ਬਾਰਿਸ਼ ਦਾ ਮਜ਼ਾ ਲੈਣ ਲਈ ਜ਼ਰੂਰ ਕਰੋ ਇਨ੍ਹਾਂ ਥਾਵਾਂ ਦੀ ਸੈਰ

ਬਾਰਿਸ਼ ਦਾ ਮੌਸਮ ਭਲਾ ਕਿਸ ਨੂੰ ਚੰਗਾ ਨਹੀਂ ਲੱਗਦਾ। ਇਸ ਮੌਸਮ ‘ਚ ਆਪਣੇ ਪਰਿਵਾਰ ਨਾਲ ਕਿਸੇ ਖੂਬਸੂਰਤ ਥਾਂ ਉਤੇ ਘੁੰਮਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਬਾਰਿਸ਼ ਦਾ ਅਸਲੀ ਮਜ਼ਾ ਲੈਣ ਲਈ ਭਾਰਤ ਦੀਆਂ ਕੁਝ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ। ਭਾਰਤ ਦੀਆਂ ਇਨ੍ਹਾਂ ਥਾਵਾਂ ‘ਤੇ ਤੁਹਾਡਾ ਮਾਨਸੂਨ ਯਾਦਗਾਰ ਬਣ ਜਾਵੇਗਾ। ਆਓ ਜਾਣਦੇ ਹਾਂ ਉਨ੍ਹਾਂ ਥਾਵਾਂ ਬਾਰੇ।

1. ਕਰਨਾਟਕ, ਕੁਰਗ


ਕਰਨਾਟਕ ਦੀ ਇਹ ਥਾਂ ਸਪੈਸ਼ਲ ਬਾਰਿਸ ਦੇ ਮੌਸਮ ‘ਚ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ। ਤੁਸੀਂ ਇੱਥੇ ਆਪਣੇ ਪਾਰਟਨਰ ਜਾਂ ਪਰਿਵਾਰ ਨਾਲ ਖੂਬਸੂਰਤ ਘਾਟੀਆਂ, ਵਾਟਰ ਫਾਲ, ਕੌਫੀ-ਚਾਹ ਦੇ ਵਾਗਾਨ, ਸੰਤਰੇ ਦੇ ਬਗੀਚੇ ਅਤੇ ਨਦੀਆਂ ਦਾ ਮਜ਼ਾ ਲੈ ਸਕਦੇ ਹੋ।

2. ਕੇਰਲ


ਮੁਨੱਰ ‘ਚ ਤਿੰਨ ਖੂਬਸੂਰਤ ਨਦੀਆਂ ਹਨ ਜੋ ਮਾਨਸੂਨ ‘ਚ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਦੀਆਂ ਹਨ।

3. ਉੱਤਰਾਖੰਡ, ਵੈਲੀ ਆਫ ਫਲਾਵਰਸ


ਹਿਮਾਲਿਆਂ ਦੀਆਂ ਇਨ੍ਹਾਂ ਵਾਦੀਆਂ ‘ਚ ਫੁੱਲ ਹੀ ਫੁੱਲ ਦੇਖਣ ਨੂੰ ਮਿਲਣਗੇ। ਤੁਹਾਨੂੰ ਇਹ ਖੂਬਸੂਰਤ ਨਜ਼ਾਰਾ ਉੱਤਰਾਖੰਡ ਦੀ ‘ਵੈਲੀ ਆਫ ਫਲਾਵਰਸ’ ‘ਚ ਦੇਖਣ ਨੂੰ ਮਿਲੇਗਾ। ਇੱਥੋਂ ਦਾ ਨਜ਼ਾਰਾ ਤੁਹਾਡਾ ਸਫਰ ਯਾਦਗਾਰ ਬਣਾ ਦੇਵੇਗਾ।

4. ਗੋਆ

ਛੁੱਟੀਆਂ ‘ਚ ਗੋਆ ਘੁੰਮਣ ਲਈ ਹਰ ਕੋਈ ਜਾਂਦਾ ਹੈ ਪਰ ਮਾਨਸੂਨ ਸੀਜ਼ਨ ‘ਚ ਇੱਥੇ ਜਾਣ ਦਾ ਮਜ਼ਾ ਵੱਖਰਾ ਹੀ ਹੈ। ਇੱਥੋਂ ਦੀ ਬਾਰਿਸ਼ ਅਤੇ ਠੰਡੀਆਂ ਹਵਾਵਾਂ ‘ਚ ਮਸਤ ਹੋ ਕੇ ਤੁਸੀਂ ਆਪਣੇ ਪਾਰਟਨਰ ਨਾਲ ਘੁੰਮ ਸਕਦੇ ਹੋ। ਇਸ ਮੌਸਮ ‘ਚ ਤੁਸੀਂ ਗੋਆ ਦੇ ਇਕ ਵੱਖਰੇ ਹੀ ਰੰਗ ਦਾ ਮਜ਼ਾ ਲੈ ਸਕਦੇ ਹੋ।

Comments

comments

Share This Post

RedditYahooBloggerMyspace