ਚੀਨ ‘ਚ ਪਾਗਲ ਵਿਅਕਤੀ ਨੇ ਲੋਕਾਂ ‘ਤੇ ਚੜਾਈ ਕਾਰ, 9 ਦੀ ਮੌਤ

ਬੀਜਿੰਗ : ਚੀਨ ‘ਚ ਅਧਿਕਾਰੀਆਂ ਦਾ ਆਖਣਾ ਹੈ ਕਿ ਦੱਖਣੀ ਹੁਨਾਨ ਸੂਬੇ ਦੇ ਹੇਂਗਯਾਂਗ ਸ਼ਹਿਰ ਦੇ ਰੁਝੇਵੇ ਚੌ-ਰਸਤੇ ‘ਤੇ ਇਕ ਵਿਅਕਤੀ ਨੇ ਆਪਣੀ ਕਾਰ ਨਾਲ ਕਈ ਲੋਕਾਂ ਨੂੰ ਕੁਚਲ ਦਿੱਤਾ ਹੈ। ਘਟਨਾ ‘ਚ ਘੱਟੋਂ-ਘੱਟ 9 ਲੋਕਾਂ ਦੀ ਮੌਤ ਅਤੇ 43 ਦੇ ਜ਼ਖਮੀ ਹੋਏ ਦੀ ਖਬਰ ਮਿਲੀ ਹੈ।

ਸਥਾਨਕ ਮੀਡੀਆ ਮੁਤਾਬਕ 7:40 ਵਜੇ (ਸਥਾਨਕ ਸਮੇਂ ਮੁਤਾਬਕ) ਬਿਨਜਿਆਂਗ ਚੌਕ ‘ਤੇ ਲਾਲ ਰੰਗ ਦੀ ਐੱਸ. ਯੂ. ਵੀ. ਕਾਰ ਨਾਲ ਕਈ ਲੋਕਾਂ ਨੂੰ ਟੱਕਰ ਮਾਰੀ ਗਈ। ਕੁਝ ਖਬਰਾਂ ‘ਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਚਾਕੂ ਵੀ ਮਾਰੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰ ਚਲਾ ਰਹੇ ਵਿਅਕਤੀ ‘ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸ ਨੂੰ ਫੜ ਲਿਆ ਗਿਆ ਹੈ। ਅਧਿਕਾਰੀਆਂ ਨੇ ਅਜੇ ਇਹ ਨਹੀਂ ਦੱਸਿਆ ਕਿ ਘਟਨਾ ਅੱਤਵਾਦੀਆਂ ਨਾਲ ਸੰਬੰਧਿਤ ਹੈ ਜਾਂ ਨਹੀਂ। ਘਟਨਾ ਦੀ ਵੀਡੀਓ ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਕਾਰ ਦੇ ਹਮਲਾਵਰ ਹੋਣ ਕਾਰਨ ਉਥੇ ਮੌਜੂਦ ਲੋਕਾਂ ‘ਚ ਹੜਕੰਪ ਮਚ ਗਿਆ। ਪੁਲਸ ਮੁਤਾਬਕ ਹਮਲਾਵਰ ਦਾ ਨਾਂ ਯਾਂਗ ਜਨਯੁਨ ਹੈ, ਜਿਸ ਦੀ ਉਮਰ 54 ਸਾਲ ਦੀ ਹੈ।

Comments

comments

Share This Post

RedditYahooBloggerMyspace