ਜਬਰੀ ਵਸੂਲੀ ਮਾਮਲੇ ’ਚ ਸਾਬਕਾ ਭਾਜਪਾ ਵਿਧਾਇਕ ਗ੍ਰਿਫ਼ਤਾਰ

ਅਹਿਮਦਾਬਾਦ : ਪੁਲੀਸ ਨੇ ਬਿਟਕੁਆਇਨ ਜਬਰੀ ਵਸੂਲੀ ਮਾਮਲੇ ਵਿੱਚ ਗੁਜਰਾਤ ਦੇ ਸਾਬਕਾ ਵਿਧਾਇਕ ਨਲਿਨ ਕੋਟਾਦੀਆ ਨੂੰ ਅੱਜ ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਅਮਾਲਨੇਰ ਤੋਂ ਗ੍ਰਿਫ਼ਤਾਰ ਕਰ ਲਿਆ। ਤਿੰਨ ਮਹੀਨੇ ਪਹਿਲਾਂ ਅਦਾਲਤ ਇਸ ਵਿਧਾਇਕ ਨੂੰ ਭਗੌੜਾ ਐਲਾਨ ਚੁੱਕੀ ਹੈ। ਜਬਰੀ ਵਸੂਲੀ ਨਾਲ ਸਬੰਧਤ ਇਹ ਕੇਸ ਕੁਝ ਪੁਲੀਸ ਅਧਿਕਾਰੀਆਂ ਵੱਲੋਂ ਸੂਰਤ ਅਧਾਰਿਤ ਬਿਲਡਰ ਤੋਂ ਬਿਟਕੁਆਇਨ ਦੇ ਰੂਪ ਵਿੱਚ ਮੰਗੀ ਗਈ 9 ਕਰੋੜ ਰੁਪਏ ਦੀ ਡਿਜੀਟਲ ਕਰੰਸੀ ਨਾਲ ਜੁੜਿਆ ਹੋਇਆ ਹੈ। ਗੁਜਰਾਤ ਦੀ ਇਕ ਮੁਕਾਮੀ ਅਦਾਲਤ ਨੇ ਲੰਘੇ ਮਈ ਵਿੱਚ ਕੋਟਾਦੀਆ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ ਤੇ ਮਗਰੋਂ 18 ਜੂਨ ਨੂੰ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ।

Comments

comments

Share This Post

RedditYahooBloggerMyspace