇ ਹਾਲ ਹੀ ਵਿਚ ਚੀਫ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਆਪਣੇ ਬਿਆਨ ਕਲਮਬੰਦ ਕਰਵਾਏ ਹਨ। ਪਠਾਨਕੋਟ ਜ਼ਿਲਾ ਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਇਸ ਕੇਸ ਦੀ ਸੁਣਵਾਈ ਕਰ ਰਹੇ ਹਨ। ਇਸ ਸਬੰਧੀ ਪਹਿਲੀ ਚਾਰਜਸ਼ੀਟ 9 ਅਪਰੈਲ ਨੂੰ ਦਾਖ਼ਲ ਕਰਵਾਈ ਗਈ ਸੀ ਜਿਸ ਵਿੱਚ ਸਾਂਝੀ ਰਾਮ ਨੂੰ ਮੁੱਖ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ ਜਿਸ ਨੇ ਬੱਚੀ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਸੀ ਤਾਂ ਕਿ ਇਕ ਘੱਟਗਿਣਤੀ ਫਿਰਕੇ ਨੂੰ ਡਰਾ ਕੇ ਇਸ ਇਲਾਕੇ ਵਿੱਚ ਭਜਾਇਆ ਜਾ ਸਕੇ।

Comments

comments

Share This Post

RedditYahooBloggerMyspace