ਅੰਮ੍ਰਿਤਸਰ ਵਿੱਚ ਕਰੋੜਾਂ ਦੇ ਗਹਿਣੇ ਲੁੱਟੇ

ਅੰਮਿ੍ਤਸਰ ਦੇ ਗੁਰੂ ਬਾਜ਼ਾਰ ਵਿੱਚ ਲੁੱਟ ਦੀ ਘਟਨਾ ਤੋਂ ਬਾਅਦ ਗਹਿਣਿਆਂ ਦੇ ਸ਼ੋਅਰੂਮ ਅੱਗੇ ਜਮ੍ਹਾਂ ਭੀੜ।

ਅੰਮ੍ਰਿਤਸਰ : ਸਥਾਨਕ ਸੋਨੇ ਦੀ ਮਾਰਕੀਟ ਗੁਰੂ ਬਾਜ਼ਾਰ ਦੇ ਚੌਰਸਤੀ ਅਟਾਰੀ ਚੌਂਕ ਵਿਖੇ ਅੱਜ ਦੇਰ ਸ਼ਾਮ 4 ਹਥਿਆਰਬੰਦ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ `ਤੇ ਜਵੈਲਰੀ ਦੀ ਦੁਕਾਨ ਤੋਂ ਨਕਦੀ ਅਤੇ ਡਾਇਮੰਡ ਤੇ ਸੋਨੇ ਦੇ ਗਹਿਣੇ ਲੁੱਟ ਲਏ ਜਾਣ ਦੀ ਖਬਰ ਹੈ। ਮਿਲੀ ਸੂਚਨਾ ਅਨੁਸਾਰ ਸ਼ਾਮ ਤਕਰੀਬਨ 7:45 ਤੇ ਇੱਕ ਲੁਟੇਰਾ ਪ੍ਰੇਮ ਕੁਮਾਰ ਐਂਡ ਸੰਨਜ਼ ਜਵੈਲਰਜ਼ ਸ਼ਾਪ `ਤੇ ਪਹੁੰਚਿਆ। ਜਦ ਉਹ ਸੋਨੇ ਦੀ ਚੇਨ ਬਾਰੇ ਪੁੱਛ ਰਿਹਾ ਸੀ ਤਾਂ ਦੁਕਾਨਦਾਰ ਨੇ ਦੇਖਿਆ ਕਿ ਦੁਕਾਨ ਦੇ ਬਾਹਰ ਸ਼ੱਕੀ ਹਾਲਤ ਵਿੱਚ ਉਸ ਦੇ ਸਾਥੀ ਵੀ ਮੌਜੂਦ ਸਨ। ਇਸੇ ਦੌਰਾਨ ਦੋਸ਼ੀਆਂ ਨੇ ਧਮਕੀ ਦਿੱਤੀ ਕਿ ਉਹ ਗਹਿਣੇ ਅਤੇ ਨਕਦੀ ਉਸ ਦੇ ਹਵਾਲੇ ਕਰ ਦੇਵੇ। ਦੁਕਾਨ ਦੇ ਬਾਹਰ ਖੜੇ ਉਸ ਦੇ ਤਿੰਨ ਸਾਥੀ ਵੀ ਅੰਦਰ ਆ ਗਏ ਅਤੇ ਹਥਿਆਰਾਂ ਦੀ ਨੋਕ ’ਤੇ ਨਕਦੀ ਅਤੇ ਗਹਿਣੇ ਇਕੱਠੇ ਕਰ ਲਏ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀ.ਸੀ.ਟੀ.ਵੀ ਕੈਮਰਿਆਂ ਦਾ ਡੀ.ਵੀ.ਆਰ ਵੀ ਖੋਹ ਲਿਆ। ਦੁਕਾਨ ਲੁੱਟਣ ਤੋਂ ਬਾਅਦ ਲੁਟੇਰਿਆਂ ਨੇ ਹਵਾ ਵਿੱਚ ਕੁੱਝ ਫਾਇਰ ਕੀਤੇ ਅਤੇ ਫਰਾਰ ਹੋ ਗਏ। ਗੋਲੀਆਂ ਚੱਲਣ ਦੀ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ਤੇ ਏ.ਡੀ.ਸੀ.ਪੀ-1 ਜਗਜੀਤ ਸਿੰਘ ਵਾਲੀਆ ਆਪਣੀ ਪੁਲੀਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਉਨਾਂ ਨੇ ਜਾਂਚ ਅਰੰਭ ਕੀਤੀ। ਸੂਚਨਾ ਅਨੁਸਾਰ ਪੁਲੀਸ ਅਧਿਕਾਰੀਆਂ ਵਲੋਂ ਦੁਕਾਨ ਮਾਲਕ ਸੇਲਜ਼ਮੈਨਾਂ ਅਤੇ ਦੁਕਾਨ ’ਤੇ ਕੰਮ ਕਰਦੇ ਹੋਰ ਕਰਮਚਾਰੀਆਂ ਦੇ ਬਿਆਨ ਦਰਜ ਕੀਤੇ ਗਏ ਹਨ। ਦੁਕਾਨਦਾਰ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਦੁਕਾਨ ਤੋਂ ਕਰੋੜਾਂ ਦੇ ਗਹਿਣੇ ਤੇ ਨਕਦੀ ਲੁੱਟੀ ਹੈ।

Comments

comments

Share This Post

RedditYahooBloggerMyspace