ਇਨ੍ਹਾਂ ਗੱਲਾਂ ਨੂੰ ਧਿਆਨ ”ਚ ਰੱਖ ਦੇ ਬੱਚਿਆਂ ਨੂੰ ਸਿਖਾਓ ਅਨੁਸ਼ਾਸਨ ”ਚ ਰਹਿਣਾ

sikh perents childਪਰਿਵਾਰਕ ਅਨੁਸ਼ਾਸਨ ਅੱਜ ਉਸ ਗੇਂਦ ਦੀ ਤਰ੍ਹਾਂ ਹੋ ਗਿਆ ਹੈ, ਜੋ ਟੱਪਾ ਖਾਂਦਾ ਕਦੀ ਹੱਥ ਲੱਗਦਾ ਹੈ ਅਤੇ ਫਿਰ ਫਿਸਲ ਕੇ ਟੱਪਾ ਖਾਂਦਾ ਚਲਾ ਜਾਂਦਾ ਹੈ। ਅੱਜ ਪਰਿਵਾਰਕ ਅਨੁਸ਼ਾਸਨ ਅਤੇ ਪਾਬੰਦੀਆਂ ਨੂੰ ਮੁੱਠੀ ਵਿਚ ਕਰਨਾ ਸੱਚਮੁੱਚ ਟੇਢੀ ਖੀਰ ਹੀ ਹੈ, ਫਿਰ ਵੀ ਕੋਸ਼ਿਸ਼ ਅਤੇ ਅਭਿਆਸ ਨਾਲ ਥੋੜ੍ਹੀ ਜਿਹੀ ਰਾਹਤ ਪਾਈ ਜਾ ਸਕਦੀ ਹੈ। ਇਹ ਅਭਿਆਸ ਵੱਡੇ ਬਜ਼ੁਰਗਾਂ ਤੋਂ ਸ਼ੁਰੂ ਹੋ ਕੇ ਬੱਚਿਆਂ ਤੱਕ ਹੋਣਾ ਚਾਹੀਦਾ ਹੈ। ਵੱਡੇ ਬੁੱਧੀਮਤਾ ਨਾਲ ਬੱਚਿਆਂ ਨੂੰ ਅਨੁਸ਼ਾਸਿਤ ਕਰ ਸਕਦੇ ਹਨ ਅਤੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਈ-ਲਿਖਾਈ ਦੇ ਨਾਲ ਜੋੜੀ ਰੱਖ ਸਕਦੇ ਹਨ। ਬੱਚਿਆਂ ਨੂੰ ਅਨੁਸ਼ਾਸਿਤ ਕਰਨ ਲਈ ਕੁਝ ਇਸ ਤਰ੍ਹਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ:
* ਬੱਚਿਆਂ ‘ਚ ਅਨੁਸ਼ਾਸਨ ਦਾ ਸਭ ਤੋਂ ਵੱਡਾ ਦੁਸ਼ਮਣ ਜੇਕਰ ਕੋਈ ਹੈ ਤਾਂ ਉਹ ਹੈ ਟੀ. ਵੀ.। ਅੱਜ ਛੋਟੇ-ਵੱਡਿਆਂ ਦੇ ਵੱਖ-ਵੱਖ ਪ੍ਰੋਗਰਾਮ ਦਿਖਾਏ ਜਾਂਦੇ ਹਨ। ਜ਼ਿਆਦਾਤਰ ਬੱਚਿਆਂ ਦਾ ਰੁਝਾਨ ਵੱਡਿਆਂ ਦੇ ਪ੍ਰੋਗਰਾਮਾਂ ਵਿਚ ਹੀ ਹੁੰਦਾ ਹੈ। ਵੱਡਿਆਂ ਦੀ ਫਿਲਮ ਵਿਚ ਬਾਲਗਾਂ ਨਾਲ ਸੰਬੰਧਤ ਵਿਸ਼ਾ-ਵਸਤੂ ਹੀ ਹੁੰਦੇ ਹਨ। ਵਿਆਹ, ਪ੍ਰੇਮ, ਗਰਭਧਾਰਨ, ਜਣੇਪਾ ਇਨ੍ਹਾਂ ਸਭ ਨਾਲ ਛੋਟੇ ਬੱਚਿਆਂ ਦਾ ਭਲਾ ਕੀ ਲੈਣਾ-ਦੇਣਾ?
ਵੱਡੇ ਵੀ ਇਹ ਕਹਿ ਕੇ ਬੱਚਿਆਂ ਨੂੰ ਭਜਾਉਣਾ ਠੀਕ ਸਮਝਦੇ ਹਨ ਕਿ ਉਹ ਦੂਰ ਜਾ ਕੇ ਖੇਡਣ ਜਾਂ ਪੜ੍ਹਨ, ਇਹ ਪ੍ਰੋਗਰਾਮ ਉਨ੍ਹਾਂ ਲਈ ਨਹੀਂ ਹੈ ਪਰ ਹੋਣਾ ਇਹ ਚਾਹੀਦਾ ਹੈ ਕਿ ਬੱਚਿਆਂ ਦੀ ਮੌਜੂਦਗੀ ਵਿਚ ਵੱਡੇ ਟੈਲੀਵਿਜ਼ਨ ਨੂੰ ਬੰਦ ਹੀ ਰੱਖਣ। 3-4 ਚੋਣਵੇਂ ਅਤੇ ਗਿਆਨਪੂਰਵਕ ਪ੍ਰੋਗਰਾਮ ਹੀ ਦੇਖਣ ਦੀ ਆਦਤ ਪਾਉਣ। ਬੱਚੇ ਜਦੋਂ ਸਕੂਲ ਵਿਚ ਰਹਿੰਦੇ ਹਨ, ਉਦੋਂ ਮਾਵਾਂ ਅਤੇ ਘਰ ਦੀਆਂ ਹੋਰ ਔਰਤਾਂ ਘਰ ਵਿਚ ਹੀ ਹੁੰਦੀਆਂ ਹਨ, ਉਸ ਸਮੇਂ ਉਹ ਟੀ. ਵੀ. ਦੇਖਣ।
* ਮਾਤਾ-ਪਿਤਾ ਬਚਪਨ ਤੋਂ ਹੀ ਬੱਚਿਆਂ ਵਿਚ ਜਿਸ ਤਰ੍ਹਾਂ ਦੇ ਖਾਣ-ਪੀਣ ਦੀ ਆਦਤ ਪਾਉਂਦੇ ਹਨ, ਬੱਚੇ ਉਸੇ ਤਰ੍ਹਾਂ ਦੇ ਖਾਣ-ਪੀਣ ਦੇ ਆਦੀ ਹੋ ਜਾਂਦੇ ਹਨ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਜੇਕਰ ਉਹ ਸ਼ਾਕਾਹਾਰੀ ਹਨ ਤਾਂ ਹਰ ਤਰ੍ਹਾਂ ਦੇ ਸ਼ਾਕਾਹਾਰ ਅਪਣਾਉਣ ਅਤੇ ਖਾਣ। ਵੱਡਿਆਂ ਦੀ ਨਕਲ ‘ਤੇ ਬੱਚੇ ਵੀ ਉਸੇ ਤਰ੍ਹਾਂ ਦੇ ਭੋਜਨ ਅਪਣਾ ਲੈਂਦੇ ਹਨ।
* ਅਕਸਰ ਦੇਖਿਆ ਜਾਂਦਾ ਹੈ ਕਿ ਪਤੀ-ਪਤਨੀ ਜਾਂ ਸਹੇਲੀਆਂ ਹਮੇਸ਼ਾ ਸੈਕਸ, ਪ੍ਰੇਮ, ਚੁਗਲਖੋਰੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਹਨ। ਬੱਚੇ ਸਾਹਮਣੇ ਤਾਂ ਅਜਿਹਾ ਦਿਖਾਉਂਦੇ ਹਨ ਜਿਵੇਂ ਉਹ ਕੁਝ ਨਹੀਂ ਸੁਣ ਰਹੇ ਪਰ ਸਭ ਕੁਝ ਸੁਣਦੇ ਹਨ। ਅੰਤ ਉਨ੍ਹਾਂ ਸਾਹਮਣੇ ਅਜਿਹੇ ਆਚਰਣ ਤੋਂ ਸ਼ੰਕਾ ਕਰੋ। ਬੱਚੇ ਨੂੰ ਡਾਂਟਣ ਨਾਲ ਉਸ ਵਿਚ ਇਹ ਗੱਲ ਬੈਠ ਜਾਂਦੀ ਹੈ ਕਿ ਆਖ਼ਰ ਅਜਿਹੀ ਕਿਹੜੀ ਗੱਲ ਹੈ, ਜੋ ਉਸ ਤੋਂ ਛੁਪਾਈ ਜਾ ਰਹੀ ਹੈ।
* ਅਚਾਰ-ਵਿਵਹਾਰ ਦੀ ਦ੍ਰਿਸ਼ਟੀ ਨਾਲ ਵੀ ਬੱਚੇ ਮਾਤਾ-ਪਿਤਾ ਜਾਂ ਵੱਡੇ ਬਜ਼ੁਰਗਾਂ ਦੀ ਕਾਰਬਨ ਕਾਪੀ ਹੁੰਦੇ ਹਨ। ਵੱਡਿਆਂ ਦੀ ਜ਼ਿੰਮੇਵਾਰੀ ਹੈ ਕਿ ਬੱਚੇ ਨੂੰ ਇਹ ਸਿਖਾਇਆ ਜਾਵੇ ਕਿ ਕਿਸੇ ਤੋਂ ਵੀ ਕੋਈ ਚੀਜ਼ ਨਾ ਮੰਗੀ ਜਾਵੇ। ਜੇਕਰ ਕਿਸੇ ਤੋਂ ਮੰਗ ਹੀ ਲਈ ਹੈ ਤਾਂ ਜਲਦੀ ਤੋਂ ਜਲਦੀ ਧੰਨਵਾਦ ਨਾਲ ਵਾਪਸ ਕਰ ਦਿੱਤੀ ਜਾਵੇ। ਸਕੂਲ ਦੇ ਹੈੱਡਮਾਸਟਰ ਤੋਂ ਲੈ ਕੇ ਘਰ ਪਹੁੰਚਣ ਵਾਲੇ ਰਿਕਸ਼ੇ ਵਾਲੇ ਤੱਕ ਹਰੇਕ ਇਕ ਨਾਲ ਮਿੱਠਾ ਬੋਲਿਆ ਜਾਵੇ। ਬੱਚਿਆਂ ਵਿਚਕਾਰ ਪ੍ਰੇਮ ਨਾਲ ਰਿਹਾ ਜਾਵੇ, ਘਰ ਆਏ ਮਹਿਮਾਨਾਂ ਨਾਲ ਸਲੀਕੇ ਨਾਲ ਬੋਲਿਆ ਜਾਵੇ।
* ਸਮੇਂ ‘ਤੇ ਸੌਣਾ, ਉੱਠਣਾ, ਸਕੂਲ ਜਾਣਾ, ਜ਼ਰੂਰੀ ਹੈ ਤਾਂ ਕਿ ਬੱਚਿਆਂ ਵਿਚ ਇਸ ਦੀ ਚੰਗੀ ਆਦਤ ਪਵੇ। ਸਹੀ ਮਾਇਨੇ ਵਿਚ ਬੱਚਿਆਂ ‘ਤੇ ਪੈਣ ਵਾਲੇ ਸੰਸਕਾਰ ਉਸ ਨੂੰ ਸਿਰਫ ਘਰ ਵਿਚ ਹੀ ਨਹੀਂ, ਬਲਕਿ ਬਾਹਰ ਜਾਣ ‘ਤੇ ਵੀ ਅਨੁਸ਼ਾਸਿਤ ਬਣਾਈ ਰੱਖਦੇ ਹਨ।

Comments

comments

Share This Post

RedditYahooBloggerMyspace