ਕੋਹਲੂ ਦੇ ਬੈਲ ਨਾ ਬਣੋ, ਸਮਾਰਟ ਵਰਕ ਲਈ ਇਹ ਪੜ੍ਹੋ

  • ਅਮੰਦਾ ਰੁਗੈਰੀ

”ਆਰਾਮ ਕਰੋ ਤੇ ਕੰਮ ਘੱਟ ਕਰੋ” ਕਹਿਣਾ ਜਿੰਨਾ ਸੌਖਾ ਲੱਗਦਾ ਹੈ ਅਸਲ ਵਿੱਚ ਕਰਨਾ ਓਨਾ ਹੀ ਔਖਾ ਹੈ ਪਰ ਇੱਥੇ ਅਜਿਹਾ ਕਰਨ ਦੇ ਕੁਝ ਚੰਗੇ ਫ਼ਾਇਦੇ ਵੀ ਹਨ।

ਜਦੋਂ ਮੈਂ ਵਾਸ਼ਿੰਗਟਨ, ਡੀਸੀ ਤੋਂ ਰੋਮ ਗਈ ਤਾਂ ਇੱਕ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਇਹ ਸੀ ਕਿ ਉੱਥੇ ਲੋਕ ਕੁੱਝ ਕਰਦੇ ਹੀ ਨਹੀਂ ਸਨ। ਮੈਂ ਹਮੇਸ਼ਾ ਇੱਕ ਬਜ਼ੁਰਗ ਔਰਤ ਨੂੰ ਦੇਖਦੀ ਜੋ ਆਪਣੀ ਖਿੜਕੀ ਹੇਠਾਂ ਆਉਣ-ਜਾਣ ਵਾਲੇ ਲੋਕਾਂ ਨੂੰ ਤੱਕਦੀ ਰਹਿੰਦੀ ਸੀ। ਇਸ ਤੋਂ ਇਲਾਵਾ ਇੱਕ ਪਰਿਵਾਰ ਸੀ ਜੋ ਸ਼ਾਮ ਦੀ ਸੈਰ ਵੇਲੇ ਅਕਸਰ ਹਰ ਕਿਸੇ ਨੂੰ ਰੋਕ ਕੇ ਦੁਆ-ਸਲਾਮ ਕਰਦਾ ਰਹਿੰਦਾ। ਇੱਥੋਂ ਤੱਕ ਕਿ ਕੰਮਕਾਜ ਵਾਲੀਆਂ ਥਾਵਾਂ ‘ਤੇ ਵੀ ਜ਼ਿੰਦਗੀ ਕੁਝ ਵੱਖਰੀ ਸੀ। ਲੋਕਾਂ ਨੂੰ ਆਪਣੇ ਕੰਮ ਨਿਪਟਾਉਣ ਦੀ ਕੋਈ ਕਾਹਲੀ ਨਹੀਂ ਅਤੇ ਬਿਹਤਰੀਨ ਖਾਣੇ ਲਈ ਰੈਸਟੋਰੈਂਟ ਹਮੇਸ਼ਾ ਭਰੇ ਰਹਿੰਦੇ। ਜਦੋਂ ਯਾਤਰੀਆਂ ਨੇ 17ਵੀਂ ਸਦੀ ਵਿੱਚ ਸਫ਼ਰਨਾਮੇ ਲਿਖਣੇ ਸ਼ੁਰੂ ਕੀਤੇ ਤਾਂ, ਇਸ ਦਾ ਸਭ ਤੋਂ ਵੱਧ ਪ੍ਰਭਾਵ ਇਟਲੀ ਦੇ ਲੋਕਾਂ ਉੱਪਰ ਪਿਆ। ਲੋਕ ਇਨ੍ਹਾਂ ਸਫ਼ਰਨਾਮਿਆਂ ਨੂੰ ਪੜ੍ਹ ਕੇ ਇਤਾਲਵੀਆਂ ਨੂੰ ‘ਆਲਸੀ’ ਸਮਝਣ ਲੱਗ ਪਏ। ਕੰਮ ਵੀ ਨਾ ਕਰਨਾ ਅਤੇ ਵਿਹਲੇ ਵੀ ਨਾ ਰਹਿਣਾ ਇਤਲਾਵੀਆਂ ਦਾ ਸੁਭਾਅ ਹੈ। ਸਖ਼ਤ ਮਿਹਨਤ ਦਾ ਆਪਣੀ ਆਲਸੀ ਜੀਵਨ ਸ਼ੈਲੀ ਨਾਲ ਸਮਤੋਲ ਕਾਇਮ ਕਰਨ ਦੇ ਉਨ੍ਹਾਂ ਦੇ ਗੁਣ ਨੇ ਮੈਨੂੰ ਹਮੇਸ਼ਾ ਆਪਣੇ ਵੱਲ ਖਿੱਚਿਆ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਮਿਹਨਤੀ ਹੋਣ ਨੂੰ ਆਲਸੀ ਹੋਣ ਦਾ ਵਿਰੋਧੀ ਸਮਝਿਆ ਜਾਂਦਾ ਹੈ। ਆਖ਼ਰਕਾਰ ਸਾਡੇ ਲਈ ਵੀ ਤਾਂ ਰਚਨਾਤਮਿਕਤਾ ਦਾ ਮਤਲਬ ਕੁੱਝ ਬੌਧਿਕ ਜਾਂ ਉਦਯੋਗਿਕ ਕਰਨਾ ਹੀ ਆਖ਼ਰਕਾਰ ਸਾਡੇ ਸਮੇਂ ਦਾ ਸਹੀ ਉਪਯੋਗ ਹੈ।

ਕੰਮ ਕਰਨ ਦੇ ਤਰੀਕੇ
ਅਸੀਂ ਪੂਰਾ ਦਿਨ ਵੱਧ ਤੋਂ ਵੱਧ ਕੁੱਝ ਨਾ ਕੁੱਝ ਕਰਦੇ ਰਹਿੰਦੇ ਹਾਂ ਅਤੇ ਉੱਥੇ ਕਈ ਲੋਕ ਮੰਨਦੇ ਹਨ ਕਿ ਬਿਨਾਂ ਰੁਕੇ ਕੰਮ ਕਰਨਾ ਕੋਈ ਵਧੀਆ ਆਦਰਸ਼ ਨਹੀਂ ਹੈ ਅਤੇ ਨਾ ਹੀ ਇਸ ਦੇ ਨਾਲ ਉਤਪਾਦਕਤਾ ਦੇ ਗੁਣਾਂ ਵਿੱਚ ਵਾਧਾ ਹੁੰਦਾ ਹੈ। ਉਸ ਦੇ ਬਾਵਜੂਦ ਵੀ ਆਲਸੀ ਹੁੰਦੇ ਹੋਏ ਵੀ ਸਖ਼ਤ ਮਿਹਨਤ ‘ਤੇ ਵਿਸ਼ਵਾਸ ਨੇ ਮੈਨੂੰ ਹਮੇਸ਼ਾ ਪ੍ਰਭਾਵਿਤ ਕੀਤਾ। ਪਰ ਖੋਜਕਾਰਾਂ ਮੁਤਾਬਕ ਅਜਿਹਾ ਵੀ ਨਹੀਂ ਹੈ ਕਿ 14 ਘੰਟੇ ਦਿਨ ਵਿੱਚ ਜੋ ਕੰਮ ਅਸੀਂ ਕੀਤਾ ਇਹ ਘਟੀਆ ਹੈ। ਕੰਮ ਕਰਨ ਦੇ ਤਰੀਕੇ ਨੇ ਵੀ ਸਾਡੀ ਸਿਰਜਨਾਤਮਿਕਤਾ ਅਤੇ ਸਮਝ ਨੂੰ ਕਮਜ਼ੋਰ ਕੀਤਾ ਹੈ। ਜਿਵੇਂ ਓਵਰ ਟਾਈਮ ਕਰਨ ਨਾਲ ਅਸੀਂ ਬਿਮਾਰ ਮਹਿਸੂਸ ਕਰਦੇ ਹਾਂ ਅਤੇ ਵਿਡੰਬਣਾ ਇਹ ਵੀ ਹੈ ਕਿ ਇੰਝ ਲਗਦਾ ਹੈ ਕਿ ਜਿਵੇਂ ਸਾਡੇ ਕੋਲ ਕੋਈ ਉਦੇਸ਼ ਹੀ ਨਹੀਂ ਹੈ, ਜ਼ਿੰਦਗੀ ਉਦੇਸ਼ਹੀਣ ਹੋ ਗਈ ਹੈ।

‘ਟੂ ਓਸਮ ਆਵਰਜ਼’ ਦੇ ਲੇਖਕ ਜੋਸ਼ ਡੈਵਿਸ ਕਹਿੰਦੇ ਹਨ ਕਿ ਇਹ ਠੀਕ ਇਸੇ ਤਰ੍ਹਾਂ ਹੈ ਜਿਵੇਂ ਡੰਡ-ਬੈਠਕਾਂ ਲਗਾਉਣਾ ਹੈ, …ਅਤੇ ਇਸ ਤਰ੍ਹਾਂ ਹੀ ਮਾਨਸਿਕ ਕੰਮਾਂ ਬਾਰੇ ਸੋਚੋ। ਚਲੋ, ਦੱਸੋ ਜ਼ਰਾ, ਜੇਕਰ ਤੁਸੀਂ 10 ਹਜ਼ਾਰ ਦੰਡ-ਬੈਠਕਾਂ ਮਾਰਨਾ ਚਾਹੁੰਦੇ ਹੋ ਅਤੇ ਤੇ ਕਿਵੇਂ ਮਾਰੋਗੇ? ਇਸ ਦਾ ਸਭ ਤੋਂ ਵਧੀਆ ਤਰੀਕਾ ਤਾਂ ਬਿਨਾਂ ਰੁਕੇ ਮਾਰਨ ਦਾ ਹੈ ਅਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਜਿਹਾ ਅਸੰਭਵ ਹੈ। ਪਰ ਜੇਕਰ ਅਸੀਂ ਕੁੱਝ ਸਮਾਂ ਡੰਡ-ਬੈਠਕਾਂ ਮਾਰੀਆਂ ਅਤੇ ਫੇਰ ਦੂਜੇ ਕੰਮ ਕਾਰ ਨਿਪਟਾ ਲਏ ਅਤੇ ਇਸ ਵਿਚਾਲੇ ਫੇਰ ਸਮਾਂ ਕੱਢ ਕੇ ਬੈਠਕਾਂ ਮਾਰ ਲਈਆਂ ਜਾਣ ਤਾਂ ਹਫ਼ਤੇ ਤੱਕ ਅਸੀਂ 10 ਹਜ਼ਾਰ ਤਾਂ ਪੂਰੀਆਂ ਕਰ ਹੀ ਸਕਦੇ ਹਾਂ।
ਡੈਵਿਸ ਲਿਖਦੇ ਹਨ, ”ਦਿਮਾਗ਼ ਵੀ ਮਾਸਪੇਸ਼ੀਆਂ ਵਾਂਗ ਹੀ ਹੈ। ਅਸੀਂ ਲਗਾਤਾਰ ਕੰਮ ਕਰਕੇ ਹਾਲਾਤ ਖ਼ਰਾਬ ਕਰ ਲੈਂਦੇ ਹਾਂ ਅਤੇ ਬਹੁਤ ਥੋੜ੍ਹਾ ਕੰਮ ਹੀ ਮੁਕੰਮਲ ਕਰਦੇ ਹਾਂ।”

ਕਰੋ ਜਾਂ ਮਰੋ
ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਸਾਡੇ ਵਿਚੋਂ ਬਹੁਤ ਸਾਰੇ ਲੋਕ ਸਾਡੇ ਦਿਮਾਗ਼ ਨੂੰ ਮਾਸਪੇਸ਼ੀ ਵਾਂਗ ਨਹੀਂ ਪਰ ਕੰਪਿਊਟਰ ਵਾਂਗ ਸਮਝਦੇ ਹਨ, ਇੱਕ ਅਜਿਹੀ ਮਸ਼ੀਨ ਜੋ ਲਗਾਤਾਰ ਕੰਮ ਕਰਦੀ ਹੈ। ਇਹ ਬੇਹੱਦ ਗ਼ਲਤ ਹੈ, ਅਸੀਂ ਆਪਣੇ ਆਪ ਬਿਨਾਂ ਰੁਕੇ ਘੰਟਿਆਂ ਬੱਧੀ ਕੰਮ ਕਰਕੇ ਸਿਰਫ਼ ਸਜ਼ਾ ਦਿੰਦੇ ਹਾਂ।

‘ਆਟੋਪਾਇਲਟ’ ਦੇ ਲੇਖਕ ਐਂਡਰਿਊ ਸਮਾਰਟ ਦਾ ਕਹਿਣਾ ਹੈ, ”ਇਹ ਵਿਚਾਰ ਕਿ ਤੁਸੀਂ ਆਪਣਾ ਧਿਆਨ ਅਨਿਸ਼ਚਿਤ ਸਮੇਂ ਤੱਕ ਖਿੱਚ ਸਕਦੇ ਹੋ ਬਿਲਕੁਲ ਗ਼ਲਤ ਹੈ। ਇਹ ਆਪਣੇ ਆਪ ਨੂੰ ਹਰਾਉਣ ਵਾਂਗ ਹੈ।”

”ਜਦੋਂ ਤੁਹਾਡਾ ਸਰੀਰ ਆਰਾਮ ਚਾਹੁੰਦਾ ਹੋਵੇ ਤੇ ਤੁਸੀਂ ਲਗਾਤਾਰ ਕੋਹਲੂ ਦੇ ਬੈਲ ਵਾਂਗ ਆਪਣੇ ਆਪ ਨੂੰ ਲਾਈ ਰੱਖਦੇ ਹੋ ਤਾਂ ਸ਼ੁਰੂ ਵਿੱਚ ਭਾਵੇਂ ਤੁਹਾਨੂੰ ਤਣਾਅ ਘੱਟ ਹੁੰਦਾ ਹੈ ਜੋ ਸਮੇਂ ਦੇ ਨਾਲ ਨਾਲ ਬੇਹੱਦ ਖ਼ਤਰਨਾਕ ਹੋ ਜਾਂਦਾ ਹੈ।”

ਇੱਕ ਮੈਟਾ ਅਨੈਲਸਿਸ ਅਧਿਐਨ ਵਿੱਚ ਸਾਹਮਣੇ ਆਇਆ ਕਿ ਰੁਟੀਨ ਵਿੱਚ ਲੰਬੇ ਸਮੇਂ ਤੱਕ ਕੰਮ ਕਰਦੇ ਰਹਿਣ ਨਾਲ ਦਿਲ ਸੰਬੰਧੀ ਬਿਮਾਰੀਆਂ ਦਾ ਖ਼ਤਰਾ ਵੀ 40 ਫ਼ੀਸਦੀ ਵੱਧ ਜਾਂਦਾ ਹੈ। ਇੱਕ ਹੋਰ ਅਧਿਐਨ ਵਿੱਚ ਸਾਹਮਣੇ ਆਇਆ ਕਿ ਜੋ ਲੋਕ ਜ਼ਿਆਦਾ ਘੰਟੇ ਕੰਮ ਕਰਦੇ ਹਨ ਉਨ੍ਹਾਂ ਵਿੱਚ ਦੌਰੇ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਜਦਕਿ 11 ਘੰਟੇ ਕੰਮ ਕਰਨ ਵਾਲੇ ਲੋਕਾਂ ਨੂੰ 7 ਘੰਟੇ ਕੰਮ ਕਰਨ ਵਾਲਿਆਂ ਦੀ ਤੁਲਨਾ ਵਿੱਚ ਡਿਪ੍ਰੈਸ਼ਨ ਹੋਣ ਦੀ ਸੰਭਾਵਨਾ ਲਗਭਗ 2.5 ਗੁਣਾ ਵਧੇਰੇ ਹੁੰਦੀ ਹੈ। ਲੋੜ ਅਤੇ ਸਮਰੱਥਾ ਤੋਂ ਵਧੇਰੇ ਕੰਮ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਜਾਪਾਨ ਮੋਹਰੀ ਹੈ।

ਛੁੱਟੀਆਂ ਤੋਂ ਕਮਾਈ
ਜੇਕਰ ਤੁਸੀਂ ਸੋਚ ਰਹੇ ਹੋ ਕਿ ਉਹ ਛੁੱਟੀ ਜੋ ਤੁਸੀਂ ਹਮੇਸ਼ਾ ਤੋਂ ਟਾਲਦੇ ਰਹੇ ਹੋ ਲੈ ਲੈਣੀ ਚਾਹੀਦੀ ਹੈ ਤਾਂ, ਤੁਹਾਨੂੰ ਲੈ ਲੈਣੀ ਚਾਹੀਦੀ ਹੈ। ਹੈਲਸਿੰਕੀ ਦੇ ਕਾਰੋਬਾਰੀਆਂ ਉੱਪਰ ਹੋਏ ਇੱਕ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ 26 ਸਾਲਾਂ ਦੇ ਅਰਸੇ ਦੌਰਾਨ ਜਿਨ੍ਹਾਂ ਲੋਕਾਂ ਨੇ ਕੰਮ ਦੌਰਾਨ ਘੱਟ ਛੁੱਟੀਆਂ ਲਈਆਂ ਅਤੇ ਉਨ੍ਹਾਂ ਦੀ ਸਮੇਂ ਤੋਂ ਪਹਿਲਾਂ ਮੌਤ ਅਤੇ ਬੁਢਾਪੇ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨ ਦੀਆਂ ਸੰਭਾਵਨਾਵਾਂ ਜ਼ਿਆਦਾ ਸਨ। ਛੁੱਟੀਆਂ ਤੋਂ ਵੀ ਥੋੜ੍ਹੀ ਬਹੁਤ ਕਮਾਈ ਹੋ ਸਕਦੀ ਹੈ। 5 ਹਜ਼ਾਰ ਤੋਂ ਵਧੇਰੇ ਰੈਗੂਲਰ ਅਮਰੀਕੀ ਕਰਮਚਾਰੀਆਂ ਉੱਪਰ ਹੋਏ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਸਾਲਾਨਾ 10 ਜਾਂ ਉਸ ਤੋਂ ਵੀ ਘੱਟ ਤਨਖ਼ਾਹ ਵਾਲੀਆਂ ਛੁੱਟੀਆਂ ਲੈਣ ਵਾਲਿਆਂ ਨੂੰ ਬੋਨਸ ਮਿਲਣ ਜਾਂ ਉਨ੍ਹਾਂ ਦੀ ਤਨਖ਼ਾਹ ਵਧਣ ਦੇ ਤਿੰਨ ਸਾਲਾਂ ਵਿੱਚੋਂ ਇੱਕ ਸਾਲ ਦੀ ਹੀ ਸੰਭਾਵਨਾ ਸੀ। ਇਸ ਦੇ ਉਲਟ ਜੋ ਕਰਮਚਾਰੀ 10 ਤੋਂ ਵੱਧ ਛੁੱਟੀਆਂ ਲੈਂਦੇ ਹਨ ਉਨ੍ਹਾਂ ਇਹੋ ਮੌਕੇ ਤਿੰਨ ਵਿੱਚੋਂ ਦੋ ਹੁੰਦੇ ਹਨ।

ਇਹ ਕਹਿਣਾ ਕਿ ਉਤਪਾਦਕਤਾ ਅਤੇ ਕੁਸ਼ਲਤਾ ਕੋਈ ਮੂਲੋਂ ਹੀ ਨਵੇਂ ਸੰਕਲਪ ਹਨ, ਗ਼ਲਤ ਹੋਵੇਗਾ। ਬਰਟਰੈਂਡ ਰਸਲ ਨੇ 1932 ਵਿੱਚ ਲਿਖਿਆ ਸੀ, ”ਹਾਲਾਂਕਿ ਥੋੜ੍ਹਾ ਬਹੁਤਾ ਆਰਾਮ ਵਧੀਆ ਹੁੰਦਾ ਹੈ ਪਰ ਜੇ ਲੋਕਾਂ ਨੇ ਚੌਵੀਆਂ ਵਿੱਚੋਂ ਸਿਰਫ਼ ਚਾਰ ਘੰਟੇ ਹੀ ਕੰਮ ਕਰਨਾ ਹੋਵੇ ਤਾਂ ਉਨ੍ਹਾਂ ਲਈ ਵਿਹਲਾ ਸਮਾਂ ਲੰਘਾਉਣਾ ਮੁਸ਼ਕਿਲ ਹੋ ਜਾਵੇਗਾ।”

ਦੁਨੀਆ ਦੇ ਕੁਝ ਮਹਾਨ ਅਤੇ ਸਿਰਜਣਾਤਮਿਕ ਲੋਕਾਂ ਨੇ ਵੀ ਫ਼ੁਰਸਤ ਨਾਲ ਕੰਮ ਕਰਨ ਦੀ ਅਹਿਮੀਅਤ ਨੂੰ ਪਛਾਣਿਆ ਹੈ। ਹੈਨਰੀ ਮਿਲਰ ਨੇ 11 ਕਮਾਂਡਮੈਂਟਸ ਆਨ ਰਾਈਟਿੰਗ ਵਿੱਚ ਲਿਖਿਆ ਕਿ, ਇੱਕ ਸਮੇਂ ਇੱਕੋ ਕੰਮ ਕਰੋ ਮਿੱਥੇ ਸਮੇਂ ਤੇ ਆਰਾਮ ਕਰੋ, ਇਨਸਾਨ ਹੀ ਰਹੋ, ਲੋਕਾਂ ਨੂੰ ਮਿਲੋ ਘੁੰਮੋ-ਫਿਰੋ ਅਤੇ ਜੇ ਪਸੰਦ ਹੋਵੇ ਤਾਂ ਘੁੱਟ ਲਾ ਲਓ’

8 ਘੰਟੇ ਕੰਮ
ਦਿਨ ‘ਚ 8 ਘੰਟੇ ਕੰਮ ਕਰਨ ਪਿੱਛੇ ਵੀ ਇੱਕ ਕਾਰਨ ਹੈ। ਸਨਅਤੀ ਇਨਕਲਾਬ ਦੌਰਾਨ 10 ਤੋਂ 16 ਘੰਟੇ ਕੰਮ ਕਰਨਾ ਆਮ ਗੱਲ ਸੀ। ਸਭ ਤੋਂ ਪਹਿਲਾਂ ਫੋਰਡ ਨੇ ਕੰਮ ਦੇ ਮਾਮਲੇ ਵਿੱਚ 8 ਘੰਟਿਆਂ ਵਾਲਾ ਤਜ਼ਰਬਾ ਕੀਤਾ। ਕੰਪਨੀ ਨੇ ਦੇਖਿਆ ਕਿ ਅਜਿਹਾ ਕਰਨ ਨਾਲ ਕਾਮਿਆਂ ਦੀ ਕੁਸ਼ਲਤਾ ਵਿੱਚ ਸੁਧਾਰ ਆਇਆ। ਇਸ ਤੋਂ ਇਲਾਵਾ ਕੰਪਨੀ ਦਾ ਮੁਨਾਫ਼ਾ ਦੋ ਸਾਲ ਵਿੱਚ ਦੁੱਗਣਾ ਹੋ ਗਿਆ। ਜੇਕਰ 10 ਘੰਟੇ ਕੰਮ ਕਰਨ ਨਾਲੋਂ 8 ਘੰਟੇ ਕੰਮ ਕਰਨਾ ਵਧੀਆ ਹੈ ਤਾਂ ਸ਼ਾਇਦ, ਹੋਰ ਘੱਟ ਸਮਾਂ ਵੀ ਵਧੇਰੇ ਕਾਰਗਰ ਹੋ ਸਕਦਾ ਹੈ?

ਇੱਕ ਖੋਜ ਵਿੱਚ ਦੇਖਿਆ ਗਿਆ ਕਿ 40 ਤੋਂ ਵੱਧ ਉਮਰ ਦੇ ਲੋਕਾਂ ਲਈ ਹਫ਼ਤੇ ਵਿੱਚ 25 ਘੰਟਿਆਂ ਦਾ ਕੰਮ ਸਭ ਤੋਂ ਬਿਹਤਰੀਨ ਹੋ ਸਕਦਾ ਹੈ। ਉੱਥੇ ਹੀ ਸਵੀਡਨ ਇੱਕ ਖੋਜ ਦਿਨ ਵਿੱਚ 6 ਘੰਟਿਆਂ ‘ਤੇ ਕੀਤੀ ਗਈ ਜਿਸ ਵਿੱਚ ਕਰਮੀਆਂ ਨੇ ਵਧੇਰੇ ਉਤਪਾਦਕਤਾ ਦਿੱਤੀ ਅਤੇ ਇਸ ਦੌਰਾਨ ਉਨ੍ਹਾਂ ਦੀ ਸਿਹਤ ਵੀ ਵਧੀਆ ਰਹੀ। ਇਸ ਤੋਂ ਲੋਕਾਂ ਦੇ ਕੰਮਕਾਜੀ ਦਿਨਾਂ ਵਿੱਚ ਕੀਤੇ ਗਏ ਵਤੀਰੇ ਬਾਰੇ ਵੀ ਪਤਾ ਲਗਦਾ ਹੈ। ਯੂਕੇ ਵਿੱਚ 2 ਹਜ਼ਾਰ ਰੈਗੂਲਰ ਕਾਮਿਆਂ ਉੱਪਰ ਹੋਏ ਇੱਕ ਸਰਵੇ ਮੁਤਾਬਕ ਦੇਖਿਆ ਗਿਆ ਕਿ ਲੋਕ ਦਿਨ ਦੇ 8 ਘੰਟਿਆਂ ਵਿਚੋਂ ਸਿਰਫ਼ ਦੋ ਘੰਟੇ ਅਤੇ 53 ਮਿੰਟ ਹੀ ਵਧੀਆ ਕੰਮ ਕਰਦੇ ਹਨ।ਬਾਕੀ ਸਮਾਂ ਉਹ ਸੋਸ਼ਲ ਮੀਡੀਆ ਦੇਖਣ, ਖ਼ਬਰਾਂ ਪੜ੍ਹਣ, ਸਹਿਕਰਮੀਆਂ ਨਾਲ ਗੱਲਾਂ, ਖਾਣਾ ਅਤੇ ਨਵੀਆਂ ਨੌਕਰੀਆਂ ਲੱਭਣ ਵਿੱਚ ਲਗਾਉਂਦੇ ਹਨ। ਹੋਰ ਵੀ ਕਈ ਅਧਿਐਨ ਕੰਮ ਵਿੱਚ ਛੋਟੇ-ਛੋਟੇ ਬ੍ਰੇਕ ਲੈਣ ਨਾਲ ਕੰਮ ‘ਤੇ ਹੋਰ ਧਿਆਨ ਕੇਂਦਰਿਤ ਹੁੰਦਾ ਹੈ ਅਤੇ ਕਾਰਗੁਜ਼ਾਰੀ ਵਧੀਆ ਹੁੰਦੀ ਹੈ ਅਤੇ ਬ੍ਰੇਕ ਨਾ ਲੈਣ ਨਾਲ ਕਾਰਗੁਜ਼ਾਰੀ ਉੱਪਰ ਮਾੜਾ ਅਸਰ ਪੈਂਦਾ ਹੈ।

ਆਰਾਮ ਕਰਨਾ
ਜਿਵੇਂ ਕੁਝ ਖ਼ੋਜੀ ਦੱਸਦੇ ਹਨ ਕਿ ਇਹ ਜ਼ਰੂਰੀ ਨਹੀਂ ਕਿ ਜਦੋਂ ਅਸੀਂ ਕੁਝ ਨਹੀਂ ਕਰ ਰਹੇ ਹੁੰਦੇ, ਤਾਂ ਅਸੀਂ ਆਰਾਮ ਕਰ ਰਹੇ ਹੁੰਦੇ ਹਾਂ, ਕੰਮ ਦਾ ਉਲਟ ਵਿਹਲ ਢੁਕਵਾਂ ਵਿਰੋਧੀ ਸ਼ਬਦ ਨਹੀਂ ਹੈ। ਜਦੋਂ ਅਸੀਂ ਵਿਹਲੇ ਹੁੰਦੇ ਹਾਂ ਤਾਂ ਸਾਡੇ ਦਿਮਾਗ਼ ਦਾ ਕੁਝ ਹਿੱਸਾ ਸਰਗਰਮ ਰਹਿੰਦਾ ਹੈ, ਜਿਸ ਨੂੰ ਡਿਫਾਲਟਰ ਮੋਡ ਨੈਟਵਰਕ (ਡੀਐਮਐਨ) ਕਹਿੰਦੇ ਹਨ। ਇਹ ਯਾਦਦਾਸ਼ਤ ਅਤੇ ਭਵਿੱਖ ਬਾਰੇ ਸੋਚਣ ਵਿੱਚ ਇੱਕ ਸੰਵੇਦਨਸ਼ੀਲ ਭੂਮਿਕਾ ਨਿਭਾਉਂਦਾ ਹੈ।

ਇਹ ਉਹੀ ਹਿੱਸਾ ਹੈ ਜਿਹੜਾ ਉਸ ਸਮੇਂ ਸਰਗਰਮ ਹੁੰਦਾ ਹੈ ਜਦੋਂ ਕੋਈ ਹੋਰ ਲੋਕਾਂ ਨੂੰ ਦੇਖਦਾ ਹੈ, ਆਪਣੇ ਬਾਰੇ ਸੋਚਦਾ ਹੈ, ਜਦੋਂ ਕੋਈ ਨੈਤਿਕ ਫ਼ੈਸਲਾ ਲੈ ਰਿਹਾ ਹੁੰਦਾ ਹੈ ਜਾਂ, ਜਦੋਂ ਕਿਸੇ ਹੋਰ ਦੀਆਂ ਭਾਵਨਾਵਾਂ ਸਮਝਦਾ ਹੈ। ਡੀਐਨਐਮ ਉਹ ਥਾਂ ਹੈ ਜਿੱਥੇ ਤੁਸੀਂ ਦੋ ਵਿਸ਼ਿਆਂ ਵਿੱਚ ਸੰਬੰਧ ਪੈਦਾ ਕਰਦੇ ਹੋ ਜਾਂ ਨਵੇਂ ਵਿਚਾਰ ਪੇਸ਼ ਕਰਦੇ ਹੋ। ਇਸ ਦੇ ਇਲਾਵਾ ਇਹ ਉਹ ਥਾਂ ਵੀ ਹੈ ਜਿੱਥੇ ਤੁਸੀਂ ਕੁਝ ਬਹੁਮੁੱਲੀਆਂ ਯਾਦਾਂ ਨੂੰ ਸੰਭਾਲ ਕੇ ਰੱਖਦੇ ਹੋ। ਜੇਕਰ ਇਹ ਨੈਟਵਰਕ ਬੰਦ ਹੋ ਜਾਵੇ ਤਾਂ ਸਾਨੂੰ ਯਾਦ ਕਰਨ ਵਿੱਚ, ਨਤੀਜਿਆਂ ਦਾ ਅਨੁਮਾਨ ਲਾਉਣ ਵਿੱਚ, ਸਮਾਜਿਕ ਰਿਸ਼ਤਿਆਂ ਨੂੰ ਸਮਝਣ ਵਿੱਚ ਅਤੇ ਆਪਣੇ-ਆਪ ਨੂੰ ਸਮਝਣ ਵਿੱਚ ਮੁਸ਼ਕਿਲ ਆਉਂਦੀ ਹੈ। ਜੇ ਅਜਿਹਾ ਹੋ ਜਾਵੇ ਤਾਂ ਵਾਕਈ ਸਾਡੇ ਲਈ ਕੰਮ ਕਰਨਾ ਮੁਸ਼ਕਿਲ ਹੋ ਜਾਵੇਗਾ।

ਵਿਹਲੇ ਰਹਿਣਾ ਔਖਾ
ਧਿਆਨ ਲਾਉਣ ਵਾਲੇ ਜਾਂ ਮੈਡੀਟੇਸ਼ਨ ਕਰਨ ਵਾਲੇ ਜਾਣਦੇ ਹਨ ਕਿ ‘ਕੁਝ ਨਹੀਂ ਕਰਨਾ’ ਕਿੰਨਾ ਔਖਾ ਹੈ। ਸਾਡੇ ਵਿੱਚੋਂ ਕਿੰਨੇ ਲੋਕ 30 ਸਕਿੰਟ ਤੋਂ ਬਾਅਦ ਆਪਣਾ ਫ਼ੋਨ ਚੈੱਕ ਕਰਦੇ ਹਨ। ਅਸੀਂ ਆਪਣੇ ਆਪ ਜਿਵੇਂ ਨੂੰ ਪ੍ਰੇਸ਼ਾਨ ਕਰ ਰਹੇ ਹਾਂ ਇਹ ਉਸ ਲਿਹਾਜ਼ ਨਾਲ ਸਾਨੂੰ ਸਹਿਜ ਬਣਾਉਂਦਾ ਹੈ। 11 ਵੱਖ-ਵੱਖ ਅਧਿਐਨ ਦੱਸਦੇ ਹਨ ਕਿ ਜਦੋਂ ਲੋਕਾਂ ਲੰਬੇ ਸਮੇਂ ਲਈ ਵਿਹਲੇ ਬੈਠਣ ਲਈ ਕਿਹਾ ਤਾਂ ਉਹ ਸਿਰਫ਼ 6 ਤੋਂ 15 ਮਿੰਟ ਹੀ ਬੈਠ ਸਕੇ ਅਤੇ ਵਧੇਰੇ ਚਿਰ ਵਿਹਲ ਦੀ ਹਾਲਾਤ ਵਿੱਚ ਕੁਝ ਵੀ ਕਰ ਸਕਦੇ ਹਨ ਉਹ ਆਪਣੇ ਆਪ ਨੂੰ ਬਿਜਲੀ ਦੇ ਝਟਕੇ ਵੀ ਲਗਾ ਸਕਦੇ ਹਨ। ਇਹ ਵੀ ਨਹੀਂ ਕਿ ਤੁਸੀਂ ਸਾਰੇ ਕੰਮ ਛੱਡ ਕੇ, ਹੱਥ ਤੇ ਹੱਥ ਧਰ ਕੇ ਬੈਠ ਜਾਓ। ਸਗੋਂ ਨਿਰੰਤਰ ਚਿੰਤਨ ਬਹੁਤ ਜ਼ਰੂਰੀ ਹੈ। ਇਮੋਰਡਿਨੋ ਯੈਂਗ ਮੁਤਾਬਕ, ਕੁਝ ਵੀ ਅਜਿਹਾ ਜਿਸ ਵਿੱਚ ਕੋਈ ਕਲਪਨਾਸ਼ੀਲਤਾ ਸ਼ਾਮਲ ਹੋਵੇ, ਜਿਸ ਵਿੱਚ ਕੋਈ ਚੰਗੀ ਕਿਤਾਬ ਪੜ੍ਹਨਾ ਵੀ ਸ਼ਾਮਲ ਹੋ ਸਕਦਾ ਹੈ ਤੁਹਾਡੇ ਲਈ ਮਦਦਗਾਰ ਹੋ ਸਕਦਾ ਹੈ। ਜੇਕਰ ਤੁਸੀਂ ਉਦੇਸ਼ਪੂਰਨ ਵੀ ਹੋ ਅਤੇ ਆਪਣਾ ਸੋਸ਼ਲ ਮੀਡੀਆ ਵੀ ਦੇਖ ਰਹੇ ਹੋ ਤਾਂ ਤੁਸੀਂ ਵੀ ਆਪਣੇ ਡੀਐਮਐਨ ਨੂੰ ਮਸਰੂਫ਼ ਰੱਖ ਸਕਦੇ ਹੋ। ਉਹ ਕਹਿੰਦੇ ਹਨ, “ਜੇਕਰ ਤੁਸੀਂ ਕੋਈ ਵਧੀਆ ਫ਼ੋਟੋ ਦੇਖੀ ਤੇ ਦੇਖ ਕੇ ਛੱਡ ਦਿੱਤੀ ਹੈ ਤਾਂ ਡੀਐਮਐਨ ਕੰਮ ਨਹੀਂ ਕਰ ਰਿਹਾ ਪਰ ਜੇਕਰ ਤੁਸੀਂ ਉਸ ਫ਼ੋਟੋ ਬਾਰੇ ਕੁਝ ਸੋਚ ਰਹੇ ਹੋ ਅਤੇ ਕੋਈ ਕਹਾਣੀ ਘੜ ਰਹੇ ਹੋ ਤਾਂ ਡੀਐਮਐਨ ਸਰਗਰਮ ਹੁੰਦਾ ਹੈ।” ਇਹ ਲਗਾਤਾਰ ਕੀਤੇ ਕੰਮਕਾਜ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਖ਼ਤਮ ਕਰਨ ਲਈ ਬਹੁਤਾ ਸਮਾਂ ਨਹੀਂ ਲਗਾਉਂਦਾ।

ਧਿਆਨ ਜਾਂ ਮੈਡੀਟੇਸ਼ਨ
ਬਾਲਗ਼ ਅਤੇ ਬੱਚੇ ਦੋਵਾਂ ਨੂੰ ਆਪਣੇ ਫ਼ੋਨ ਦੇ ਬਿਨਾਂ ਬਾਹਰ ਚਾਰ ਦਿਨਾਂ ਲਈ ਛੱਡ ਦਿੱਤਾ ਗਿਆ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖਿਆ ਗਿਆ ਤਾਂ ਸਾਹਮਣੇ ਆਇਆ ਕਿ ਉਨ੍ਹਾਂ ਦੀ ਕਾਰਗੁਜ਼ਾਰੀ 50 ਫ਼ੀਸਦੀ ਵੱਧ ਗਈ। ਨੁਕਸਾਨ ਦੀ ਪੂਰਤੀ ਦਾ ਇੱਕ ਹੋਰ ਵਧੀਆ ਤਰੀਕਾ ਹੈ ਧਿਆਨ ਲਗਾਉਣਾ ਜਾਂ ਮੈਡੀਟੇਸ਼ਨ। ਡਿਪਰੈਸ਼ਨ ਵਿੱਚ ਕੰਮ ਕਰਨ ਨਾਲ ਹੋ ਚੁੱਕੇ ਨੁਕਸਾਨ ਨੂੰ ਦਰੁਸਤ ਕਰਨ ਦਾ ਇੱਕ ਤਰੀਕਾ ਇਹ ਹੋ ਸਕਦਾ ਹੈ। ਜਿਨ੍ਹਾਂ ਨੇ ਕਦੇ ਧਿਆਨ ਨਹੀਂ ਲਾਇਆ ਉਨ੍ਹਾਂ ਨੂੰ ਹਫ਼ਤਾ ਕੁ ਇਸ ਦੀਆਂ ਕਲਾਸਾਂ ਲੈਣੀਆਂ ਚਾਹੀਦੀਆਂ ਹਨ ਅਤੇ ਅਨੁਭਵੀਆਂ ਲਈ ਇੱਕ ਸੈਸ਼ਨ ਵੀ ਕਾਫ਼ੀ ਕੰਮ ਕਰ ਸਕਦਾ ਹੈ। ਇਸ ਨਾਲ ਕਿਰਿਆਸ਼ੀਲਤਾ, ਮੂਡ ਅਤੇ ਚੇਤੇ ਵਿੱਚ ਵਧੀਆ ਸੁਧਾਰ ਹੋ ਸਕਦਾ ਹੈ। ਆਪਣੇ ਕੰਮ ਵਿਚੋਂ 15 ਮਿੰਟ ਲਈ ਫ਼ੁਰਸਤ ਦਾ ਸਮਾਂ ਕੱਢ ਕੇ ਘੁੰਮਣਾ ਜਾਂ ਈਮੇਲ ਰਾਤ ਨੂੰ ਬੰਦ ਕਰਨ ਨਾਲ ਵੀ, ਕੁਝ ਚੈਨ ਮਹਿਸੂਸ ਕੀਤਾ ਜਾ ਸਕਦਾ ਹੈ। ਸਾਡੇ ਸੰਘਰਸ਼ ਦਾ ਵੱਡਾ ਹਿੱਸਾ ਤਾਂ ਇਹ ਡਰ ਹੈ ਕਿ ਹੈ ਕਿ ਜੇ ਅਸੀਂ ਇੱਕ ਪਲ ਲਈ ਵੀ ਢਿੱਲੇ ਪਏ ਜਾਂ ਆਰਾਮ ਕੀਤਾ ਤਾਂ ਪਰਲੋ ਆ ਜਾਵੇਗੀ।

ਦੂਜਿਆਂ ‘ਤੇ ਵਿਸ਼ਵਾਸ ਨਹੀਂ
ਜੇਨ ਰੋਬੀਸਨ ਮੁਤਾਬਕ ਇਹ ਗ਼ਲਤ ਹੈ। ਇਸ ਲਈ ਉਹ ਅੱਗ ਸ਼ਬਦ ਦੀ ਵਰਤੋਂ ਨੂੰ ਪਹਿਲ ਦਿੰਦੇ ਹਨ। ”ਮੈਂ ਜਿਸ ਰੂਪਕ ਦੀ ਵਰਤੋਂ ਕਰਨਾ ਚਾਹੁੰਦੀ ਹਾਂ ਉਹ ਹੈ, ਅੱਗ। ਅਸੀਂ ਕਾਰੋਬਾਰ ਸ਼ੁਰੂ ਕੀਤਾ ਅਤੇ ਇੱਕ ਹਫ਼ਤੇ ਬਾਅਦ ਅਸੀਂ ਇੰਨੇ ਥੱਕ ਗਏ ਕਿ ਇੱਕ ਹਫ਼ਤੇ ਦੀਆਂ ਛੁੱਟੀਆਂ ਲੈਣ ਦਾ ਮਨ ਕੀਤਾ। ਅਸੀਂ ਸੋਚਿਆ ਕਿ ਕਿਸੇ ਹੋਰ ਨੂੰ ਰੱਖ ਲਈਏ? ਸਾਡੇ ‘ਚੋਂ ਵਧੇਰੇ ਲੋਕ ਦੂਜਿਆਂ ‘ਤੇ ਵਿਸ਼ਵਾਸ ਨਹੀਂ ਕਰਦੇ ਅਤੇ ਇੰਝ ਮਹਿਸੂਸ ਕਰਦੇ ਹਾਂ ਕਿ ਦੂਸਰਾ ਸਾਡੇ ਵਾਂਗ ਕੰਮ ਨਹੀਂ ਕਰੇਗਾ ਅਤੇ ਅੱਗ ਬੁਝ ਜਾਵੇਗੀ।” ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਲਗਾਤਾਰ ਕੰਮ ਵਿੱਚ ਲੱਗੇ ਰਹਿਣ ਲਈ ਸਾਨੂੰ ਆਰਾਮ ਨਾਲ ਕੰਮ ਕਰਦੇ ਰਹਿਣ ਦੀ ਆਦਤ ਵੀ ਪਾ ਲੈਣੀ ਚਾਹੀਦੀ ਹੈ। ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ। ੲ

Comments

comments

Share This Post

RedditYahooBloggerMyspace