ਸ਼੍ਰੋਮਣੀ ਕਮੇਟੀ ਸਮੇਤ ਅਖੌਤੀ ਜਥੇਬੰਦੀਆਂ ਦੀ ਕਾਰਗੁਜ਼ਾਰੀ

ਪ੍ਰਿੰ. ਗੁਰਬਚਨ ਸਿੰਘ ਪੰਨਵਾਂ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਕ ਗ੍ਰੰਥ, ਇਕ ਪੰਥ ਤੇ ਇਕ ਮਰਯਾਦਾ ਦੇ ਸਿਧਾਂਤ ਉੱਤੇ ਪਹਿਰਾ ਦੇਣਾ ਸੀ, ਜੋ ਵਰਤਮਾਨ ਸਮੇਂ ਵਿਚ ਆਪਣੇ ਫ਼ਰਜ਼ਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਕਰ ਕੇ ਸੜਕ ਛਾਪ ਲੀਡਰ ਤੇ ਆਪੇ ਬਣੀਆਂ ਅਖੌਤੀ ਪੰਥਕ ਜਥੇਬੰਦੀਆਂ ਦੀ ਭਰਮਾਰ ਵਿਚ ਦਿਨ-ਬ-ਦਿਨ ਵਾਧਾ ਹੋਈ ਜਾ ਰਿਹਾ ਹੈ। ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਸਾਲ ਵਿਚ ਦੋ ਵਾਰ ਇਜਲਾਸ ਬਲਾਉਣਾ ਚਾਹੀਦਾ ਹੈ, ਜਿਹੜਾ ਘੱਟ ਤੋਂ ਘੱਟ ਦਸ ਦਿਨ ਦਾ ਹੋਣਾ ਚਾਹੀਦਾ ਹੈ। ਹਰ ਮੈਂਬਰ ਦੀ ਕਾਰਗੁਜ਼ਾਰੀ ਉੱਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ ਤੇ ਉਸ ਨੂੰ ਬੋਲਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ।

ਸਿੱਖ ਸਿਧਾਂਤ ਦੀ ਵਿਆਖਿਆ ਵਾਸਤੇ ਵਿਦਵਾਨਾਂ ਦੀ ਸਬ-ਕਮੇਟੀ ਹੋਣੀ ਚਾਹੀਦੀ ਹੈ। ਹਰ ਸਾਲ ਹੀ ਬਜਟ ਪਾਸ ਕਰਾਉਣ ਲਈ ਜਨਰਲ ਇਜਲਾਸ ਸੱਦਣ ਦਾ ਡਰਾਮਾ ਕੀਤਾ ਜਾਂਦਾ ਹੈ ਕਿਉਂਕਿ ਬਜਟ ਉੱਤੇ ਕੋਈ ਬਹਿਸ ਤਾਂ ਹੋਣੀ ਨਹੀਂ ਹੁੰਦੀ। ਗਿਆਰਾਂ ਅਰਬ ਦਾ ਬਜਟ ਬਾਹਵਾਂ ਖੜੀਆਂ ਕਰ ਕੇ ਪ੍ਰਵਾਨ ਕਰ ਲਿਆ ਜਾਂਦਾ ਹੈ। ਇਸ ਵਾਰ ਤਾਂ ਜੱਗੋਂ ਤੇਰ੍ਹਵੀਂ ਕਰਦਿਆਂ ਇਕੱਤੀ ਪੰਨਿਆਂ ਵਾਲੇ ਬਜਟ ਦੇ ਕੇਵਲ 12 ਪੰਨੇ ਹੀ ਪੜ੍ਹੇ ਸਨ, ਤਾਂ ਬਾਦਲ ਪਰਿਵਾਰ ਤੇ ਅਕਾਲੀ ਦਲ ਨਾਲ ਵਫ਼ਾਦਾਰੀ ਵਿਖਾਉਂਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਕਹਿਣ ਲੱਗ ਪਏ ਕਿ ”ਕੋਈ ਗੱਲ ਨਹੀਂ ਜੀ ਬੱਸ ਬਜਟ ਪੜ੍ਹਿਆ ਗਿਆ ਹੀ ਸਮਝੋ। ਬਾਕੀ ਦਾ ਬਜਟ ਪੜ੍ਹਨ ਲਈ ਰਹਿਣ ਦਿਉ, ਸਾਨੂੰ ਸਾਰੀ ਸਮਝ ਆ ਗਈ ਹੈ। ਜੈਕਾਰਾ ਲਗਾ ਕੇ ਪਾਸ ਕਰ ਦਿਉ।” ਇਹ ਸ਼੍ਰੋਮਣੀ ਦੇ ਨਿਘਾਰ ਦੀ ਚਰਮ ਸੀਮਾ ਹੀ ਕਹੀ ਜਾ ਸਕਦੀ ਹੈ।

ਅੱਜ ਸੋਚਣ ਵਾਲਾ ਵਿਸ਼ਾ ਹੈ ਕਿ 1920 ਦੀ ਬਣੀ ਹੋਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਟੀਚਿਆਂ ਉੱਤੇ ਪੂਰਾ ਉਤਰ ਰਹੀ ਹੈ ਜਾਂ ਫਿਰ ਇਕ ਖਾਨਾਪੂਰਤੀ ਕਰਦੀ ਹੋਈ ਨਜ਼ਰ ਆ ਰਹੀ ਹੈ? ਕਿਤੇ ਅੱਜ ਸ਼ਹੀਦਾਂ ਦੀ ਜਥੇਬੰਦੀ ਸੜਕ ਛਾਪ ਲੀਡਰਾਂ, ਅਖੌਤੀ ਜਥੇਬੰਦੀਆਂ ਤੇ ਅਖੌਤੀ ਡੇਰਿਆਂ ਦੀ ਪੁਸ਼ਤਪਨਾਹੀ ਤਾਂ ਨਹੀਂ ਕਰ ਰਹੀ?

ਵਿਚਾਰਕ ਮਤਭੇਦਾਂ ਕਰ ਕੇ ਵਿਦਵਾਨਾਂ ਨੂੰ ਪੰਥ ਵਿਚੋਂ ਖ਼ਾਰਜ ਕੀਤਾ ਜਾ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੇਵਲ ਤਮਾਸ਼ਬੀਨ ਬਣ ਕੇ ਸਾਰਾ ਕੁੱਝ ਵੇਖ ਰਹੇ ਹਨ। ਸਾਧ ਲਾਣੇ ਅਤੇ ਵਾਧੂ ਜਿਹੇ ਲੀਡਰਾਂ ਵੱਲੋਂ ਸਿੱਖ ਕੌਮ ਦਾ ਪੂਰੀ ਤਰ੍ਹਾਂ ਹਿੰਦੂਤਵ ਕੀਤਾ ਜਾ ਰਿਹਾ ਹੈ। ਇਸ ਸਾਰੇ ਕੁੱਝ ਵਿਚ ਸਿੱਖਾਂ ਦੀ ਰਾਜਨੀਤਕ ਪਾਰਟੀ ਅਕਾਲੀ ਦਲ (ਜੋ ਅੱਜਕੱਲ੍ਹ ਪੰਜਾਬੀ ਪਾਰਟੀ ਬਣ ਚੁੱਕੀ ਹੈ) ਸਿੱਖ ਸਿਧਾਂਤ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁੱਕਾ ਹੈ। ਕੌਮ ਦਾ ਹਿੰਦੂਤਵ ਵੇਖ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਕਦੇ ਕੰਨ ਉੱਤੇ ਜੂੰ ਨਹੀਂ ਸਰਕੀ। ਉਂਜ ਆਖਦੇ ਇਹੀ ਹਨ ਕਿ ਅਸੀਂ ਕੌਮ ਦੀ ਅਗਵਾਈ ਕਰ ਰਹੇ ਹਾਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਦਾ ਮੁੱਢ : ਡਾ. ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ਼ ਵਿਚ ਲਿਖਦੇ ਹਨ ”ਖ਼ਾਲਸਾ ਬਰਾਦਰੀ ਕਾਰਜ ਸਾਧਕ ਦਲ” ਜਥੇਬੰਦੀ ਵੱਲੋਂ ਜਲ੍ਹਿਆਂ ਵਾਲੇ ਬਾਗ਼ ਵਿਚ 10 ਤੋਂ 12 ਅਕਤੂਬਰ ਨੂੰ ਅਖੌਤੀ ਪਛੜੀਆਂ ਸ਼੍ਰੇਣੀਆਂ ਦਾ ਇਕ ਇਕੱਠ ਸੱਦਿਆ ਗਿਆ। ਇਸ ਜਥੇਬੰਦੀ ਦੇ ਮੁਖੀ ਭਾਈ ਮਹਿਤਾਬ ਸਿੰਘ ਸਨ, ਜੋ ਬਕਾਪੁਰ ਜਲੰਧਰ ਵਾਲੇ ਮੌਲਵੀ ਕਰੀਮ ਬਖ਼ਸ਼ ਜੋ 14 ਜੂਨ ਨੂੰ ਖੰਡੇ ਦੀ ਪਾਹੁਲ ਲੈ ਕੇ ਲਖਬੀਰ ਸਿੰਘ ਬਣ ਗਏ ਸਨ, ਉਨ੍ਹਾਂ ਦੇ ਪੁੱਤਰ ਸਨ। ਇਨ੍ਹਾਂ ਦੇ ਮਨ ਵਿਚ ਸਿੱਖੀ ਪ੍ਰਤੀ ਬਹੁਤ ਤੜਫ਼ ਸੀ। ਇਸ ਇਕੱਠ ਲਈ ਉਨ੍ਹਾਂ ਇਕ ਇਸ਼ਤਿਹਾਰ ਛਪਾਇਆ ਜਿਸ ਉੱਤੇ ਇਹ ਨਜ਼ਮ ਲਿਖੀ ਹੋਈ ਸੀ।

ਚੀਫ਼ ਖ਼ਾਲਸਾ ਦੀਵਾਨ
ਔਰ ਜਥੇ ਵੀ ਤਮਾਮ,
ਗੁਣੀ ਗਿਆਨੀ ਮਿਲ ਆਏ
ਦਰਸ ਸਿਖਾਉਣਗੇ।
ਜਾਤ ਦਾ ਜੋ ਭੂਤ ਦੁਖਦਾਈ ਭਾਰਾ,
ਏਕਤਾ ਦਾ ਮੰਤਰ ਫ਼ੂਕ ਝੱਟ ਹੀ ਉਡਾਉਣਗੇ।
ਖ਼ਾਲਸਾ ਜੀ ਪੰਥ
ਗੁਰੂ ਦਸਵੇਂ ਦਾ ਸਾਜਿਆ ਜੋ,
ਇਸ ਦੇ ਅਕਾਲੀ
ਇਕ ਝੰਡੇ ਥੱਲੇ
ਸਭ ਨੂੰ ਲਿਆਉਣਗੇ।
ਰਹਿਤੀਏ, ਰਾਮਦਾਸੀਏ ਤੇ
ਮਜ਼੍ਹਬੀ ਜੋ ਹੋਰ ਜਾਤਾਂ,
ਉਨ੍ਹਾਂ ਤਾਈਂ ਮੇਟ
ਇੱਕੋ ਖ਼ਾਲਸਾ ਸਜਾਉਣਗੇ।

ਪਹਿਲੇ ਦਿਨ ਤਾਂ ਕੋਈ ਸਿੱਖ ਆਗੂ ਸ਼ਾਮਲ ਨਾ ਹੋਇਆ। ਹੋਰ ਤਾਂ ਹੋਰ ਇਨ੍ਹਾਂ ਨੂੰ ਲੰਗਰ ਲਈ ਬਰਤਨ ਵੀ ਨਾ ਮਿਲੇ। ਦੂਜੇ ਦਿਨ ਸੁੰਦਰ ਸਿੰਘ ਮਜੀਠੀਆ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ, ਮੰਗਲ ਸਿੰਘ, ਬਹਾਦਰ ਸਿੰਘ ਆਦਿ ਹੋਰ ਸਿੱਖ ਵੀ ਹਾਜ਼ਰ ਹੋਏ। ਇਹ ਉਹ ਸਮਾਂ ਸੀ ਜਦੋਂ ਦਰਬਾਰ ਸਾਹਿਬ ਦੇ ਪੁਜਾਰੀ ਅਖੌਤੀ ਪਛੜੀਆਂ ਸ਼੍ਰੇਣੀਆਂ ਦਾ ਪ੍ਰਸ਼ਾਦ ਪ੍ਰਵਾਨ ਨਹੀਂ ਕਰਦੇ ਸਨ। 11 ਅਕਤੂਬਰ ਦੀ ਰਾਤ ਨੂੰ ਮਤਾ ਪਾਸ ਹੋਇਆ ਕਿ ਸਵੇਰੇ ਦਰਬਾਰ ਸਾਹਿਬ ਇਹ ਅਖੌਤੀ ਪਛੜੀਆਂ ਸ਼੍ਰੇਣੀਆਂ ਪ੍ਰਸ਼ਾਦ ਲੈ ਕੇ ਜਾਣਗੀਆਂ ਜਿਸ ਦੀ ਅਗਵਾਈ ਸ੍ਰ. ਸੁੰਦਰ ਸਿੰਘ ਮਜੀਠੀਆ ਕਰਨਗੇ।

ਅਗਲੇ ਦਿਨ ਇਹ ਸਾਰੇ ਦਰਬਾਰ ਸਾਹਿਬ ਪ੍ਰਸ਼ਾਦ ਲੈ ਕੇ ਗਏ ਪਰ ਪੁਜਾਰੀਆਂ ਨੇ ਅਖੌਤੀ ਜਾਤਾਂ ਵਾਲਿਆਂ ਦਾ ਪ੍ਰਸ਼ਾਦ ਲੈਣ ਤੋਂ ਇਨਕਾਰ ਕਰ ਦਿੱਤਾ। ਬਾਵਾ ਹਰਕ੍ਰਿਸ਼ਨ ਸਿੰਘ ਨੇ ਗਲ ਵਿਚ ਪੱਲਾ ਪਾ ਕੇ ਪੁਜਾਰੀਆਂ ਨੂੰ ਤਿੰਨ ਵਾਰ ਕਿਹਾ ਪਰ ਉਹ ਟੱਸ ਤੋਂ ਮੱਸ ਨਾ ਹੋਏ। ਹੌਲੀ-ਹੌਲੀ ਸੰਗਤ ਦਾ ਇਕੱਠ ਵਧਦਾ ਵੇਖ ਕੇ ਪੁਜਾਰੀਆਂ ਨੂੰ ਅਰਦਾਸ ਕਰਨੀ ਪਈ। ਪ੍ਰਸ਼ਾਦ ਵਰਤਾਇਆ ਗਿਆ। ਸੰਗਤਾਂ ਦਾ ਜੋਸ਼ ਵਧਦਾ ਵੇਖ ਕੇ ਪੁਜਾਰੀ ਅਕਾਲ ਤਖ਼ਤ ਛੱਡ ਕੇ ਤੁਰਦੇ ਬਣੇ। ਇਸ ਇਕੱਠ ਵਿਚੋਂ ਗੁਰਦਵਾਰਿਆਂ ਦੇ ਸੁਚੱਜੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਦਾ ਮੁੱਢ ਬੱਝਿਆ।

ਕੁੱਝ ਚਿਰ ਮਗਰੋਂ ਮਾਸਟਰ ਮੋਤਾ ਸਿੰਘ ਜਦੋਂ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਕਾਲ ਤਖ਼ਤ ਵੱਲੋਂ ਇਕ ਸਰਬੱਤ ਖ਼ਾਲਸਾ ਬੁਲਾਇਆ ਜਾਏ, ਸਮੁੱਚੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਦਾ ਜ਼ਿੰਮਾ ਪੰਥਕ ਕਮੇਟੀ ਨੂੰ ਦਿੱਤਾ ਜਾਏ। ਡਾਕਟਰ ਗੁਰਬਖ਼ਸ਼ ਸਿੰਘ ਵੱਲੋਂ ਅਕਾਲ ਤਖ਼ਤ ਦੇ ਨਾਂ ਉੱਤੇ ਇਕ ਹੁਕਮਨਾਮਾ ਸਿੱਖ ਕੌਮ ਦੇ ਨਾਂ ਜਾਰੀ ਕੀਤਾ ਗਿਆ। ਉਦੋਂ ਜਥੇਦਾਰ ਸ਼ਬਦ ਦੀ ਥਾਂ ਤੇ ਸੇਵਕ ਸ਼ਬਦ ਵਰਤਿਆ ਗਿਆ। ਉਸ ਹੁਕਮਨਾਮੇ ਦੀ ਇਬਾਰਤ ਇੰਜ ਦੀ ਸੀ :

ਸਮੂਹ ਖ਼ਾਲਸਾ ਪ੍ਰਤੀ ਵਿਦਤ ਹੋਵੇ, 1 ਮੱਘਰ ਸੰਮਤ 1977, ਨਾਨਕਸ਼ਾਹੀ ਸੰਮਤ 451 ਮੁਤਾਬਕ 15 ਨਵੰਬਰ 1920 ਨੂੰ ਦਿਨ ਦੇ ਨੌਂ ਵਜੇ ਇਕ ਮਹਾਨ ਇਕੱਠ ਅਕਾਲ ਤਖ਼ਤ ਦੇ ਸਾਹਮਣੇ ਹੋਵੇਗਾ ਜਿਸ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸਮੂਹ ਗੁਰਦਵਾਰਿਆਂ ਆਦਿ ਦੇ ਇੰਤਜ਼ਾਮ ਵਾਸਤੇ, ਡੂੰਘੀ ਵਿਚਾਰ ਕਰ ਕੇ, ਇਕ ਨੁਮਾਇੰਦਾ ਪੰਥਕ ਕਮੇਟੀ ਚੁਣੀ ਜਾਵੇਗੀ। ਇਸ ਲਈ ਸਰਬੱਤ ਗੁਰੂ ਤਖ਼ਤਾਂ, ਗੁਰਦਵਾਰਿਆਂ, ਖ਼ਾਲਸਾ ਜਥਿਆਂ, ਸਿੱਖ ਪਲਟਣਾਂ, ਰਿਆਸਤੀ ਸਿੱਖ ਫ਼ੌਜਾਂ ਹੇਠ ਲਿਖੀ ਧਾਰਨਾ ਵਾਲੇ ਸਿੰਘ ਹੇਠ ਲਿਖੀ ਵਿਊਂਤਬੰਦੀ ਅਨੁਸਾਰ ਚੁਣ ਕੇ ਭੇਜਣ।

ਨੁਮਾਇੰਦੇ ਦੀ ਧਾਰਨਾ : ਅੰਮ੍ਰਿਤਧਾਰੀ ਹੋਵੇ, ਪੰਜ ਬਾਣੀਆਂ ਦਾ ਨੇਮੀ ਹੋਵੇ, ਪੰਜ ਕਕਾਰ ਦਾ ਰਹਿਤਵਾਨ ਹੋਵੇ, ਅੰਮ੍ਰਿਤ ਵੇਲੇ ਉੱਠਣ ਵਾਲਾ ਹੋਵੇ ਤੇ ਦਸਵੰਧ ਦੇਣ ਵਾਲਾ ਹੋਵੇ। ਖ਼ਾਲਸਾ ਪੰਥ ਦੇ ਇਕੱਠ ਵਿਚੋਂ ਸ਼੍ਰੋਮਣੀ ਕਮੇਟੀ ਦਾ ਜਨਮ ਹੋਣ ਤੋਂ ਰੋਕਣ ਲਈ ਕੁੱਝ ਸਿੱਖ ਪੰਜਾਬ ਗਵਰਨਰ ਨੂੰ ਮਿਲੇ। ਪੰਜਾਬ ਗਵਰਨਰ ਨੇ ਆਪਣੀ ਤਰਫ਼ੋਂ ਸ਼੍ਰੋਮਣੀ ਕਮੇਟੀ ਘੋਸ਼ਿਤ ਕਰ ਦਿੱਤੀ, ਦੋ ਦਿਨ ਪਹਿਲਾਂ ਭਾਵ 13 ਅਕਤੂਬਰ ਨੂੰ ਜਦੋਂ ਪੰਥ ਦਾ ਇਕੱਠ 15 ਅਕਤੂਬਰ ਨੂੰ ਹੋਣਾ ਮਿਥਿਆ ਗਿਆ ਸੀ।

ਨੋਟ – ਇਨ੍ਹਾਂ ਤੋਂ ਪਹਿਲਾਂ 13 ਅਕਤੂਬਰ ਨੂੰ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਦਰਬਾਰ ਸਾਹਿਬ ਦੇ ਪ੍ਰਬੰਧ ਲਈ ਇਕ ਛੱਤੀ ਮੈਂਬਰੀ ਕਮੇਟੀ ਬਣਾ ਦਿੱਤੀ ਸੀ।

ਸ਼੍ਰੋਮਣੀ ਕਮੇਟੀ ਦੇ ਮੈਬਰਾਂ ਦੀ ਸੁਧਾਈ :- 15 ਅਕਤੂਬਰ ਦੇ ਇਕੱਠ ਲਈ ਦਾਖ਼ਲਾ ਟਿਕਟਾਂ ਰਾਹੀਂ ਹੋਇਆ ਜਿਸ ਵਿਚ 742 ਸਿੰਘ ਹਾਜ਼ਰ ਹੋਏ। ਉਂਜ ਇਕੱਠ ਅੱਠ ਹਜ਼ਾਰ ਦਾ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਗਏ ਤੇ ਇਨ੍ਹਾਂ ਮੈਂਬਰਾਂ ਦੀ ਬਕਾਇਦਾ ਸੁਧਾਈ ਲਈ ਇਕ ਪੰਜ ਮੈਂਬਰੀ ਕਮੇਟੀ ਬਣਾਈ ਗਈ। ਬਹੁਤ ਸਾਰੇ ਮੈਂਬਰਾਂ ਨੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ। ਹੋਰ ਪੁੱਛ ਬਤੀਤ ਕਰ ਕੇ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨ ਦਾ ਮੌਕਾ ਮਿਲਿਆ। ਕੀ ਬਜਟ ਇਲਜਾਸ ਵਿਚ ਸ਼ਾਮਲ ਹੋਣ ਆਏ ਜਾਂ ਚੁਣੇ ਗਏ ਮੈਂਬਰਾਂ ਦੀ ਅੱਜ ਵੀ ਸੁਧਾਈ ਹੁੰਦੀ ਹੈ?

ਸ਼੍ਰੋਮਣੀ ਕਮੇਟੀ ਦੇ ਸੁਹਿਰਦ ਮੈਂਬਰਾਂ ਦੀ ਦੇਣ :- ਬੜੀ ਜੱਦੋਜਹਿਦ ਵਿਚੋਂ ਗੁਰਦਵਾਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਤਿਆਰ ਹੋਈ। ਇਸ ਨੇ ਖ਼ਾਲਸਾ ਪੰਥ ਨੂੰ ਏਕਤਾ ਵਿਚ ਪਰੋਣ ਲਈ ਇਕ ਵਿਧੀ ਵਿਧਾਨ ਤਿਆਰ ਕਰਾਇਆ ਤੇ ਉਸ ਦਾ ਨਾਂ ਰੱਖਿਆ ਸਿੱਖ ਰਹਿਤ ਮਰਯਾਦਾ। ਸ਼੍ਰੋਮਣੀ ਕਮੇਟੀ ਨੇ ਗੁਰਦਵਾਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਦਾ ਯਤਨ ਕੀਤਾ ਤੇ ਨਾਲ ਵਿੱਦਿਆ ਦੇ ਪਸਾਰ ਵਲ ਵੀ ਧਿਆਨ ਦਿੱਤਾ। ਅਜੋਕੇ ਸਮੇਂ ਵਿਚ ਲੋਕਰਾਜੀ ਢਾਂਚੇ ਵਿਚ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਮਾਤ ਹੈ।

ਸਵੈ-ਪੜਚੋਲ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਕ ਗ੍ਰੰਥ, ਇਕ ਪੰਥ ਤੇ ਇਕ ਮਰਯਾਦਾ ਦੇ ਸਿਧਾਂਤ ਉੱਤੇ ਪਹਿਰਾ ਦੇਣਾ ਸੀ, ਜੋ ਵਰਤਮਾਨ ਸਮੇਂ ਵਿਚ ਆਪਣੇ ਫ਼ਰਜ਼ਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਕਰ ਕੇ ਸੜਕ ਛਾਪ ਲੀਡਰ ਤੇ ਆਪੇ ਬਣੀਆਂ ਅਖੌਤੀ ਪੰਥਕ ਜਥੇਬੰਦੀਆਂ ਦੀ ਭਰਮਾਰ ਵਿਚ ਦਿਨ-ਬ-ਦਿਨ ਵਾਧਾ ਹੋਈ ਜਾ ਰਿਹਾ ਹੈ। ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਸਾਲ ਵਿਚ ਦੋ ਵਾਰ ਇਜਲਾਸ ਬਲਾਉਣਾ ਚਾਹੀਦਾ ਹੈ, ਜਿਹੜਾ ਘੱਟ ਤੋਂ ਘੱਟ ਦਸ ਦਿਨ ਦਾ ਹੋਣਾ ਚਾਹੀਦਾ ਹੈ।
ਹਰ ਮੈਂਬਰ ਦੀ ਕਾਰਗੁਜ਼ਾਰੀ ਉੱਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ ਤੇ ਉਸ ਨੂੰ ਪੂਰਾ-ਪੂਰਾ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸਿੱਖ ਸਿਧਾਂਤ ਦੀ ਵਿਆਖਿਆ ਵਾਸਤੇ ਵਿਦਵਾਨਾਂ ਦੀ ਸਬ-ਕਮੇਟੀ ਹੋਣੀ ਚਾਹੀਦੀ ਹੈ। ਹਰ ਸਾਲ ਹੀ ਬਜਟ ਪਾਸ ਕਰਾਉਣ ਲਈ ਜਨਰਲ ਇਜਲਾਸ ਸੱਦਣ ਦਾ ਡਰਾਮਾ ਕੀਤਾ ਜਾਂਦਾ ਹੈ ਕਿਉਂਕਿ ਬਜਟ ਉੱਤੇ ਕੋਈ ਬਹਿਸ ਤਾਂ ਹੋਣੀ ਨਹੀਂ ਹੁੰਦੀ। ਗਿਆਰਾਂ ਅਰਬ ਦਾ ਬਜਟ ਬਾਹਵਾਂ ਖੜੀਆਂ ਕਰ ਕੇ ਪ੍ਰਵਾਨ ਕਰ ਲਿਆ ਜਾਂਦਾ ਹੈ।

ਇਸ ਵਾਰ ਤਾਂ ਜੱਗੋਂ ਤੇਰ੍ਹਵੀਂ ਕਰਦਿਆਂ ਇਕੱਤੀ ਪੰਨਿਆਂ ਵਾਲੇ ਬਜਟ ਦੇ ਕੇਵਲ 12 ਪੰਨੇ ਹੀ ਪੜ੍ਹੇ ਸਨ, ਤਾਂ ਬਾਦਲ ਪਰਿਵਾਰ ਦੇ ਅਕਾਲੀ ਦਲ ਨਾਲ ਵਫ਼ਾਦਾਰੀ ਵਿਖਾਉਂਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਕਹਿਣ ਲੱਗ ਪਏ ਕਿ ”ਕੋਈ ਗੱਲ ਨਹੀਂ ਜੀ, ਬੱਸ ਬਜਟ ਪੜ੍ਹਿਆ ਗਿਆ ਹੀ ਸਮਝੋ। ਬਾਕੀ ਦਾ ਬਜਟ ਪੜ੍ਹਨ ਲਈ ਰਹਿਣ ਦਿਉ ਸਾਨੂੰ ਸਾਰੀ ਸਮਝ ਆ ਗਈ ਹੈ। ”ਜੈਕਾਰਾ ਲਗਾ ਕੇ ਪਾਸ ਕਰ ਦਿਉ।” ਇਹ ਸ਼੍ਰੋਮਣੀ ਦੇ ਨਿਘਾਰ ਦੀ ਚਰਮ ਸੀਮਾ ਹੀ ਕਹੀ ਜਾ ਸਕਦੀ ਹੈ।

ਅਜੇ ਤਕ ਸ਼੍ਰੋਮਣੀ ਕਮੇਟੀ ਕੋਲ ਬਿਜਲਈ ਮਾਧਿਅਮ ਰਾਹੀਂ ਜਵਾਬ ਦੇਣ ਵਾਲਾ ਕੋਈ ਸਾਧਨ ਨਹੀਂ ਹੈ। ਨਾ ਕੋਈ ਟੀਵੀ ਨਾ ਕੋਈ ਰੇਡੀਉ? ਸਕੂਲ, ਕਾਲਜ ਤਾਂ ਬਥੇਰੇ ਹਨ, ਪਰ ਅੰਤਰਰਾਸ਼ਟਰੀ ਮਿਆਰ ਦੇ ਨਹੀਂ ਹਨ। ਵਿਚਾਰਾਂ ਦੇ ਮਤ ਭੇਦ ਕਰ ਕੇ ਹੁਕਮਨਾਮੇ ਜਾਰੀ ਕਰ ਕੇ ਪੰਥ ਵਿਚੋਂ ਖ਼ਾਰਜ ਕਰਨ ਦੀ ਬੱਚਿਆਂ ਦੀ ਖੇਡ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਕੰਮ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਇਕ ਸਬ ਕਮੇਟੀ ਬਣਾਈ ਜਾਵੇ, ਜੋ ਹਿੰਦੂਤਵ ਦੇ ਅਜਗਰ ਸੱਪ ਦੇ ਮੂੰਹ ਵਿਚ ਪੈਣੋਂ ਕੌਮ ਨੂੰ ਬਚਾਉਣ ਲਈ ਨਿੱਗਰ ਉਪਰਾਲੇ ਸੁਝਾਏ। ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰ ਨਾਨਕਸ਼ਾਹੀ ਕੈਲੰਡਰ ਲਾਗੂ ਕਰਾਉਣ ਲਈ ਆਪਣੀ ਜ਼ਿੰਮੇਵਾਰੀ ਸਮਝਣ ਤਾਕਿ ਕੌਮ ਵਿਚੋਂ ਭੰਬਲਭੂਸਾ ਖ਼ਤਮ ਹੋਵੇ। ਇਕ ਆਮ ਮੁਹਾਵਰਾ ਬੋਲਿਆ ਜਾਂਦਾ ਹੈ ਕਿ ‘ਤਪੋਂ ਰਾਜ ਤੇ ਰਾਜੋਂ ਨਰਕ!’ ਇਸ ਦਾ ਅਰਥ ਇਹ ਨਹੀਂ ਬਣਦਾ ਕਿ ਸ਼ਾਇਦ ਕਿਸੇ ਮਨੁੱਖ ਨੇ ਜੰਗਲ ਵਿਚ ਜਾ ਕੇ ਲੰਮਾ ਸਮਾਂ ਤਪ ਕਰ ਕੇ ਰਾਜ ਪ੍ਰਾਪਤ ਕੀਤਾ ਹੋਏਗਾ। ਰਾਜ ਭਾਗ ਪ੍ਰਾਪਤ ਹੋਣ ਉਪਰੰਤ ਫਿਰ ਉਸ ਨੂੰ ਨਰਕ ਹਾਸਲ ਹੋਇਆ ਹੋਏਗਾ। ਇਸ ਮੁਹਾਵਰੇ ਦਾ ਭਾਵ ਅਰਥ ਕੁੱਝ ਇਸ ਤਰ੍ਹਾਂ ਸਮਝ ਆਉਂਦਾ ਹੈ ਕਿ ਕਿਸੇ ਮਨੁੱਖ ਨੇ ਇਮਾਨਦਾਰੀ ਨਾਲ ਮਿਹਨਤ ਕਰ ਕੇ ਕੋਈ ਰੁਤਬਾ ਹਾਸਲ ਕੀਤਾ ਹੈ ਤੇ ਜੇ ਉਸ ਨੇ ਆਪਣੇ ਰੁਤਬੇ ਦੀਆਂ ਕਦਰਾਂ ਕੀਮਤਾਂ ਦੀ ਸੰਭਾਲ ਨਾ ਕੀਤੀ ਤਾਂ ਉਹ ਰੁਤਬਾ ਹੀ ਉਸ ਲਈ ਨਰਕ ਬਣ ਜਾਂਦਾ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਰਨ ਗੋਚਰੇ ਕੰਮ : ਜੇ ਅੰਤਰਰਾਸ਼ਟਰੀ ਨਹੀਂ ਤਾਂ ਰਾਸ਼ਟਰੀ ਪੱਧਰ ਦਾ ਹੀ ਸਹੀ ਜੇ ਇਹ ਵੀ ਨਹੀਂ ਤਾਂ ਘੱਟੋ ਸੂਬਾ ਪੱਧਰ ਦਾ ਹੀ ਕੋਈ ਅਪਣਾ ਬਿਜਲਈ ਤੇ ਲਿਖਤੀ ਮੀਡੀਆ ਤਿਆਰ ਕਰੇ, ਜੋ ਸਾਡੀਆਂ ਸ਼ਾਨਾਂਮਤੀ ਪਰੰਪਰਾਵਾਂ ਤੇ ਸਿੱਖ ਸਿਧਾਂਤ ਦੀ ਵਿਆਖਿਆ ਕਰੇ। ਇਸ ਪਾਸੇ ਤਾਂ ਚੁੱਪ ਹੀ ਭਲੀ ਹੈ। ਗੁਰਮਤਿ ਪ੍ਰਕਾਸ਼ ਤੇ ਗੁਰਦਵਾਰਾ ਗਜ਼ਟ ਜ਼ਰੂਰ ਨਿਕਲਦੇ ਹਨ ਪਰ ਮਿਆਰ ਅੱਜ ਤੋਂ 40 ਸਾਲ ਪੁਰਾਣਾ ਹੈ।ਵੱਖ-ਵੱਖ ਖੇਤਰਾਂ ਦੀਆਂ ਵਿਸ਼ਾ ਮਾਹਿਰ ਕਮੇਟੀਆਂ ਬਣਾ ਕੇ ਸਿੱਖ ਕੌਮ ਦੇ ਹਰ ਮਸਲੇ ਦਾ ਹੱਲ ਲੱਭਣ। ਅਜੇ ਤਕ ਸ਼੍ਰੋਮਣੀ ਕਮੇਟੀ ਆਪਣੀ ਕੌਮ ਨੂੰ ਪੁਖ਼ਤਾ ਇਤਿਹਾਸ ਵੀ ਮੁਹੱਈਆ ਨਹੀਂ ਕਰਾ ਸਕੀ।

ਮਿਆਰੀ ਸਕੂਲ ਕਾਲਜ ਤੇ ਹਸਪਤਾਲਾਂ ਵਲ ਧਿਆਨ ਦੇਣ ਦੀ ਜ਼ਰੂਰਤ ਹੈ। ਸ਼੍ਰੋਮਣੀ ਕਮੇਟੀ ਤੁਰਤ ਉਨ੍ਹਾਂ ਡੇਰਿਆਂ ਵਿਰੁੱਧ ਕਾਰਵਾਈ ਕਰੇ ਜਿਹੜੇ ਆਪਣੇ ਆਪ ਨੂੰ ਸਿੱਖ ਦੱਸਦੇ ਹਨ ਪਰ ਪ੍ਰਚਾਰ ਹਿੰਦੂਤਵ ਦਾ ਹੀ ਕਰਦੇ ਹਨ। ਦੁੱਖ ਤਾਂ ਇਸ ਗੱਲ ਦਾ ਹੈ ਕਿ ਇਨ੍ਹਾਂ ਡੇਰਿਆਂ ਵਿਚ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਤਖ਼ਤਾਂ ਦੇ ਜਥੇਦਾਰ ਕਦੇ ਵੀ ਜਾਣੋਂ ਭੁੱਲਦੇ ਨਹੀਂ। ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਸਦਕਾ ਹੀ ਸਿੱਖ ਪਾਰਲੀਮੈਂਟ ਵਰਗੇ ਮੁੱਦੇ ਉੱਭਰ ਕੇ ਸਾਹਮਣੇ ਆਉਂਦੇ ਹਨ। ਮੰਨ ਲਉ ਜੇ ਸਿੱਖ ਪਾਰਲੀਮੈਂਟ ਬਣਾਉਣੀ ਵੀ ਹੈ ਤਾਂ ਉਸ ਵਿਚ ਮੈਂਬਰ ਕਿਹੜੇ ਹੋਣਗੇ?

ਕੀ ਉਹ ਮੈਂਬਰ ਇਕ ਗ੍ਰੰਥ, ਇਕ ਪੰਥ ਤੇ ਇਕ ਮਰਯਾਦਾ ਉੱਤੇ ਪਹਿਰਾ ਦੇਣ ਵਾਲੇ ਹੋਣਗੇ? ਸਿੱਖ ਪਾਰਲੀਮੈਂਟ ਜਾਂ ਹੋਰ ਜਥੇਬੰਦੀਆਂ ਬਣਾਉਣ ਦੀ ਥਾਂ ਸ਼੍ਰੋਮਣੀ ਕਮੇਟੀ ਦੇ ਕੰਮ-ਕਾਜ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਥੋੜ੍ਹ ਚਿਰੀ ਸਿੱਖ ਸਿਧਾਂਤ ਤੇ ਸਿੱਖ ਮਸਲਿਆਂ ਉੱਤੇ ਤਾਜ਼ਾ ਕੋਰਸ ਹੋਣਾ ਚਾਹੀਦਾ ਹੈ ਤਾਕਿ ਇਹ ਮੈਂਬਰ ਵੀ ਸਿਧਾਂਤ ਪੱਖੋਂ ਤਰੋਤਾਜ਼ਾ ਹੋਣ। ਇਨ੍ਹਾਂ ਮੈਂਬਰਾਂ ਨੂੰ ਕੌਮ ਨੇ ਵੋਟਾਂ ਪਾ ਕੇ ਚੁਣਿਆ ਹੋਇਆ ਕਿ ਇਹ ਸਿੱਖ ਸਿਧਾਂਤ ਦਾ ਪ੍ਰਚਾਰ ਕਰਦਿਆਂ ਸਿੱਖਾਂ ਦੀਆਂ ਹੱਕੀ ਮੰਗਾਂ ਵਲ ਪੂਰੀ ਤਵੱਜੋ ਦੇਣਗੇ।

ਸ਼੍ਰੋਮਣੀ ਕਮੇਟੀ ਅਪਣਾ ਬਣਦਾ ਹੱਕ ਗਵਾਉਂਦੀ ਹੋਈ ਅਪਣਾ ਫ਼ਰਜ਼ ਭੁੱਲਦੀ ਜਾ ਰਹੀ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸੜਕ ਛਾਪ ਲੀਡਰ ਤੇ ਅਖੌਤੀ ਪੰਥਕ ਜਥੇਬੰਦੀਆਂ ਦੀ ਭਰਮਾਰ ਹੋ ਗਈ ਹੈ। ਕੀ ਇਹ ਸਿੱਖ ਜਥੇਬੰਦੀਆਂ ਤੇ ਅਖੌਤੀ ਸਾਧ, ਇਕ ਗ੍ਰੰਥ, ਇਕ ਪੰਥ ਤੇ ਇਕ ਰਹਿਤ ਮਰਯਾਦਾ ਨੂੰ ਮੰਨਦੇ ਹਨ? ਸ਼੍ਰੋਮਣੀ ਕਮੇਟੀ ਦੇ ਸਾਹਮਣੇ ਅੱਜ ਜਿਹੜੀ ਬੰਗਲਾ ਸਾਹਿਬ ਦਿੱਲੀ ਤੇ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਵਿਚਾਰ ਜਾਂ ਕਥਾ ਹੋ ਰਹੀ ਹੈ, ਉਹ ਸਿੱਖ ਸਿਧਾਂਤ ਨਾਲ ਕਿੰਨਾ ਕੁ ਇਨਸਾਫ਼ ਕਰ ਰਹੀ ਹੈ? ਇਹ ਸੋਚਣ ਵਾਲਾ ਮੁੱਦਾ ਹੈ।

ਸ਼੍ਰੋਮਣੀ ਕਮੇਟੀ ਨੂੰ ਸਿੱਖ ਸਿਧਾਂਤ ਭਾਵ ਮਿਸ਼ਨਰੀ ਕਾਲਜਾਂ ਦੇ ਵਿਦਵਾਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ। ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਗਿਆ ਹੈ ਤਾਂ ਬਹੁਤੇ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਹੈ। ਜਿਹੜੀ ਸ਼੍ਰੋਮਣੀ ਕਮੇਟੀ ਨਾਨਕਸ਼ਾਹੀ ਕੈਲੰਡਰ ਵੀ ਨਹੀਂ ਬਚਾ ਸਕੀ, ਉਹ ਕਿਹੜੇ ਪੰਥਕ ਕਰਮ ਕਰਗੀ? ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਕੀ ਮਜਬੂਰੀ ਬਣ ਗਈ ਹੈ ਕਿ ਇਸ ਦੇ ਮੈਂਬਰ ਸੱਚ ਨੂੰ ਸੱਚ ਕਹਿਣ ਲਈ ਤਿਆਰ ਹੀ ਨਹੀਂ ਹੁੰਦੇ? ਪੰਜਾਬ ਵਿਚ ਆਸ਼ੂਤੋਸ਼ ਨੇ ਅਪਣਾ ਡੇਰਾ ਪੱਕਾ ਕਰ ਲਿਆ, ਇਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਰਾਧਾ ਸਵਾਮੀ ਹਰ ਪਿੰਡ ਵਿਚ ਅਪਣਾ ਡੇਰਾ ਬਣਾ ਗਏ,

ਕਦੇ ਕਿਸੇ ਮੈਂਬਰ ਦੇ ਕੰਨ ਉੱਤੇ ਜੂੰ ਨਹੀਂ ਸਰਕੀ। ਪਾਖੰਡੀ ਸਾਧ ਲਾਣਾ ਸ਼ਰੇਆਮ ਗੁਰਬਾਣੀ ਸਿਧਾਂਤ ਦੀਆਂ ਧੱਜੀਆਂ ਉਡਾ ਕੇ ਸੰਪਟ ਪਾਠ ਰੱਖ ਰਹੇ ਹਨ, ਸ਼੍ਰੋਮਣੀ ਕਮੇਟੀ ਦੇ ਮੈਂਬਰ ਖ਼ੁਦ ਇਸ ਦਾ ਹਿੱਸਾ ਬਣਦੇ ਹਨ। ਅੱਜ ਦੇ ਯੁੱਗ ਵਿਚ ਵਿਚਾਰਾਂ ਦੀ ਸਭ ਨੂੰ ਖੁੱਲ੍ਹ ਦਸ ਕੇ ਰਾਧਾ ਸਵਾਮੀਏ ਜਾਂ ਸਾਧ ਲਾਣੇ ਉੱਤੇ ਸ਼੍ਰੋਮਣੀ ਕਮੇਟੀ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ ਪਰ ਸਿੱਖ ਸਿਧਾਂਤ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਨੂੰ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦੀਵਾਨਾਂ ਵਿਚ ਰੁਕਾਵਟਾਂ ਖੜੀਆਂ ਕਰ ਕੇ ਦੀਵਾਨ ਬੰਦ ਕੀਤੇ ਜਾ ਰਹੇ ਹਨ ਪਰ ਸਾਡੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੂਕ ਦਰਸ਼ਕ ਬਣ ਕੇ ਸਾਰਾ ਕੁੱਝ ਵੇਖ ਰਹੇ ਹਨ। ਅੱਜ ਜਥੇਦਾਰ ਰਹਿਤ ਮਰਯਾਦਾ ਦੀ ਗੱਲ ਕਰਨ ਵਾਲਿਆਂ ਨੂੰ ਗੱਲ-ਗੱਲ ਉੱਤੇ ਪੇਸ਼ੀਆਂ ਲਈ ਸੱਦ ਲੈਂਦੇ ਹਨ ਪਰ ਰਹਿਤ ਮਰਯਾਦਾ ਦੇ ਉਲਟ ਕੰਮ ਕਰਨ ਵਾਲਿਆਂ ਦੀ ਪਿੱਠ ਪੂਰਦੇ ਸ਼ਰੇਆਮ ਵਿਖਾਈ ਦੇ ਰਹੇ ਹਨ। ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਬਣਦਾ ਹੈ, ਸਿੱਖ ਸਿਧਾਂਤ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਨੂੰ ਅਪਣਾ ਸਹਿਯੋਗ ਦੇਣ। ਜਿਹੜੀਆਂ ਜਥੇਬੰਦੀਆਂ ਜਾਂ ਸਾਧ ਲਾਣਾ ਸਿਧਾਂਤਕ ਪ੍ਰਚਾਰਕਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਨੂੰ ਠੱਲ੍ਹ ਪਾਉਣ ਲਈ ਉਸ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਆਪ ਅੱਗੇ ਆਉਣਾ ਚਾਹੀਦਾ ਹੈ।

ਸਿੱਖੀ ਪ੍ਰਚਾਰ ਦੀ ਵਾਗ ਡੋਰ ਇਨ੍ਹਾਂ ਮੈਂਬਰਾਂ ਨੂੰ ਖ਼ੁਦ ਸੰਭਾਲਣੀ ਚਾਹੀਦੀ ਹੈ। ਹੈਰਾਨਗੀ ਦੀ ਗੱਲ ਵੇਖੋ ਜਿਹੜੀਆਂ ਅਖੌਤੀ ਜਥੇਬੰਦੀਆਂ ਰਹਿਤ ਮਰਯਾਦਾ ਦੀ ਇਕ ਮੱਦ ਨੂੰ ਵੀ ਨਹੀਂ ਮੰਨਦੀਆਂ ਜਥੇਦਾਰ ਉਨ੍ਹਾਂ ਦੀ ਹੀ ਗੱਲ ਧਿਆਨ ਨਾਲ ਸੁਣਦੇ ਹਨ ਜਿਹੜੇ ਗੁਰਮਤਿ ਦਾ ਪ੍ਰਚਾਰ ਕਰਦੇ ਹਨ। ਉਨ੍ਹਾਂ ਲਈ ਫ਼ਤਵੇ ਜਾਰੀ ਕਰਦੇ ਹਨ, ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੇ ਹੁਕਮਨਾਮੇ ਆਪਣੇ ਹੀ ਭਰਾਵਾਂ ਨੂੰ ਪੰਥ ਵਿਚੋਂ ਛੇਕਣ ਵਾਲੇ ਜਾਰੀ ਹੋਏ ਹਨ। ਉਨ੍ਹਾਂ ਉੱਤੇ ਕਮੇਟੀ ਬੈਠਾ ਕੇ ਨਵੇਂ ਸਿਰੇ ਤੋਂ ਖੁੱਲ੍ਹੇ ਦਿਲ ਨਾਲ ਵਿਚਾਰ ਕਰੇ। ਵਿਚਾਰਾਂ ਦੀ ਖੋਲ੍ਹ ਹੋਣੀ ਚਾਹੀਦੀ ਹੈ, ਬਸ਼ਰਤੇ ਕਿ ਉਹ ਨਿਯਮ ਵਿਚ ਹੋਣੀਆਂ ਚਾਹੀਦੀਆਂ ਹਨ। ਥੋੜ੍ਹੇ ਜਿਹੇ ਬੰਦੇ ਹਨ ਜਿਹੜੇ ਗੁਰਮਤਿ ਦਾ ਪ੍ਰਚਾਰ ਰੋਕਣ ਲਈ ਹਰ ਥਾਂ ਉੱਤੇ ਉੱਚ ਅਫ਼ਸਰਾਂ ਤਕ ਪਹੁੰਚ ਕਰਦੇ ਹਨ, ਕੀ ਉਹ ਪੰਜਾਬ ਵਿਚ ਲੱਚਰ ਗਾਇਕੀ ਨੂੰ ਰੋਕਣ ਲਈ ਵੀ ਜਾਂਦੇ ਹਨ? ਅਨੰਦ ਕਾਰਜ ਗੁਰਦਵਾਰੇ ਹੁੰਦਾ ਹੈ ਤੇ ਭੀੜ ਮੈਰਿਜ ਪੈਲੇਸ ਵਿਚ ਹੁੰਦੀ ਹੈ। ਅਜਿਹੀਆਂ ਸਮਾਜਕ ਬੁਰਾਈਆਂ ਸਬੰਧੀ ਵੀ ਇਹ ਜਥੇਬੰਦੀਆਂ ਕੋਈ ਉਸਾਰੂ ਕੰਮ ਕਰਦੀਆਂ ਹਨ? ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਅਖੌਤੀ ਜਥੇਬੰਦੀਆਂ ਤੇ ਸਾਧ ਲਾਣੇ ਦੇ ਗ਼ੈਰਕੁਦਰਤੀ ਵਰਤਾਰੇ ਦੀ ਕਦੇ ਵੀ ਨਿਖੇਧੀ ਨਹੀਂ ਕੀਤੀ। ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਪੰਥ ਪ੍ਰੀਤ ਸਿੰਘ ਦੇ ਧਾਰਮਿਕ ਦੀਵਾਨਾਂ ਨੂੰ ਰੋਕਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੁੰਦਾ ਹੈ, ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਹੋਰ ਮਾੜੀ ਸਥਿਤੀ ਕੌਮ ਦੀ ਕੀ ਹੋਵੇਗੀ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਚੋਹਲਾ ਸਾਹਿਬ ਦੇ ਦੀਵਾਨ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਬੰਦ ਕਰਨ ਦੀ ਸਲਾਹ ਦਿੱਤੀ ਗਈ। ਚਾਹੀਦਾ ਤਾਂ ਇਹ ਸੀ ਜਥੇਦਾਰ ਦੋਹਾਂ ਧਿਰਾਂ ਦੇ ਨੁਮਾਇੰਦੇ ਸੱਦ ਕੇ ਮਸਲੇ ਦਾ ਹੱਲ ਕੱਢ ਕੇ ਦੀਵਾਨਾਂ ਦੀ ਆਗਿਆ ਦੇਂਦੇ ਤਾਕਿ ਕੌਮ ਭਰਾ ਮਾਰੂ ਜੰਗ ਤੋਂ ਬਚੀ ਰਹੇ। ਦੂਜਾ ਅਖੌਤੀ ਜਥੇਬੰਦੀਆਂ ਵੱਲੋਂ ਦੀਵਾਨਾਂ ਨੂੰ ਰੋਕ ਕੇ ਇਕ ਗ਼ਲਤ ਪਿਰਤ ਪਾ ਦਿੱਤੀ ਗਈ ਹੈ ਤਾਕਿ ਅੱਗੋਂ ਤੋਂ ਕੋਈ ਵੀ ਪ੍ਰਚਾਰਕ ਸਿਧਾਂਤਕ ਵਿਚਾਰਾਂ ਨਾ ਕਰਨ। ਹੈਰਾਨਗੀ ਦੀ ਗੱਲ ਵੇਖੋ ਸਾਧ ਜੋ ਮਰਜ਼ੀ ਬੋਲੀ ਜਾਣ, ਇਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਪਰ ਸੱਚੇ ਸਿੱਖ ਸਿਧਾਂਤ ਦਾ ਪ੍ਰਚਾਰ ਕਰਨ ਵਾਲਿਆਂ ਤੋਂ ਵੱਡੀ ਸਮੱਸਿਆ ਹੈ। ਜਿਹੜੀਆਂ ਜਥੇਬੰਦੀਆਂ ਦੇ ਕਹੇ ਉੱਤੇ ਦੀਵਾਨ ਰੱਦ ਕੀਤੇ ਹਨ, ਉਹ ਰਹਿਤ ਮਰਯਾਦਾ ਦੀ ਇਕ ਵੀ ਮੱਦ ਮੰਨਣ ਲਈ ਤਿਆਰ ਨਹੀਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਕੁਤਾਹੀ-ਦਰ-ਕੁਤਾਹੀ ਕੀਤੀ ਜਾ ਰਹੀ ਹੈ। ਸਭ ਤੋਂ ਵੱਧ ਦੁਖਾਂਤ ਹੈ ਕਿ ਇਸ ਕੁਤਾਹੀ ਵਿਚ ਸੜਕ-ਛਾਪ ਨੇਤਾਜਨ ਤੇ ਅਖੌਤੀ ਜਥੇਬੰਦੀਆਂ ਦੀ ਭਾਈਵਾਲੀ ਸਾਂਝੀ ਹੈ। ਕੀ ਸ਼੍ਰੋਮਣੀ ਕਮੇਟੀ ਸਿੱਖ ਰਹਿਤ ਮਰਯਾਦਾ ਦੀ ਹੁੰਦੀ ਕੁਤਾਹੀ ਰੋਕ ਨਹੀਂ ਸਕਦੀ? ਇਕ ਨਵਾਂ ਸ਼ੋਸ਼ਾ ਵੇਖ ਲਉ ‘ਹੱਡੀਆਂ ਦੀ ਸ਼ੈਰ ਜਿਹੜੀ ਭਾਈ ਰੁਪਿੰਦਰ ਸਿੰਘ ਕਾਲਖ਼ ਨੇ ਲਿਖੀ ਹੈ।’

ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਜੀ ਨੇ ਕੌਮ ਲਈ ਜੋ ਵੀ ਚੰਗਾ (ਜਾਂ ਮਾੜਾ) ਕੀਤਾ, ਉਹ ਸਭ ਆਪੋ ਆਪਣੀ ਸੋਚ ਮੁਤਾਬਕ ਸੋਚਦੇ ਹਨ ਪਰ ਇਹ ਖ਼ਬਰ ਪੜ੍ਹ ਕੇ ਲਗਦਾ ਹੈ ਕਿ ਜਿੰਨਾ ਜਲੂਸ ਕੌਮ ਦੇ ਇਹ ਨਕਲੀ ਜਥੇਦਾਰ ਕੱਢਦੇ ਆ ਰਹੇ ਹਨ, ਹੋਰ ਕੋਈ ਨਹੀਂ ਕੱਢਦਾ ਹੋਣਾ। ਅਖੌਤੀ ਸਾਧਾਂ ਬਾਬਿਆਂ ਵਾਲੀ ਨਿੱਕ ਸੁੱਕ ਵੀ ਵਿਚ ਹੀ ਹੈ, ਇਨ੍ਹਾਂ ਸਿੱਖ ਰਹਿਤ ਮਰਯਾਦਾ ਵਿਚ ਮ੍ਰਿਤਕ ਸਸਕਾਰ ਦੇ ਸਿਰਲੇਖ ਹੇਠ ”ਭਾਗ-ਖ” ਵਿਚ ਲਿਖਿਆ ਹੋਇਆ ਹੈ ਕਿ ਅੰਗੀਠੇ ਵਿਚੋਂ ਫੁੱਲ (ਹੱਡੀਆਂ) ਚੁਗ ਕੇ ਗੰਗਾ, ਪਤਾਲਪੁਰੀ (ਕੀਰਤਪੁਰ), ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿਚ ਜਾ ਕੇ ਪਾਉਣੇ ਮਨਮੱਤ ਹੈ ਪਰ ਇਹ ਕੌਮ ਦੇ ਮਹਾਨ ਆਗੂ ਹੱਡੀਆਂ ਨੂੰ ਕੜਾਹੀ ਵਿਚ ਪਾ ਕੇ ਦਰਬਾਰ ਸਾਹਿਬ ਚੁੱਕੀ ਫਿਰਦੇ ਹਨ। ਕਹਿੰਦੇ ਇੱਥੋਂ ਅਰਦਾਸ ਬੇਨਤੀ ਕਰ ਕੇ ਕੀਰਤਪੁਰ ਰਵਾਨਾ ਹੋਣੈ। ਹੱਦ ਹੋ ਗਈ ਕੀ ਇਨ੍ਹਾਂ ਮਹਾਨ ਆਗੂਆਂ ਸਮੇਤ ਸਿਮਰਨਜੀਤ ਸਿੰਘ ਮਾਨ ਹੁਰਾਂ ਨੇ ਸਿੱਖ ਰਹਿਤ ਮਰਯਾਦਾ ਨਹੀਂ ਪੜ੍ਹੀ? ਕੀ ਕੀਰਤਪੁਰ ਸਾਹਿਬ ਹੱਡੀਆਂ ਪਾਉਣ ਲਈ ਬਣਿਆ ਹੈ? ਇਸ ਖ਼ਬਰ ਵਿਚ ਅੱਗੇ ਲਿਖਿਆ ਹੈ ਕਿ ਇਕ ਨਿਸ਼ਾਨ ਹੇਠਾਂ ਕੌਮ ਇਕੱਠੀ ਹੋਵੇ! ਤੁਸੀਂ ਇਕੱਠੇ ਹੋ ਅਕਾਲ ਤਖ਼ਤ ਸਾਹਿਬ ਤੋਂ ਪਰਵਾਨਿਤ ਸਿੱਖ ਰਹਿਤ ਮਰਯਾਦਾ ਮੁਤਾਬਕ? ਕਰ ਲਉ ਤਰੱਕੀਆਂ ਕੌਮ ਤਾਂ ਹਾਲੇ ਸਾਡੀ ਹੱਡੀਆਂ ਵਿਚ ਉਲਝੀ ਫਿਰਦੀ ਹੈ।

ਜਥੇਦਾਰ ਤਾਂ ਪਹਿਲਾਂ ਵਾਲੇ ਨਹੀਂ ਸੀ ਲੋਟ ਆਉਂਦੇ, ਹੁਣ 4 ਹੋਰ ਬਖ਼ਸ਼ਤੇ। ਬਚੋ ਅਖੌਤੀ ਧਰਮੀਆਂ ਤੋਂ। ਜਿਹੋ ਜਿਹੇ ਊਤ ਆਗੂ, ਉਹ ਜਿਹੇ ਬਗਲੇ ਭਗਤ ”ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਆਪਣੇ ਸ਼ਾਨਾਂਮੱਤੇ ਵਿਰਸੇ ਨੂੰ ਸਮਝ ਕੇ ਆਪੇ ਬਣੀਆਂ ਜਥੇਬੰਦੀਆਂ, ਸਿੱਖ ਸਿਧਾਂਤ ਵੱਲੋਂ ਲੀਹੋਂ ਲੱਥੇ ਸਾਧ ਲਾਣੇ, ਸੜਕ ਛਾਪ ਆਗੂਆਂ ਤੋਂ ਖਹਿੜਾ ਛੁਡਾਉਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਡੰਗ ਟਪਾਊ ਨੀਤੀ ਦਾ ਤਿਆਗ ਕਰ ਕੇ ਕੌਮ ਲਈ ਨਿੱਗਰ ਯਤਨ ਕਰਨੇ ਚਾਹੀਦੇ ਹਨ।

ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਨ ਸਾਹਿਬ ਨੂੰ ਪੁਰਜ਼ੋਰ ਬੇਨਤੀ ਹੈ ਕਿ ਇਕ ਗੁਰੂ ਇਕ ਪੰਥ ਤੇ ਰਹਿਤ ਮਰਯਾਦਾ ਦੇ ਸੰਕਲਪ ਨੂੰ ਸਮਝੋ ਤੇ ਇਸ ਉੱਤੇ ਪਹਿਰਾ ਦਿਉ, ਬਾਕੀ ਕੰਮ ਤਾਂ ਭਾਵੇਂ ਬਾਅਦ ਵਿਚ ਕਰ ਲਿਆ ਜੇ। ਬੰਗਲਾ ਸਾਹਿਬ ਤੇ ਮੰਜੀ ਸਾਹਿਬ ਤੋਂ ਹੁੰਦੀ ਸ਼ਬਦ ਵਿਚਾਰ ਲਈ ਸਿਧਾਂਤਕ ਪ੍ਰਚਾਰਕਾਂ ਦੀਆਂ ਸੇਵਾਵਾਂ ਲਉ ਤਾਕਿ ਸਾਡੀ ਕੌਮ ਹਿੰਦੂਤਵ ਦੇ ਭਗਵਾਂਕਰਨ ਤੋਂ ਬਚ ਸਕੇ। ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਵੇਗੀ ਤਾਂ ਬੱਚੇ ਦੀ ਰਾਖੀ ਕੌਣ ਕਰੇਗਾ?

ਜੇ ਮਾਉ ਪੁਤੈ ਵਿਸੁ ਦੇ
ਤਿਸ ਤੇ ਕਿਸੁ ਪਿਆਰਾ।
ਜੇ ਘਰੁ ਭੰਨੇ ਪਾਹਰੂ
ਕਉਣ ਬਖਸ਼ਣਹਾਰਾ।
ਭਾਈ ਗੁਰਦਾਸ ਜੀ ਵਾਰ
35 ਪਉੜੀ 22

ਤੇ ਜੇ ਆਗੂ ਹੀ ਅੰਨ੍ਹਾ ਹੋਵੇ ਤਾਂ ਪਿੱਛੇ ਤੁਰਨ ਵਾਲੇ ਹਨੇਰੇ ਖੂਹ ਵਿਚ ਹੀ ਡਿੱਗਣਗੇ।

ਅੰਧਾ ਆਗੂ ਜੇ ਥੀਏ
ਕਿਉ ਪਾਧਰੁ ਜਾਣੈ૨
ਆਪਿ ਮੁਸੈ ਮਤਿ ਹੋਛੀਐ
ਕਿਉ ਰਾਹ ਪਛਾਣੈ૨
ਸੂਹੀ ਮਹਲਾ ੧ ਪੰਨਾ 76

ਅਜੇ ਤਕ ਸ਼੍ਰੋਮਣੀ ਕਮੇਟੀ ਕੋਲ ਬਿਜਲਈ ਮਾਧਿਅਮ ਰਾਹੀਂ ਜਵਾਬ ਦੇਣ ਵਾਲਾ ਕੋਈ ਸਾਧਨ ਨਹੀਂ ਹੈ। ਨਾ ਕੋਈ ਟੀਵੀ ਅਤੇ ਨਾ ਕੋਈ
ਰੇਡੀਉ। ਸਕੂਲ, ਕਾਲਜ ਤਾਂ ਬਥੇਰੇ ਹਨ, ਅੰਤਰਰਾਸ਼ਟਰੀ ਦੇ ਮਿਆਰ ਦੇ ਨਹੀਂ ਹਨ। ਵਿਚਾਰਾਂ ਦੇ ਮਤਭੇਦ ਕਰ ਕੇ ਹੁਕਮਨਾਮੇ ਜਾਰੀ ਕਰ ਕੇ ਪੰਥ ਵਿਚੋਂ ਖ਼ਾਰਜ ਕਰਨ ਦੀ ਬੱਚਿਆਂ ਦੀ ਖੇਡ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਕੰਮ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਇਕ ਸਬ ਕਮੇਟੀ ਬਣਾਈ ਜਾਵੇ, ਜੋ ਹਿੰਦੂਤਵ ਦੇ ਅਜਗਰ ਸੱਪ ਦੇ ਮੂੰਹ ਵਿਚ ਪੈਣੋਂ ਕੌਮ ਨੂੰ ਬਚਾਉਣ ਲਈ ਨਿੱਗਰ ਉਪਰਾਲੇ ਕਰਨੇ ਚਾਹੀਦੇ ਹਨ।

ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰ ਨਾਨਕਸ਼ਾਹੀ ਕੈਲੰਡਰ ਲਾਗੂ ਕਰਾਉਣ ਲਈ ਆਪਣੀ ਜ਼ਿੰਮੇਵਾਰੀ ਸਮਝਣ ਤਾਕਿ ਕੌਮ ਵਿਚੋਂ ਭੰਬਲ ਭੂਸਾ ਖ਼ਤਮ ਹੋਵੇ। ਇਕ ਆਮ ਮੁਹਾਵਰਾ ਬੋਲਿਆ ਜਾਂਦਾ ਹੈ ਕਿ ‘ਤਪੋਂ ਰਾਜ ਤੇ ਰਾਜੋਂ ਨਰਕ!’ ਇਸ ਦਾ ਅਰਥ ਇਹ ਨਹੀਂ ਬਣਦਾ ਕਿ ਸ਼ਾਇਦ ਕਿਸੇ ਮਨੁੱਖ ਨੇ ਜੰਗਲ ਵਿਚ ਜਾ ਕੇ ਲੰਮਾ ਸਮਾਂ ਤਪ ਕਰ ਕੇ ਰਾਜ ਪ੍ਰਾਪਤ ਕੀਤਾ ਹੋਏਗਾ। ਰਾਜ ਭਾਗ ਪ੍ਰਾਪਤ ਹੋਣ ਉਪਰੰਤ ਫਿਰ ਉਸ ਨੂੰ ਨਰਕ ਹਾਸਲ ਹੋਇਆ ਹੋਏਗਾ। ਇਸ ਮੁਹਾਵਰੇ ਦਾ ਭਾਵ ਅਰਥ ਕੁੱਝ ਇਸ ਤਰ੍ਹਾਂ ਸਮਝ ਆਉਂਦਾ ਹੈ ਕਿ ਕਿਸੇ ਮਨੁੱਖ ਨੇ ਇਮਾਨਦਾਰੀ ਨਾਲ ਮਿਹਨਤ ਕਰ ਕੇ ਕੋਈ ਰੁਤਬਾ ਹਾਸਲ ਕੀਤਾ ਹੈ ਤੇ ਜੇ ਉਸ ਨੇ ਆਪਣੇ ਰੁਤਬੇ ਦੀਆਂ ਕਦਰਾਂ ਕੀਮਤਾਂ ਦੀ ਸੰਭਾਲ ਨਾ ਕੀਤੀ ਤਾਂ ਉਹ ਰੁਤਬਾ ਹੀ ਉਸ ਲਈ ਨਰਕ ਬਣ ਜਾਂਦਾ ਹੈ। ਮਿਸਾਲ ਵਜੋਂ ਕੋਈ ਵਿਦਿਆਰਥੀ ਸਖ਼ਤ ਮਿਹਨਤ ਕਰਦਾ ਹੋਇਆ ਬਹੁਤ ਵਧੀਆ ਉੱਚਾ ਅਹੁਦਾ ਪ੍ਰਾਪਤ ਕਰ ਕੇ ਮਾਣ ਹਾਸਲ ਕਰ ਲੈਂਦਾ ਹੈ ਪਰ ਜੇ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਨੂੰ ਜੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਮਿਹਨਤ ਕਰ ਕੇ ਹਾਸਲ ਕੀਤਾ ਰੁਤਬਾ ਮਾੜੀ ਜਿਹੀ ਗ਼ਲਤੀ ਨਾਲ ਨਰਕ ਦਾ ਵਾਸੀ ਬਣਾ ਦੇਂਦਾ ਹੈ। ਇਸੇ ਤਰ੍ਹਾਂ ਦਾ ਮਿਲਦਾ ਜੁਲਦਾ ਇਕ ਹੋਰ ਮੁਹਾਵਰਾ ਵੀ ਹੈ :-

ਮੁਗ਼ਲਾਂ ਜ਼ਹਿਰ ਪਿਆਲੇ ਪੀਤੇ।
ਭੂਰਿਆਂ ਵਾਲੇ ਰਾਜੇ ਕੀਤੇ।

ਇਹ ਉਦੋਂ ਦਾ ਤੱਥ ਸਾਡੇ ਸਾਹਮਣੇ ਆਉਂਦਾ ਹੈ, ਜਦੋਂ ਮੁਗ਼ਲ ਹਾਕਮ ਅਯਾਸ਼ੀਆਂ ਵਿਚ ਪੈ ਕੇ ਆਪਣੇ ਫ਼ਰਜ਼ਾਂ ਵੱਲੋਂ ਕੁਤਾਹੀਆਂ ਕਰਨ ਲੱਗ ਪਏ ਸਨ ਤੇ ਰਾਜ ਪ੍ਰਬੰਧ ਉੱਤੇ ਦਿਨ-ਬ-ਦਿਨ ਪਕੜ ਢਿੱਲੀ ਹੁੰਦੀ ਗਈ। ਸਮਾਜ ਭਲਾਈ ਵਾਲੇ ਕੰਮਾਂ ਤੋਂ ਕਿਨਾਰਾ ਕਰਦਿਆਂ ਅਯਾਸ਼ੀਆਂ ਦੇ ਦੌਰ ਵਿਚ ਡੁੱਬ ਗਏ ਸਨ। ਨਤੀਜਨ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਸੂਰਮੇ ਨੇ ਸਿੱਖ ਰਾਜ ਕਾਇਮ ਕਰ ਦਿਤਾ। ੲ

Comments

comments

Share This Post

RedditYahooBloggerMyspace