ਹਿੰਦੂ ਮੰਦਰਾਂ ‘ਚ ਬਲੀ ‘ਤੇ ਰੋਕ ਲਾਵੇਗਾ ਇਹ ਦੇਸ਼

ਕੋਲੰਬੋ — ਸ਼੍ਰੀਲੰਕਾ ਦੀ ਸਰਕਾਰ ਹਿੰਦੂ ਮੰਦਰਾਂ ‘ਚ ਪਸ਼ੂਆਂ-ਪੰਛੀਆਂ ਦੀ ਬਲੀ ਦੇਣ ‘ਤੇ ਰੋਕ ਲਾ ਰਹੀ ਹੈ। ਸਰਕਾਰ ਦੇ ਇਕ ਬੁਲਾਰੇ ਨੇ ਇਕ ਅੰਗ੍ਰੇਜ਼ੀ ਅਖਬਾਰ ਨੂੰ ਦੱਸਿਆ ਕਿ ਹਿੰਦੂ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਇਸ ਦਾ ਪ੍ਰਸਤਾਵ ਅੱਗੇ ਵਧਾਇਆ ਸੀ ਅਤੇ ਜ਼ਿਆਦਾਤਰ ਉਦਾਰਵਾਦੀ ਸਮੂਹਾਂ ਨੇ ਇਸ ਦਾ ਸਮਰਥਨ ਕੀਤਾ ਹੈ। ਕੁਝ ਹਿੰਦੂ ਆਪਣੇ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਮੰਦਰਾਂ ‘ਚ ਬਕਰਿਆਂ, ਮੱਝਾਂ ਅਤੇ ਮੁਰਗੀਆਂ ਦੀ ਬਲੀ ਦਿੰਦੇ ਹਨ ਪਰ ਸ਼੍ਰੀਲੰਕਾ ‘ਚ ਘੱਟ ਗਿਣਤੀ ਵਾਲੇ ਬੌਧ ਕਈ ਸਾਲਾਂ ਤੋਂ ਇਸ ਦਾ ਵਿਰੋਧ ਕਰ ਰਹੇ ਹਨ।

ਹਿੰਦੂਆਂ ਤੋਂ ਇਲਾਵਾ ਮੁਸਲਮਾਨ ਵੀ ਆਪਣੇ ਧਾਰਮਿਕ ਪ੍ਰੋਗਰਾਮਾਂ ‘ਚ ਪਸ਼ੂਆਂ ਦੀ ਬਲੀ ਦਿੰਦੇ ਹਨ। ਪਸ਼ੂਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਅਤੇ ਬੌਧ ਸਮੂਹ ਇਸ ਤੋਂ ਨਰਾਜ਼ ਹਨ। ਹਾਲਾਂਕਿ ਸਾਰੇ ਹਿੰਦੂ ਪਸ਼ੂਆਂ ਦੀ ਬਲੀ ਨਹੀਂ ਦਿੰਦੇ ਹਨ ਪਰ ਬਲੀ ਦੇਣ ਵਾਲਿਆਂ ਦਾ ਤਰਕ ਹੈ ਕਿ ਪਾਬੰਦੀ ਨਾਲ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖਤਮ ਹੋਵੇਗੀ। ਪਸ਼ੂ ਬਲੀ ਦਾ ਸਮਰਥਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਆਸਥਾ ਦਾ ਮਾਮਲਾ ਹੈ ਜੋ ਪ੍ਰਾਚੀਨ ਕਾਲ ਤੋਂ ਜਾਰੀ ਹੈ ਇਸ ਲਈ ਇਸ ਨੂੰ ਜਾਰੀ ਰਖਿਆ ਜਾਣਾ ਚਾਹੀਦਾ ਹੈ।

ਸ਼੍ਰੀਲੰਕਾ ਦੇ ਮਾਮਲੇ ‘ਚ ਅਜਿਹਾ ਪ੍ਰਤੀਤ ਹੁੰਦਾ ਹੈ ਤਾਂ ਬਲੀ ‘ਤੇ ਰੋਕ ਸਬੰਧੀ ਕਾਨੂੰਨ ਦੇ ਦਾਇਰੇ ‘ਚ ਮੁਸਲਮਾਨ ਨਹੀਂ ਹੋਣਗੇ, ਜਿਹੜੇ ਕਿ ਦੇਸ਼ ਦੀ ਆਬਾਦੀ ਦਾ ਤੀਜਾ ਵੱਡਾ ਹਿੱਸਾ ਹੈ। ਸ਼੍ਰੀਲੰਕਾ ‘ਚ ਹਾਲ ਹੀ ਦੇ ਕਈ ਸਾਲਾਂ ‘ਚ ਕਾਫੀ ਧਾਰਮਿਕ ਹਿੰਸਾਵਾਂ ਹੋਈਆਂ ਹਨ। ਮਾਰਚ ‘ਚ ਮੁਸਲਮਾਨ ਵਿਰੋਧੀ ਦੰਗਿਆਂ ‘ਚ 3 ਲੋਕ ਮਾਰੇ ਗਏ ਸਨ ਅਤੇ ਲਗਭਗ 450 ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਜਿਨ੍ਹਾਂ ਦਾ ਸੰਬੰਧ ਮੁਸਲਮਾਨਾਂ ਨਾਲ ਸੀ।

Comments

comments

Share This Post

RedditYahooBloggerMyspace