ਡੇਵਿਸ ਕੱਪ: ਭਾਰਤ ਦੀ ਪੰਜਵੇਂ ਸਾਲ ਪਲੇਅ ਆਫ ਵਿੱਚ ਹਾਰ

ਕ੍ਰਾਲਜੇਵੋ : ਰਾਮਕੁਮਾਰ ਰਾਮਨਾਥਨ ਅਤੇ ਪ੍ਰਜਨੇਸ਼ ਗੁਣੇਸ਼ਵਰਨ ਦੀ ਸਿੰਗਲਜ਼ ਵਿੱਚ ਹਾਰ ਮਗਰੋਂ ਰੋਹਨ ਬੋਪੰਨਾ ਅਤੇ ਸਾਕੇਤ ਮਾਇਨੇਨੀ ਦੀ ਜੋੜੀ ਨੂੰ ਡਬਲਜ਼ ਮੁਕਾਬਲੇ ਵਿੱਚ ਅੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਭਾਰਤ ਮੇਜ਼ਬਾਨ ਸਰਬੀਆ ਖ਼ਿਲਾਫ਼ ਡੇਵਿਸ ਕੱਪ ਵਿਸ਼ਵ ਗਰੁੱਪ ਪਲੇਅ ਆਫ ਮੁਕਾਬਲਾ ਗੁਆ ਬੈਠਾ।

ਭਾਰਤ ਹੁਣ ਮੁਕਾਬਲੇ ਵਿੱਚ 0-3 ਨਾਲ ਪੱਛੜ ਗਿਆ ਹੈ ਅਤੇ ਐਤਵਾਰ ਨੂੰ ਖੇਡਣ ਵਾਲੇ ਉਲਟ ਸਿੰਗਲਜ਼ ਮੈਚ ਰਸਮੀ ਰਹਿ ਗਿਆ ਹੈ। ਜੇਕਰ ਇਹ ਮੈਚ ਖੇਡੇ ਜਾਂਦੇ ਹਨ ਤਾਂ ਇਹ ਬੈਸਟ ਆਫ ਥ੍ਰੀ ਸੈੱਟ ਦੇ ਹੋਣਗੇ। ਇਹ ਲਗਾਤਾਰ ਪੰਜਵਾਂ ਸਾਲ ਹੈ, ਜਦੋਂ ਭਾਰਤ ਨੂੰ ਵਿਸ਼ਵ ਗਰੁੱਪ ਪਲੇਅ ਆਫ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰੋਹਨ ਬੋਪੰਨਾ ਅਤੇ ਸਾਕੇਤ ਮਾਇਨੇਨੀ ਦੀ ਜੋੜੀ ਨੂੰ ਡਬਲਜ਼ ਮੁਕਾਬਲੇ ਵਿੱਚ ਨਿਕੋਲਾ ਮਿਲੋਜੈਵਿਚ ਅਤੇ ਡੇਨਿਲੋ ਪੈਤਰੋਵਿਚ ਦੀ ਸਰਬਿਆਈ ਜੋੜੀ ਨੇ ਦੋ ਘੰਟੇ 22 ਮਿੰਟ ਵਿੱਚ 7-6, 6-2, 7-6 ਨਾਲ ਹਰਾ ਦਿੱਤਾ।

ਇਸ ਤੋਂ ਪਹਿਲਾਂ ਕੱਲ੍ਹ ਰਾਮਕੁਮਾਰ ਨੇ ਲਾਸਲੋ ਦਾਜਰੇ ਨੂੰ ਸਖ਼ਤ ਚੁਣੌਤੀ ਪੇਸ਼ ਕੀਤੀ, ਪਰ ਅਖ਼ੀਰ ਉਸ ਨੂੰ ਤਿੰਨ ਘੰਟੇ 11 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 6-3, 4-6, 6-7 (2), 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਾਜਰੇ ਨੇ ਇਸ ਤੋਂ ਪਹਿਲਾਂ ਡੇਵਿਸ ਕੱਪ ਵਿੱਚ ਦੋ ਮੈਚ ਖੇਡੇ ਸਨ ਅਤੇ ਉਨ੍ਹਾਂ ਦੋਵਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਯੂਕੀ ਭਾਂਬਰੀ ਦੀ ਗ਼ੈਰ-ਮੌਜੂਦਗੀ ਵਿੱਚ ਖੇਡ ਰਹੇ ਭਾਰਤ ਨੂੰ ਵਾਪਸੀ ਦਿਵਾਉਣ ਦਾ ਦਾਰੋਮਦਾਰ ਪ੍ਰਜਨੇਸ਼ ’ਤੇ ਸੀ, ਪਰ ਉਸ ਨੇ ਕਈ ਮੌਕੇ ਗੁਆਏ ਅਤੇ ਅਖ਼ੀਰ ਵਿੱਚ ਵਿਸ਼ਵ ਵਿੱਚ 56ਵੇਂ ਨੰਬਰ ਦੇ ਦੁਸਾਨ ਲਾਜੋਵਿਚ ਤੋਂ ਸਿੱਧੇ ਸੈੱਟਾਂ ਵਿੱਚ 4-6, 3-6, 4-6 ਨਾਲ ਹਾਰ ਗਿਆ।

Comments

comments

Share This Post

RedditYahooBloggerMyspace